ਅੱਡੀਆਂ ''ਚ ਆ ਗਈਆਂ ਹਨ ਤਰੇੜਾਂ ਤਾਂ ਇਨ੍ਹਾਂ ਅਪਣਾਓ ਇਹ ਘਰੇਲੂ ਨੁਸਖੇ
Thursday, Dec 05, 2024 - 05:02 PM (IST)
ਹੈਲਥ ਡੈਸਕ- ਸਰਦੀਆਂ ਦੇ ਮੌਸਮ 'ਚ ਪੈਰਾਂ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ, ਜਿਸ ਕਾਰਨ ਇਸ ਵਿਚ ਤਰੇੜਾਂ ਆਉਣ ਲੱਗਦੀਆਂ ਹਨ। ਇਹੀ ਕਾਰਨ ਹੈ ਕਿ ਅੱਡੀਆਂ ਫਟਣ ਲੱਗ ਜਾਂਦੀਆਂ ਹਨ ਅਤੇ ਇਨ੍ਹਾਂ 'ਚ ਦਰਦ ਹੋਣ ਲੱਗਦੀ ਹੈ। ਇਹ ਸਮੱਸਿਆਂ ਮਰਦਾਂ ਦੇ ਮੁਕਾਬਲੇ ਔਰਤਾਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਕੱਪੜੇ ਧੋਣ, ਬੱਚਿਆਂ ਨੂੰ ਨਹਾਉਣ ਅਤੇ ਪਾਣੀ ਨਾਲ ਸੰਬੰਧਤ ਕੰਮ ਕਰਨ ਕਾਰਨ ਅੱਡੀਆਂ ਫਟਣ ਦੀ ਸਮੱਸਿਆ ਬਣੀ ਰਹਿੰਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਅੱਡੀਆਂ ਦੀ ਦੇਖਭਾਲ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ।
ਨਾਰੀਅਲ ਤੇਲ
ਅੱਡੀਆਂ ਤੋਂ ਫਟਣ ਤੋਂ ਬਚਣ ਲਈ ਨਾਰੀਅਲ ਦਾ ਤੇਲ ਲਗਾਓ। ਇਹ ਇਕ ਬਹੁਤ ਹੀ ਪ੍ਰਭਾਵਸ਼ਾਲੀ ਨੁਸਖਾ ਹੈ। ਨਾਰੀਅਲ ਦਾ ਤੇਲ ਚਮੜੀ ਨੂੰ ਪੋਸ਼ਣ ਦੇਣ ਦਾ ਕੰਮ ਕਰਦਾ ਹੈ। ਇਸ ਨਾਲ ਚਮੜੀ ਅੰਦਰੋਂ ਠੀਕ ਹੋ ਜਾਂਦੀ ਹੈ। ਕੋਸੇ ਤੇਲ ਨਾਲ ਫਟੀਆਂ ਅੱਡੀਆਂ ਦੀ ਮਾਲਿਸ਼ ਕਰੋ।
ਐਲੋਵੇਰਾ ਜੈੱਲ
ਐਲੋਵੇਰਾ ਜੈੱਲ ਚਮੜੀ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਫਟੀਆਂ ਅੱਡੀਆਂ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੇ ਪੈਰਾਂ 'ਤੇ ਐਲੋਵੇਰਾ ਜੈੱਲ ਲਗਾ ਸਕਦੇ ਹੋ। ਇਸ ਨੂੰ ਲਗਾਉਣ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਢੱਕ ਲਓ।
ਸ਼ਹਿਦ ਲਗਾਓ
ਸ਼ਹਿਦ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਹਿਦ 'ਚ ਪਾਏ ਜਾਣ ਵਾਲੇ ਐਂਟੀਸੈਪਟਿਕ ਗੁਣ ਅੱਡੀ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ। ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਸੁੱਕਣ ਤੋਂ ਬਾਅਦ ਇਸ 'ਤੇ ਸ਼ਹਿਦ ਲਗਾਓ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਜੇਕਰ ਤੁਹਾਡੀਆਂ ਅੱਡੀਆਂ 'ਚ ਤਰੇੜ ਆ ਗਈ ਹੈ ਤਾਂ ਘੱਟ ਤੋਂ ਘੱਟ ਪਾਣੀ 'ਚ ਜਾਉ। ਆਪਣੇ ਪੈਰਾਂ ਨੂੰ ਹਮੇਸ਼ਾ ਢੱਕ ਕੇ ਰੱਖੋ। ਇਸ ਨਾਲ ਪੈਰਾਂ ਦੀ ਅੱਡੀਆਂ ਸੁਰੱਖਿਅਤ ਰਹਿਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8