ਪਰਹੇਜ਼ ਦੇ ਬਾਵਜੂਦ ਸਵੇਰੇ ਕਿਉਂ ਵਧਦੀ ਹੈ ਸ਼ੂਗਰ? ਜਾਣੋ ਇਸ ਨੂੰ ਕੰਟਰੋਲ ਕਰਨ ਦੇ ਆਸਾਨ ਤਰੀਕੇ

Thursday, Feb 05, 2026 - 11:55 AM (IST)

ਪਰਹੇਜ਼ ਦੇ ਬਾਵਜੂਦ ਸਵੇਰੇ ਕਿਉਂ ਵਧਦੀ ਹੈ ਸ਼ੂਗਰ? ਜਾਣੋ ਇਸ ਨੂੰ ਕੰਟਰੋਲ ਕਰਨ ਦੇ ਆਸਾਨ ਤਰੀਕੇ

ਹੈਲਥ ਡੈਸਕ - ਡਾਇਬੀਟੀਜ਼ ਦੇ ਕਈ ਮਰੀਜ਼ਾਂ ਦੀ ਇਹ ਆਮ ਸ਼ਿਕਾਇਤ ਹੁੰਦੀ ਹੈ ਕਿ ਉਹ ਮਿੱਠੇ ਤੋਂ ਪੂਰਾ ਪਰਹੇਜ਼ ਕਰਦੇ ਹਨ ਅਤੇ ਰਾਤ ਦਾ ਖਾਣਾ ਵੀ ਹਲਕਾ ਲੈਂਦੇ ਹਨ, ਫਿਰ ਵੀ ਸਵੇਰੇ ਉੱਠਦੇ ਹੀ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਵਧਿਆ ਹੋਇਆ ਮਿਲਦਾ ਹੈ। ਮਾਹਿਰਾਂ ਅਨੁਸਾਰ, ਇਸ ਦਾ ਇਕ ਵੱਡਾ ਕਾਰਨ 'ਡੌਨ ਫੇਨੋਮੇਨਾ' ਹੋ ਸਕਦਾ ਹੈ। ਦਿੱਲੀ ਦੇ ਜੀ.ਟੀ.ਬੀ. ਹਸਪਤਾਲ ਦੇ ਮਾਹਿਰਾਂ ਅਨੁਸਾਰ ਇਹ ਕੋਈ ਬਿਮਾਰੀ ਨਹੀਂ, ਸਗੋਂ ਸਰੀਰ ਦੀ ਇਕ ਕੁਦਰਤੀ ਹਾਰਮੋਨਲ ਪ੍ਰਕਿਰਿਆ ਹੈ।

ਕੀ ਹੈ 'ਡੌਨ ਫੇਨੋਮੇਨਾ'?

ਆਮ ਤੌਰ 'ਤੇ ਸਵੇਰੇ 4 ਵਜੇ ਤੋਂ 8 ਵਜੇ ਦੇ ਵਿਚਕਾਰ ਸਰੀਰ 'ਚ ਕੋਰਟੀਸੋਲ, ਗਲੂਕਾਗਨ ਅਤੇ ਐਡਰੇਨਾਲਿਨ ਵਰਗੇ ਹਾਰਮੋਨ ਤੇਜ਼ੀ ਨਾਲ ਵਧਣ ਲੱਗਦੇ ਹਨ। ਇਹ ਹਾਰਮੋਨ ਲਿਵਰ ਨੂੰ ਜ਼ਿਆਦਾ ਗਲੂਕੋਜ਼ ਰਿਲੀਜ਼ ਕਰਨ ਦਾ ਸੰਕੇਤ ਦਿੰਦੇ ਹਨ ਤਾਂ ਜੋ ਸਰੀਰ ਨੂੰ ਦਿਨ ਦੀ ਸ਼ੁਰੂਆਤ ਲਈ ਊਰਜਾ ਮਿਲ ਸਕੇ ਪਰ ਡਾਇਬੀਟੀਜ਼ ਮਰੀਜ਼ਾਂ 'ਚ ਇੰਸੁਲਿਨ ਠੀਕ ਤਰ੍ਹਾਂ ਕੰਮ ਨਾ ਕਰਨ ਕਰਕੇ ਇਹ ਵਾਧੂ ਗਲੂਕੋਜ਼ ਖੂਨ 'ਚ ਜਮ੍ਹਾਂ ਹੋ ਜਾਂਦਾ ਹੈ, ਜਿਸ ਨਾਲ ਸਵੇਰ ਦਾ ਸ਼ੂਗਰ ਲੈਵਲ ਵਧ ਜਾਂਦਾ ਹੈ।

ਇਸ ਦੀ ਪਛਾਣ ਕਿਵੇਂ ਕਰੀਏ?

- ਜੇਕਰ ਤੁਹਾਡੀ ਰਾਤ ਦੀ ਡਾਈਟ ਸਹੀ ਹੈ ਅਤੇ ਦਵਾਈਆਂ ਨਿਯਮਿਤ ਹਨ, ਫਿਰ ਵੀ ਸ਼ੂਗਰ ਹਾਈ ਹੈ, ਤਾਂ ਇਸ ਦੀ ਜਾਂਚ ਲਈ ਕਰੋ ਇਹ ਕੰਮ 
- ਰਾਤ ਨੂੰ 3 ਤੋਂ 4 ਵਜੇ ਦੇ ਵਿਚਕਾਰ ਬਲੱਡ ਸ਼ੂਗਰ ਚੈੱਕ ਕਰੋ।
- ਸਵੇਰੇ ਉੱਠਦੇ ਹੀ ਫਾਸਟਿੰਗ ਸ਼ੂਗਰ ਦੀ ਜਾਂਚ ਕਰੋ।
- ਜੇਕਰ ਰਾਤ ਨੂੰ ਸ਼ੂਗਰ ਨਾਰਮਲ ਹੈ ਪਰ ਸਵੇਰੇ 7-8 ਵਜੇ ਵਧ ਰਹੀ ਹੈ, ਤਾਂ ਇਹ ਡੌਨ ਫੇਨੋਮੇਨਾ ਹੋ ਸਕਦਾ ਹੈ।

ਕੰਟਰੋਲ ਕਰਨ ਦੇ ਤਰੀਕੇ :- 

ਰਾਤ ਦਾ ਖਾਣਾ ਨਾ ਛੱਡੋ 
- ਰਾਤ ਨੂੰ ਹਲਕਾ ਪਰ ਸੰਤੁਲਿਤ ਭੋਜਨ ਲਓ ਅਤੇ ਡਿਨਰ 'ਚ ਪ੍ਰੋਟੀਨ ਯੁਕਤ ਫੂਡ ਜ਼ਰੂਰ ਸ਼ਾਮਲ ਕਰੋ।

ਸਰੀਰਕ ਗਤੀਵਿਧੀ 
- ਸਵੇਰੇ ਸ਼ੂਗਰ ਚੈੱਕ ਕਰਨ ਤੋਂ ਪਹਿਲਾਂ ਹਲਕੀ ਸੈਰ ਜਾਂ ਸਟ੍ਰੈਚਿੰਗ ਕਰੋ।

ਨਿਯਮਿਤ ਰੁਟੀਨ
- ਸੌਣ ਅਤੇ ਜਾਗਣ ਦਾ ਸਮਾਂ ਨਿਸ਼ਚਿਤ ਰੱਖੋ।

ਪਾਣੀ ਦਾ ਸੇਵਨ
- ਦਿਨ ਭਰ 'ਚ ਘੱਟੋ-ਘੱਟ 7-8 ਗਲਾਸ ਪਾਣੀ ਜ਼ਰੂਰ ਪੀਓ।

 ਜੇਕਰ ਸਵੇਰ ਦੀ ਸ਼ੂਗਰ ਲਗਾਤਾਰ ਜ਼ਿਆਦਾ ਬਣੀ ਰਹਿੰਦੀ ਹੈ, ਤਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।
 


author

Sunaina

Content Editor

Related News