ਸਰੀਰ 'ਚ ਹੋ ਗਈ ਹੈ Vitamin C ਦੀ ਕਮੀ ਤਾਂ ਪੀਓ ਇਹ ਚੀਜ਼ਾਂ ! ਦਿਨਾਂ 'ਚ ਦਿਸੇਗਾ ਅਸਰ
Sunday, Jul 19, 2026 - 10:02 AM (IST)
ਹੈਲਥ ਡੈਸਕ - ਵਿਟਾਮਿਨ ਸੀ ਇਕ ਸਿਹਤਮੰਦ ਸਰੀਰ ਨੂੰ ਬਣਾਈ ਰੱਖਣ ਅਤੇ ਇਮਿਊਨਿਟੀ ਵਧਾਉਣ ਲਈ ਇੱਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਵਿਟਾਮਿਨ ਸੀ ਕੋਲੇਜਨ ਦੇ ਉਤਪਾਦਨ, ਜ਼ਖ਼ਮ ਭਰਨ, ਆਇਰਨ ਟ੍ਰਾਂਸਪੋਰਟ ਅਤੇ ਸਿਹਤਮੰਦ ਚਮੜੀ ਵਿੱਚ ਮਦਦ ਕਰਦਾ ਹੈ। ਸਾਡਾ ਸਰੀਰ ਵਿਟਾਮਿਨ ਸੀ ਨੂੰ ਸਟੋਰ ਨਹੀਂ ਕਰਦਾ, ਇਸ ਲਈ ਆਪਣੀ ਰੋਜ਼ਾਨਾ ਖੁਰਾਕ 'ਚ ਕੁਝ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਵਿਟਾਮਿਨ ਸੀ ਨੂੰ ਸਪਲੀਮੈਂਟਾਂ ਨਾਲੋਂ ਜੂਸ, ਫਲਾਂ ਅਤੇ ਸਬਜ਼ੀਆਂ ਨਾਲ ਪੂਰਕ ਕਰਨਾ ਬਿਹਤਰ ਹੈ। ਕਈ ਫਲ ਹਨ ਜਿਨ੍ਹਾਂ ਦਾ ਜੂਸ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰ ਸਕਦਾ ਹੈ। ਆਓ ਇਸ ਲੇਖ ਰਾਹੀਂ ਵਿਸਥਾਰ ਨਾਲ ਜਾਣਦੇ ਹਾਂ ਕਿ ਉਹ ਕਿਹੜੇ ਫਲਾਂ ਦੇ ਜੂਸ ਹੋ ਸਾਡੇ ਸਰੀਰ ਵਿਚ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਨਗੇ ਅਤੇ ਇਸ ਦੇ ਨਾਲ ਸਾਡੇ ਸਰੀਰ ਨੂੰ ਕੀ ਫਾਇਦੇ ਮਿਲ ਸਕਦੇ ਹਨ।
ਸੰਤਰੇ ਦਾ ਜੂਸ
ਸੰਤਰੇ ਵਿਟਾਮਿਨ ਸੀ ਨਾਲ ਭਰਪੂਰ ਕੁਦਰਤੀ ਸਰੋਤ ਹੈ। ਇਸ ਲਈ ਰੋਜ਼ਾਨਾ 1 ਗਲਾਸ ਪੀਣ ਨਾਲ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦੇ ਹੈ ਅਤੇ ਇਸ ਦੇ ਨਾਲ ਹੀ ਇਸ ਜੂਸ ਵਿਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਆਕਸੀਡੇਟਿਵ ਤਣਾਅ ਤੋਂ ਬਚਾਅ 'ਚ ਮਦਦ ਕਰਦੇ ਹਨ।
ਆਂਵਲੇ ਦਾ ਜੂਸ
ਤਾਜ਼ੇ ਆਂਵਲੇ ਦਾ ਜੂਸ ਪੀਣ ਨਾਲ ਇਮਿਊਨਿਟੀ ਵਧਦੀ ਹੈ। ਇਹ ਤੁਹਾਡੀ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਆਂਵਲਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਆਂਵਲਾ 'ਚ ਬਾਕੀਆਂ ਫਲਾਂ ਨਾਲੋਂ ਨਾਲੋਂ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ।
ਅਮਰੂਦ ਦੀ ਸਮੂਦੀ
ਅਮਰੂਦ ਨੂੰ ਵਿਟਾਮਿਨ ਨਾਲ ਭਰਪੂਰ ਫਲ ਮੰਨਿਆ ਜਾਂਦਾ ਹੈ। ਅਮਰੂਦ ਨੂੰ ਤੁਸੀਂ ਇੰਝ ਵੀ ਖਾ ਸਕਦੇ ਹੋ ਜਾਂ ਇਸ ਦੀ ਸਮੂਦੀ ਬਣਾ ਕੇ ਵੀ ਪੀ ਸਕਦੇ ਹਨ। ਅਮਰੂਦ ਖਾਣ ਨਾਲ ਵਿਟਾਮਿਨ ਸੀ, ਫਾਈਬਰ, ਪ੍ਰੋਟੀਨ ਅਤੇ ਕਈ ਹੋਰ ਵਿਟਾਮਿਨ ਮਿਲਦੇ ਹਨ। ਦੁਪਹਿਰ ਵੇਲੇ ਜਾਂ ਕਸਰਤ ਤੋਂ ਬਾਅਦ ਸਮੂਦੀ ਪੀਣਾ ਇੱਕ ਚੰਗਾ ਵਿਕਲਪ ਹੈ।
ਕੀਵੀ ਜੂਸ
ਕੀਵੀ ਵੀ ਵਿਟਾਮਿਨ ਸੀ ਨਾਲ ਭਰਪੂਰ ਫਲ ਹੈ। ਇਸ ਲਈ ਜੇਕਰ ਤੁਸੀਂ ਕੁਝ ਬਲੂਬੇਰੀਆਂ ਨਾਲ ਇਸ ਦੀ ਸਮੂਦੀ ਬਣਾ ਕੇ ਪੀਓ ਤਾਂ ਇਸ ਨਾਲ ਵਿਟਾਮਿਨ ਸੀ ਦੀ ਕਮੀ ਪੂਰੀ ਹੋ ਸਕਦੀ ਹੈ। ਜਦੋਂ ਤੁਸੀਂ ਇਸ ਨੂੰ ਸਾਦੇ ਦਹੀਂ ਜਾਂ ਪੌਦਿਆਂ ਤੋਂ ਬਣੇ ਦੁੱਧ 'ਚ ਮਿਲਾ ਕੇ ਪੀਂਦੇ ਹੋ, ਤਾਂ ਇਸਦੇ ਫਾਇਦੇ ਹੋਰ ਵੀ ਵਧ ਜਾਂਦੇ ਹਨ।
ਨਿੰਬੂ ਪਾਣੀ
ਨਿੰਬੂ 'ਚ ਭਰਪੂਰ ਮਾਤਰਾ ਵਿਚ ਖਟਾਸ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਰੋਜ਼ਾਨਾ ਇਕ ਗਲਾਸ ਨਿੰਬੂ ਪਾਣੀ ਪੀਓ ਤਾਂ ਇਸ ਨਾਲ ਵਿਟਾਮਿਨ ਸੀ ਦੀ ਕਮੀ ਤੁਰੰਤ ਪੂਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਅਨਾਨਾਸ ਦਾ ਜੂਸ ਵੀ ਪੀ ਸਕਦੇ ਹੋ, ਇਸ ਨਾਲ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
