ਪੈਰਾਂ ''ਚ ਹੋਏ ਛਾਲਿਆਂ ਨੂੰ ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਠੀਕ

Friday, Nov 04, 2016 - 11:29 AM (IST)

 ਪੈਰਾਂ ''ਚ ਹੋਏ ਛਾਲਿਆਂ ਨੂੰ ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਠੀਕ

ਕਈ ਵਾਰ ਨਵੇਂ ਜਾਂ ਟਾਇਟ ਬੂਟ ਅਤੇ ਸੈਂਡਲ ਪਾਉਣ ਨਾਲ ਪੈਰਾਂ ''ਤੇ ਛਾਲੇ ਹੋ ਜਾਂਦੇ ਹਨ। ਛਾਲੇ ਦੇਖਣ ''ਚ ਬੜੇ ਹੀ ਖਰਾਬ ਲੱਗਦੇ ਹਨ ਅਤੇ ਪੈਰਾਂ ''ਚ ਦਰਦ ਹੁੰਦੀ ਹੈ। ਇਸ ਦੇ ਇਲਾਵਾ ਛਾਲੇ ਪੈਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਛਾਲੇ ਪੈਣ ਨਾਲ ਤੁਰਨ-ਫਿਰਨ ''ਚ ਪਰੇਸ਼ਾਨੀ ਹੁੰਦੀ ਹੈ ਅਤੇ ਤੁਹਾਨੂੰ ਵੀ ਬੇਚੈਨੀ ਮਹਿਸੂਸ ਹੁੰਦੀ ਹੈ। ਕੁਝ ਲੋਕ ਛਾਲੇ ਨੂੰ ਖੁੰਡਦੇ ਹਨ, ਜਿਸ ਕਾਰਨ ਛਾਲੇ ਅੰਦਰੋਂ ਤਰਲ ਪਦਾਰਥ ਨਿਕਲਦਾ ਹੈ। ਡਾਕਟਰ ਹਮੇਸ਼ਾ ਛਾਲੇ ਨੂੰ ਵੱਡੇ ਹੋਣ ਕਾਰਨ ਖੁੰਡਣ ਦੀ ਸਲਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਛਾਲਿਆਂ ਨੂੰ ਠੀਕ ਕਰਨ ਦਾ ਆਸਾਨ ਤਰੀਕੇ ਦੱਸਾਂਗੇ।
ਛਾਲਿਆਂ ਨੂੰ ਠੀਕ ਕਰਨ ਦਾ ਤਰੀਕਾ:
1. ਸਭ ਤੋਂ ਪਹਿਲਾਂ ਛਾਲੇ ਨੂੰ ਖੁੰਡਣ ਦੇ ਲਈ ਇਕ ਸਾਫ ਬਲੇਡ ਜਾਂ ਸੂਈ ਦੀ ਵਰਤੋਂ ਕਰੋ। ਛਾਲੇ ਨੂੰ ਕਿਨਾਰੇ ਤੋਂ ਸੂਈ ਨਾਲ ਦਬਾ ਕੇ ਖੁੰਡੋ। ਜਿਸ ਨਾਲ ਤਰਲ ਪਦਾਰਥ ਬਾਹਰ ਨਿਕਲ ਜਾਵੇਗਾ।
2. ਛਾਲਾ ਫੁੱਟਣ ਤੋਂ ਬਾਅਦ ਨਾ ਛਿੱਲੋ। ਇਸ ''ਤੇ ਪੱਟੀ ਬੰਨ੍ਹ ਦਿਓ। ਰਾਤ ਨੂੰ ਸੌਣ ਤੋਂ ਪਹਿਲਾਂ ਪੱਟੀ ਉਤਾਰ ਦਿਓ ਤਾਂ ਜੋ ਉਹ ਸੁੱਕ ਜਾਵੇ।
3. ਛਾਲਿਆਂ ''ਚ ਬਣੇ ਤਰਲ ਪਦਾਰਥ ਨਿਕਾਲਣ ਤੋਂ ਬਾਅਦ ਛਾਲਾ ਵਧਣ ਦਾ ਖਤਰਾ ਘੱਟ ਜਾਂਦਾ ਹੈ।
4. ਸ਼ੂਗਰ ਦੇ ਮਰੀਜ਼ਾਂ ਨੂੰ ਛਾਲੇ ਖੁਦ ਠੀਕ ਨਹੀਂ ਕਰਨੇ ਚਾਹੀਦੇ। ਛਾਲੇ ਹੋਣ ''ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।


Related News