ਇਸ ਡ੍ਰਿੰਕ ਦੀ ਮਦਦ ਨਾਲ ਕਰੋ ਮੋਟਾਪਾ ਘੱਟ

03/30/2017 10:56:26 AM

ਜਲੰਧਰ— ਰੁੱਝੀ ਜ਼ਿੰਦਗੀ ਦੇ ਚੱਲਦੇ ਹੋਏ ਲੋਕ ਆਪਣੇ ਖਾਣ-ਪੀਣ ਦਾ ਧਿਆਨ ਨਹੀਂ ਰੱਖ ਪਾਉਂਦੇ, ਜਿਸ ਕਰਕੇ ਜ਼ਿਆਦਾਤਰ ਲੋਕ ਆਪਣੇ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਇਸ ਦਾ ਵੱਡਾ ਕਾਰਨ ਮੈਟਾਬਾਲੀਜਮ ਦਾ ਪੱਧਰ ਘੱਟ ਹੋਣਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਡ੍ਰਿਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਪੇਟ ਦਾ ਮੋਟਾਪਾ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਡ੍ਰਿੰਕ ਨੂੰ ਬਣਾਉਣ ਦੀ ਵਿਧੀ ਬਾਰੇ। 
ਸਮੱਗਰੀ
- 8 ਤੋਂ 9 ਕੱਪ ਪਾਣੀ
- 1 ਚਮਚ ਅਦਰਕ ( ਕੱਦੂਕਸ ਕੀਤਾ ਹੋਇਆ )
- 1 ਛੋਟਾ ਖੀਰਾ
- 1 ਛੋਟਾ ਨਿੰਬੂ
- 12 ਪੁਦੀਨੇ ਦੀਆਂ ਪੱਤੀਆਂ
ਬਣਾਉਣ ਦੀ ਵਿਧੀ
ਇਕ ਵੱਡੇ ਜੱਗ ''ਚ ਸਾਰੀ ਸਮੱਗਰੀ ਪਾ ਕੇ ਸਾਰੀ ਰਾਤ ਇਸੇ ਤਰ੍ਹਾਂ ਹੀ ਰਹਿਣ ਦਿਓ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਚੀਜ਼ਾਂ ਦਾ ਸੁਆਦ ਪਾਣੀ ''ਚ ਆ ਜਾਵੇਗਾ। ਸਵੇਰੇ ਇਸ ਡ੍ਰਿੰਕ ਨੂੰ ਗਿਲਾਸ ''ਚ ਪਾਉਣ ਤੋਂ ਪਹਿਲਾਂ ਇਸ ''ਚ ਨਿੰਬੂ, ਖੀਰਾ, ਅਦਰਕ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਕੱਢ ਦਿਓ। ਇਸ ਤੋਂ ਬਾਅਦ ਇਸ ਨੂੰ ਪੀ ਲਓ। ਜੇਕਰ ਤੁਸੀਂ ਇਸ ਡ੍ਰਿੰਕ ਨੂੰ ਇਕ ਦਿਨ ''ਚ ਖ਼ਤਮ ਨਹੀਂ ਕਰ ਪਾਉਂਦੇ ਤਾਂ ਤੁਸੀਂ ਇਸ ਨੂੰ ਫਰਿੱਜ ''ਚ ਵੀ 2 ਦਿਨਾਂ ਦੇ ਲਈ ਰੱਖ ਸਕਦੇ ਹੋ। 
ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਸਾਡੀ ਸਿਹਤ ਨੂੰ ਬਹੁਤ ਲਾਭ ਹੁੰਦਾ ਹੈ। ਇਹ ਸਾਡੇ ਸਰੀਰ ਦੀ ਚਰਬੀ ਨੂੰ ਵੀ ਘੱਟ ਕਰਦੀ ਹੈ। 
1. ਖੀਰਾ
ਖੀਰੇ ''ਚ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਸ ਲਈ ਇਸ ਦੇ ਇਸਤੇਮਾਲ ਨਾਲ ਭਾਰ ਘੱਟ ਹੁੰਦਾ ਹੈ। 
2. ਅਦਰਕ
ਅਦਰਕ ਜੋ ਕਿ ਗਰਮ ਹੁੰਦਾ ਹੈ। ਇਹ ਸਰੀਰ ਨੂੰ ਜ਼ਿਆਦਾ ਮਾਤਰਾ ''ਚ ਭੋਜਨ ਖਾਣ ਤੋਂ ਰੋਕਦਾ ਹੈ। 
3. ਨਿੰਬੂ
ਨਿੰਬੂ ''ਚ ਪੈਕਟੀਨ ਫਾਈਬਰ ਬਹੁਤ ਮਾਤਰਾ ''ਚ ਪਾਇਆ ਜਾਂਦਾ ਹੈ। ਇਹ ਸਰੀਰ ਨੂੰ ਸਾਫ ਕਰਦਾ ਹੈ ਅਤੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਦਾ ਹੈ ਜਿਸ ਨਾਲ ਭਾਰ ਘੱਟ ਹੁੰਦਾ ਹੈ। 
4. ਪੁਦੀਨਾ
ਪੁਦੀਨਾ ਨਾ ਸਿਰਫ ਸੁਆਦ ਹੁੰਦਾ ਹੈ ਬਲਕਿ ਇਹ ਜ਼ਿਆਦਾ ਖਾਣ ਦੀ ਆਦਤ ਨੂੰ ਵੀ ਘੱਟ ਕਰਦਾ ਹੈ। 
5. ਪਾਣੀ
ਪਾਣੀ ਨਾਲ ਸਰੀਰ ਨੂੰ ਹਾਈਡ੍ਰੇਟ ਤਾਂ ਹੁੰਦਾ ਹੈ। ਪਾਣੀ ਕਸਰਤ ਦੇ ਦੌਰਾਨ ਜੋੜਾਂ ਅਤੇ ਮਾਸਪੇਸ਼ੀਆਂ ਨੂੰ ਲੁਬਰੀਕੇਟ ਵੀ ਕਰਦਾ ਹੈ। ਇਸ ਤਰ੍ਹਾਂ ਸਰੀਰ ਦਾ ਮੋਟਾਪਾ ਵੀ ਘੱਟ ਹੁੰਦਾ ਹੈ। 


Related News