ਵਿਆਹ ਮਗਰੋਂ ਵੀ ਜੋੜੇ ਨਜ਼ਾਇਜ ਸਬੰਧ ਬਣਾਉਣ ਲਈ ਕਿਉਂ ਹੋ ਜਾਂਦੈ ਤਿਆਰ? ਕਿਤੇ ਇਹ ਤਾਂ ਨਹੀਂ ਕਾਰਨ

Thursday, Jan 09, 2025 - 11:59 AM (IST)

ਵਿਆਹ ਮਗਰੋਂ ਵੀ ਜੋੜੇ ਨਜ਼ਾਇਜ ਸਬੰਧ ਬਣਾਉਣ ਲਈ ਕਿਉਂ ਹੋ ਜਾਂਦੈ ਤਿਆਰ? ਕਿਤੇ ਇਹ ਤਾਂ ਨਹੀਂ ਕਾਰਨ

ਜਲੰਧਰ - ਦੁਨੀਆ 'ਚ ਸਿਰਫ਼ ਪਤੀ-ਪਤਨੀ ਦਾ ਹੀ ਰਿਸ਼ਤਾ ਇੱਕ-ਦੂਜੇ ਪ੍ਰਤੀ ਵਿਸ਼ਵਾਸ, ਪਿਆਰ ਅਤੇ ਸਮਰਪਣ 'ਤੇ ਆਧਾਰਿਤ ਹੁੰਦਾ ਹੈ। ਜੇਕਰ ਕਿਸੇ ਰਿਸ਼ਤੇ 'ਚ ਇਨ੍ਹਾਂ ਚੀਜ਼ਾਂ ਦੀ ਕਮੀ ਹੋਵੇ ਤਾਂ ਰਿਸ਼ਤਾ ਟੁੱਟਣ ਦੀ ਨੌਬਤ ਵੀ ਆ ਜਾਂਦੀ ਹੈ। ਇਸ ਦੇ ਨਾਲ ਹੀ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਵਧੀਆਂ ਚੱਲ ਰਹੇ ਵਿਆਹ 'ਚ ਕੋਈ ਤੀਜਾ ਵਿਅਕਤੀ ਆ ਜਾਂਦਾ ਹੈ ਅਤੇ ਪਤੀ-ਪਤਨੀ ਦੇ ਰਿਸ਼ਤੇ ਨੂੰ ਵਿਗਾੜ ਦਿੰਦਾ ਹੈ। ਇੱਕ ਮਾਨਤਾ ਹੈ ਕਿ ਮਰਦ ਸਭ ਤੋਂ ਵੱਧ ਧੋਖਾ ਦਿੰਦੇ ਹਨ। ਇਹ ਕੋਈ ਖ਼ਾਸ ਲਿੰਗ ਮੁੱਦਾ ਨਹੀਂ ਹੈ। ਔਰਤਾਂ ਵੀ ਧੋਖਾ ਦਿੰਦੀਆਂ ਹਨ। ਕਿਸੇ ਹੋਰ ਵੱਲ ਆਕਰਸ਼ਿਤ ਹੋਣਾ ਅਤੇ ਵਿਆਹ ਤੋਂ ਬਾਅਦ ਵੀ ਦੂਸਰਿਆਂ ਨਾਲ ਸਬੰਧ ਬਣਾਉਣਾ ਸਮਾਜ 'ਚ ਇੱਕ ਆਮ ਗੱਲ ਹੋ ਗਈ ਹੈ ਪਰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ? ਇਸ ਪਿੱਛੇ ਕੋਈ ਠੋਸ ਕਾਰਨ ਨਹੀਂ ਹੈ ਪਰ ਕੁਝ ਗੱਲਾਂ ਦਾ ਜਾਣਨਾ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ - ਗੰਭੀਰ ਬੀਮਾਰੀ ਦੇ ਹੋ ਸਕਦੇ ਨੇ ਸੰਕੇਤ, ਜੇਕਰ ਵਾਰ-ਵਾਰ ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਹੁੰਦੈ ਦਰਦ


ਇਸ ਕਰਕੇ ਨਜ਼ਾਇਜ ਸਬੰਧ ਬਣਾਉਣ ਲਈ ਤਿਆਰ ਹੁੰਦੇ ਜੋੜੇ?

1. ਸਟੱਡੀਜ਼ ਮੁਤਾਬਕ, ਕਿਸੇ ਵੀ ਰਿਸ਼ਤੇ 'ਚ ਪਾਰਟਨਰ ਦਾ ਇੱਕ-ਦੂਜੇ ਨਾਲ ਭਾਵਨਾਤਮਕ ਤੌਰ 'ਤੇ ਜੁੜਨਾ ਜ਼ਰੂਰੀ ਹੁੰਦਾ ਹੈ। ਜੇਕਰ ਪਾਰਟਨਰ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ, ਇੱਕ-ਦੂਜੇ ਨਾਲ ਭਾਵਨਾਤਮਕ ਸਬੰਧ ਨਹੀਂ ਰੱਖਦੇ ਤਾਂ ਕੋਈ ਵੀ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਦਾ। ਪੁਰਸ਼ ਭਾਵੇਂ ਸਖ਼ਤ ਦਿਖਦੇ ਹੋਣ ਪਰ ਉਹ ਸੁਭਾਅ ਦੇ ਤੌਰ 'ਤੇ ਬਹੁਤ ਭਾਵੁਕ ਹੁੰਦੇ ਹਨ। ਕਈ ਵਾਰ ਉਹ ਆਪਣੇ ਸਾਥੀ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਜ਼ਾਹਰ ਨਹੀਂ ਕਰ ਪਾਉਂਦੇ। ਜਦੋਂ ਉਨ੍ਹਾਂ ਨੂੰ ਆਪਣੇ ਸਾਥੀ ਤੋਂ ਜ਼ਰੂਰੀ ਭਾਵਨਾਤਮਕ ਸਮਰਥਨ ਨਹੀਂ ਮਿਲਦਾ, ਤਾਂ ਉਹ ਅਕਸਰ ਭਾਵਨਾਤਮਕ ਸਮਰਥਨ ਪ੍ਰਾਪਤ ਕਰਨ ਲਈ ਕਿਸੇ ਹੋਰ ਦੀ ਭਾਲ ਕਰਦੇ ਹਨ।

2. ਕਈ ਲੋਕ ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਸਬੰਧ ਇਸ ਲਈ ਬਣਾਉਂਦੇ ਹਨ ਕਿਉਂਕਿ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਤੋਂ ਬੋਰ ਹੋ ਚੁੱਕੇ ਹੁੰਦੇ ਹਨ। ਆਪਣੀ ਬੋਰਿੰਗ ਰੁਟੀਨ 'ਚ ਕੁਝ ਮਨੋਰੰਜਨ ਜੋੜਨ ਲਈ ਲੋਕ ਕਿਸੇ ਹੋਰ ਨਾਲ ਸਬੰਧ ਬਣਾਉਣ ਲੱਗਦੇ ਹਨ। ਜੀਵਨ ਭਰ ਇੱਕ ਸਾਥੀ ਨਾਲ ਰਹਿਣਾ ਅਜਿਹੇ ਲੋਕਾਂ ਲਈ ਬੋਝ ਬਣ ਜਾਂਦਾ ਹੈ। ਦੂਜੀਆਂ ਔਰਤਾਂ ਨਾਲ ਰਿਸ਼ਤਿਆਂ 'ਚ ਰਹਿਣਾ ਉਨ੍ਹਾਂ ਨੂੰ ਇੱਕ ਨਵਾਂ ਅਹਿਸਾਸ ਦਿਵਾਉਂਦਾ ਹੈ। ਅਜਿਹੇ ਵਿਚਾਰ ਰੱਖਣ ਵਾਲੇ ਲੋਕ ਨਤੀਜਿਆਂ ਬਾਰੇ ਸੋਚੇ ਬਿਨ੍ਹਾਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਹਨ।

3. ਕਈ ਪਤੀ-ਪਤਨੀ 'ਚ ਤਾਲਮੇਲ ਦੀ ਕਮੀ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ ਠੀਕ ਨਹੀਂ ਰਹਿੰਦੇ। ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਕਰਦੇ ਰਹਿੰਦੇ ਹਨ। ਅਜਿਹੇ ਔਖੇ ਮਾਹੌਲ 'ਚੋਂ ਨਿਕਲ ਕੇ ਸ਼ਾਂਤੀ ਅਤੇ ਆਰਾਮ ਦੀ ਤਲਾਸ਼ 'ਚ ਉਹ ਕਿਸੇ ਹੋਰ ਔਰਤ ਜਾਂ ਮਰਦ ਵੱਲ ਆਕਰਸ਼ਿਤ ਹੋ ਜਾਂਦੇ ਹਨ। ਜ਼ਿਆਦਾਤਰ ਮਾਮਲਿਆਂ 'ਚ ਇਹ ਸਮੱਸਿਆ ਵਿਆਹ ਦੇ ਕਈ ਸਾਲਾਂ ਬਾਅਦ ਹੀ ਨਜ਼ਰ ਆਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਸੂਬਾ ਸਰਕਾਰ Youtubers ਤੇ Reel ਬਣਾਉਣ ਵਾਲਿਆਂ ਨੂੰ ਦਵੇਗੀ ਲੱਖਾਂ ਰੁਪਏ, ਜਾਣੋ ਕੀ ਹੈ ਸਕੀਮ

ਮਰਦ ਕਿਸ ਤੋਂ ਡਰਦੇ ਹਨ?

1. ਮਰਦਾਨਗੀ ਦੀ ਪਰਿਭਾਸ਼ਾ ਬਹੁਤ ਸਾਰੇ ਮਰਦਾਂ ਦੇ ਮਨਾਂ 'ਚ ਉਲਝਣ ਵਾਲੀ ਹੈ। ਕੁਝ ਲੋਕ ਮੰਨਦੇ ਹਨ ਕਿ ਇੱਕ ਅਸਲੀ ਆਦਮੀ ਉਹ ਹੈ, ਜੋ ਕਿਸੇ ਦੇ ਡਰ ਤੋਂ ਬਿਨ੍ਹਾਂ ਜਨਤਕ ਤੌਰ 'ਤੇ ਜੋ ਚਾਹੇ ਉਹ ਕਰਦਾ ਹੈ। ਅਜਿਹੀ ਸਥਿਤੀ 'ਚ ਮਰਦ ਮੌਕੇ ਦਾ ਫ਼ਾਇਦਾ ਉਠਾਉਂਦੇ ਹਨ ਅਤੇ ਨਜ਼ਾਇਜ ਸਬੰਧ ਬਣਾਉਣ ਵਰਗੇ ਮਾਮਲਿਆਂ 'ਚ ਸ਼ਾਮਲ ਹੋ ਜਾਂਦੇ ਹਨ। ਇਹ ਵਿਗੜੀ ਹੋਈ ਸੋਚ ਉਨ੍ਹਾਂ ਨੂੰ ਇਹ ਸੋਚਣ ਨਹੀਂ ਦਿੰਦੀ ਕਿ ਉਨ੍ਹਾਂ ਦਾ ਵਿਆਹੁਤਾ ਜੀਵਨ ਤਬਾਹ ਹੋ ਰਿਹਾ ਹੈ।

2. ਸਰੀਰਕ ਸੰਪਰਕ ਵਿਅਕਤੀ ਦੇ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ। ਇਸ ਨਾਲ ਵਿਆਹੁਤਾ ਜੀਵਨ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ। ਜਦੋਂ ਸੈਕਸ ਦੀ ਗੱਲ ਆਉਂਦੀ ਹੈ ਤਾਂ ਕੁਝ ਆਦਮੀ ਸਾਰੀ ਉਮਰ ਆਪਣੀਆਂ ਪਤਨੀਆਂ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਇਸ ਦੇ ਨਾਲ ਹੀ ਕੁਝ ਮਰਦਾਂ ਲਈ ਸੈਕਸ ਇੱਕ ਤਰ੍ਹਾਂ ਦਾ ਮਨੋਰੰਜਨ ਹੁੰਦਾ ਹੈ। ਜੀਵਨ ਭਰ ਇੱਕੋ ਪਾਰਟਨਰ ਨਾਲ ਸੈਕਸ ਕਰਨਾ ਉਨ੍ਹਾਂ ਲਈ ਬਹੁਤ ਬੋਰਿੰਗ ਹੋ ਜਾਂਦਾ ਹੈ। ਅਜਿਹੇ ਲੋਕ ਜਿਨਸੀ ਵਿਭਿੰਨਤਾ ਲਈ ਪਾਰਟਨਰ ਬਦਲਦੇ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News