Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
Wednesday, Nov 25, 2020 - 12:25 PM (IST)
ਜਲੰਧਰ (ਬਿਊਰੋ) - ਸਰਦੀਆਂ ਵਿਚ ਹਮੇਸ਼ਾ ਬਹੁਤ ਸਾਰੇ ਲੋਕਾਂ ਦੇ ਹੱਥ-ਪੈਰ ਠੰਡੇ ਰਹਿੰਦੇ ਹਨ। ਜੁਰਾਬਾਂ ਪਾਉਣ ਤੋਂ ਬਾਅਦ ਵੀ ਹੱਥ-ਪੈਰ ਗਰਮ ਨਹੀਂ ਹੁੰਦੇ, ਜਿਸ ਕਾਰਨ ਜ਼ੁਕਾਮ ਅਤੇ ਖੰਘ ਦਾ ਡਰ ਰਹਿੰਦਾ ਹੈ। ਹਾਲਾਂਕਿ ਲੋਕ ਇਹ ਸੋਚ ਕੇ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਸ਼ਾਇਦ ਇਹ ਠੰਡ ਦੇ ਕਾਰਨ ਹੋ ਸਕਦਾ ਹੈ ਜਦੋਂਕਿ ਇਹ ਗਲਤ ਹੈ। ਠੰਡੀ ਹਵਾ ਦੇ ਇਲਾਵਾ ਹੱਥ ਅਤੇ ਪੈਰ ਠੰਡੇ ਹੋਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਜਿਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਅਤੇ ਨਾਲ ਹੀ ਇਨ੍ਹਾਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਵੀ…
ਹੱਥ-ਪੈਰ ਠੰਡੇ ਰਹਿਣ ਦੇ ਜਾਣੋ ਕਾਰਨ
. ਬਲੱਡ ਸਰਕੂਲੇਸ਼ਨ ਸਹੀ ਨਾ ਹੋਣਾ
. ਸਰੀਰ ‘ਚ ਵਿਟਾਮਿਨ-ਡੀ ਦੀ ਕਮੀ
. ਘੱਟ ਬਲੱਡ ਪ੍ਰੈਸ਼ਰ
. ਕਮਜ਼ੋਰ ਇਮਿਊਨ ਸਿਸਟਮ
. ਫਰੋਸਟਬਾਈਟ
. ਸਰੀਰ ‘ਚ ਖੂਨ ਦੀ ਕਮੀ
. ਸ਼ੂਗਰ
. ਸਿਸਟਮਿਕ ਲੂਪਸ
. ਰੇਨੌਡ ਬੀਮਾਰੀ ਦੇ ਕਾਰਨ ਹੱਥ-ਪੈਰ ਗਰਮ ਨਹੀਂ ਹੁੰਦੇ।
ਪੜ੍ਹੋ ਇਹ ਵੀ ਖ਼ਬਰ - Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ
ਦਵਾਈਆਂ ਦਾ ਅਸਰ:
ਕੁਝ ਦਵਾਈਆਂ ਦਾ ਲੰਬੇ ਸਮੇਂ ਤੱਕ ਸੇਵਨ ਧਮਣੀਆਂ ਨੂੰ ਸੰਕੁਚਿਤ ਕਰ ਦਿੰਦਾ ਹੈ, ਜਿਸ ਨਾਲ ਬਲੱਡ ਸਰਕੂਲੇਸ਼ਨ ਵਿਗੜ ਜਾਂਦਾ ਹੈ। ਇਸ ਨਾਲ ਕੋਸ਼ਿਸ਼ ਕਰਨ ਦੇ ਬਾਅਦ ਹੱਥ ਅਤੇ ਪੈਰ ਗਰਮ ਨਹੀਂ ਹੁੰਦੇ। ਅਜਿਹੇ ‘ਚ ਤੁਹਾਨੂੰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ
ਜਾਣੋ ਕੀ ਕਰਨਾ ਚਾਹੀਦਾ ਹੈ ਤੁਹਾਨੂੰ...
. ਆਪਣੀ ਖ਼ੁਰਾਕ ‘ਚ ਵਿਟਾਮਿਨ-ਡੀ, ਸੀ ਅਤੇ ਵਿਟਾਮਿਨ-ਬੀ12 ਭਰਪੂਰ ਚੀਜ਼ਾਂ ਜਿਵੇਂ ਨਿੰਬੂ, ਸੰਤਰਾ, ਬ੍ਰੋਕਲੀ, ਆਂਵਲਾ, ਅੰਗੂਰ, ਕੈਪਸੀਕਮ, ਅਨਾਨਾਸ, ਮੁਨੱਕਾ, ਕੀਵੀ, ਪਪੀਤਾ, ਸਟ੍ਰਾਬੇਰੀ, ਚੋਲਾਈ, ਗੁੜ ਵਾਲਾ ਦੁੱਧ, ਸਪ੍ਰਾਉਟਸ ਲਓ। ਇਸ ਤੋਂ ਇਲਾਵਾ ਗੁਣਗੁਣਾ ਪਾਣੀ ਪੀਂਦੇ ਰਹੋ।
. ਸਰੀਰ ਵਿਚ ਖੂਨ ਦੀ ਕਮੀ ਜਾਂ ਖ਼ਰਾਬ ਬਲੱਡ ਸਰਕੂਲੇਸ਼ਨ ਦੇ ਕਾਰਨ ਹੱਥ-ਪੈਰ ‘ਚ ਆਕਸੀਜਨ ਸਹੀ ਮਾਤਰਾ ਵਿਚ ਨਹੀਂ ਪਹੁੰਚ ਪਾਉਂਦੀ, ਜਿਸ ਕਾਰਨ ਇਹ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਖੂਨ ਨੂੰ ਵਧਾਉਣ ਅਤੇ ਬਲੱਡ ਫਲੋ ਨੂੰ ਸਹੀ ਰੱਖਣ ਲਈ ਖਜੂਰ, ਰੈੱਡ ਮੀਟ, ਸੇਬ, ਦਾਲ, ਬੀਨਜ਼, ਪਾਲਕ, ਚੁਕੰਦਰ, ਸੂਪ, ਸੋਇਆਬੀਨ ਖਾਓ।
. ਸਰਦੀਆਂ ਵਿਚ ਅਜਿਹੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ, ਜੋ ਸਰੀਰ ਨੂੰ ਅੰਦਰੋਂ ਗਰਮ ਰੱਖਣ। ਇਸ ਲਈ ਤੁਸੀਂ ਮੂੰਗਫਲੀ ਅਤੇ ਛੋਲੇ, ਸੂਪ, ਸੌਂਠ ਦੇ ਲੱਡੂ, ਮੱਛੀ, ਦੁੱਧ, ਗੁੜ, ਜੀਰਾ, ਅਦਰਕ ਵਾਲੀ ਚਾਹ, ਦਾਲਚੀਨੀ, ਇਲਾਇਚੀ, ਅੰਡਾ, ਮਿਰਚ, ਹਲਦੀ ਵਾਲਾ ਦੁੱਧ, ਮੇਥੀ, ਗਰਮ ਮਸਾਲਾ, ਲਸਣ ਜ਼ਿਆਦਾ ਲਓ। ਨਾਲ ਹੀ ਅਲਕੋਹਲ, ਤਮਾਕੂਨੋਸ਼ੀ, ਕੈਫੀਨ ਭਰਪੂਰ ਚੀਜ਼ਾਂ ਤੋਂ ਵੀ ਦੂਰ ਰਹੋ।
. ਸਰਦੀਆਂ ‘ਚ ਘੱਟੋ ਘੱਟ 20-25 ਮਿੰਟ ਲਈ ਧੁੱਪ ‘ਚ ਬੈਠੋ। ਇਸ ਨਾਲ ਸਰੀਰ ਨੂੰ ਵਿਟਾਮਿਨ-ਡੀ ਮਿਲੇਗਾ ਅਤੇ ਬਲੱਡ ਸਰਕੂਲੇਸ਼ਨ ਵੀ ਵਧੇਗਾ। ਇਸ ਨਾਲ ਹੱਥ-ਪੈਰ ਨੈਚੂਰਲੀ ਗਰਮ ਰਹਿਣਗੇ।
. ਹੱਥਾਂ-ਪੈਰਾਂ ਨੂੰ ਗਰਮ ਰੱਖਣ ਲਈ ਦਸਤਾਨੇ, ਜੁੱਤੀਆਂ ਜਾਂ ਜੁਰਾਬਾਂ ਪਾਓ। ਇਸ ਤੋਂ ਇਲਾਵਾ ਦਿਨ ਵਿਚ ਇਕ ਵਾਰ ਗਰਮ ਪਾਣੀ ਵਿਚ ਸੇਕ ਕਰੋ।
. ਹੱਥਾਂ-ਪੈਰਾਂ ਨੂੰ ਗਰਮ ਰੱਖਣ ਲਈ ਸਵੇਰੇ ਲਗਭਗ 30 ਮਿੰਟ ਲਈ ਘਾਹ ‘ਤੇ ਨੰਗੇ ਪੈਰ ਚੱਲੋ। ਇਸ ਤੋਂ ਇਲਾਵਾ ਸੂਰਯਨਮਾਸਕਰ, ਪ੍ਰਾਣਾਯਾਮ, ਮੈਡੀਟੇਸ਼ਨ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਅਤੇ ਹੱਥ-ਪੈਰ ਗਰਮ ਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰ - Beauty Tips : ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣੇ ਚਿਹਰੇ ਦੀ ਮਸਾਜ, ਹੋਵੇਗਾ ਫ਼ਾਇਦਾ
ਪੜ੍ਹੋ ਇਹ ਵੀ ਖ਼ਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ
ਪੜ੍ਹੋ ਇਹ ਵੀ ਖ਼ਬਰ - Health : ਥਾਇਰਾਇਡ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ, ਜਾਣੋ ਕੀ ਖਾਈਏ ਤੇ ਕਿਸ ਚੀਜ਼ ਤੋਂ ਰੱਖੀਏ ਪਰਹੇਜ਼
ਕੁਝ ਘਰੇਲੂ ਨੁਸਖ਼ੇ
. ਨਾਰੀਅਲ, ਜੈਤੂਨ ਜਾਂ ਤਿਲ ਦੇ ਤੇਲ ਨੂੰ ਗੁਣਗੁਣਾ ਕਰਕੇ ਮਸਾਜ ਕਰਨ ਨਾਲ ਬਲੱਡ ਸਰਕੂਲੇਸ਼ਨ ਵਧੇਗਾ ਅਤੇ ਗਰਮਾਹਟ ਮਿਲੇਗੀ।
. ਦਿਨ ਵਿਚ 2-3 ਕੱਪ ਗ੍ਰੀਨ ਟੀ ਪੀਓ। ਜੇ ਤੁਸੀਂ ਚਾਹੋ ਤਾਂ ਹਲਦੀ ਦੇ ਦੁੱਧ ਵਿਚ ਸ਼ਹਿਦ ਮਿਲਾਕੇ ਵੀ ਪੀ ਸਕਦੇ ਹੋ।
. ਸਵੇਰੇ ਖਾਲੀ ਢਿੱਡ ਲਸਣ ਦਾ ਸੇਵਨ ਕਰਨ ਨਾਲ ਵੀ ਹੱਥ-ਪੈਰ ਗਰਮ ਰਹਿਣਗੇ।
. ਇਕ ਗਿਲਾਸ ਗੁਣਗੁਣੇ ਪਾਣੀ ‘ਚ ਛੋਟਾ ਚਮਚ ਦਾਲਚੀਨੀ ਮਿਲਾ ਕੇ ਪੀਓ।
. ਜੇ ਹੱਥ-ਪੈਰ ਠੰਡੇ ਹੋਣ ਦੇ ਨਾਲ ਤੁਹਾਡੀ ਚਮੜੀ ਦਾ ਰੰਗ ਪੀਲਾ, ਝਰਨਾਹਟ, ਜ਼ਖ਼ਮ ਜਾਂ ਛਾਲੇ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ।