ਇੰਨਾ ਘਰੇਲੂ ਤਰੀਕਿਆਂ ਦੀ ਵਰਤੋਂ ਕਰਨ ਨਾਲ ਦੂਰ ਹੋ ਸਕਦੀ ਹੈ ਸਫੇਦ ਵਾਲਾਂ ਦੀ ਸਮੱਸਿਆ

01/23/2020 5:06:44 PM

ਜਲੰਧਰ - ਸਫੇਦ ਵਾਲਾਂ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰ ਦਿੰਦੀ ਹੈ। ਸਫੇਦ ਵਾਲਾਂ ਦੇ ਕਾਰਨ ਅਸੀਂ ਸਮੇਂ ਤੋਂ ਪਹਿਲਾਂ ਬੁੱਢੇ ਦਿੱਖਣ ਲੱਗ ਜਾਂਦੇ ਹਨ, ਜਿਸ ਕਾਰਨ ਲੋਕ ਸਾਡਾ ਮਜ਼ਾਕ ਉਡਾਉਣ ਲੱਗ ਪੈਂਦੇ ਹਨ। ਅਜਿਹੀ ਹਾਲਤ ’ਚ ਬਹੁਤ ਸਾਰੇ ਲੋਕ ਸਫੇਦ ਵਾਲਾਂ ਨੂੰ ਛੁਪਾਉਣ ਲਈ ਬਾਜ਼ਾਰ ’ਚੋਂ ਮਿਲਣ ਵਾਲੇ ਹੇਅਰ ਪ੍ਰੋਡਕਟਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ, ਜੋ ਫਾਇਦੇਮੰਦ ਹੋਣ ਦੀ ਥਾਂ ਸਾਨੂੰ ਨੁਕਸਾਨ ਪਹੁੰਚਾ ਦਿੰਦੇ ਹਨ। ਕੁਝ ਲੋਕ ਸਫੇਦ ਵਾਲਾਂ ਨੂੰ ਲੁਕਾਉਣ ਦੇ ਲਈ ਡਾਈ ਦੀ ਵਰਤੋਂ ਵੀ ਕਰ ਲੈਂਦੇ ਹਨ। ਡਾਈ ’ਚ ਬਹੁਤ ਸਾਰੇ ਕੈਮੀਕਲਸ ਹੁੰਦੇ ਹਨ, ਜਿਸ ਨਾਲ ਵਾਲ ਟੁੱਟਣ ਲੱਗ ਜਾਂਦੇ ਹਨ। ਸਫੇਦ ਵਾਲਾਂ ਦੀ ਸਮੱਸਿਆ ਹੋਣ ’ਤੇ ਸਾਨੂੰ ਘਰੇਲੂ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਕਿਸੇ ਤਰ੍ਹਾਂ ਕੋਈ ਨੁਕਸਾਨ ਨਹੀਂ ਹੁੰਦਾ। ਮਾਨਸਿਕ ਤਣਾਅ, ਗਲਤ ਖਾਣ-ਪੀਣ, ਸਰੀਰ ’ਚ ਪ੍ਰੋਟੀਨ ਦੀ ਕਮੀ, ਡਾਈ ਅਤੇ ਹੇਅਰ ਕਲਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਅਤੇ ਹੋਰ ਕਈ ਸਾਡੇ ਵਾਲ ਸਫੇਦ ਹੋ ਜਾਂਦੇ ਹਨ। 

ਸਫੇਦ ਵਾਲਾਂ ਨੂੰ ਕਾਲੇ ਕਰਨ ਦੇ ਘਰੇਲੂ ਤਰੀਕੇ...

1. ਕੱਚਾ ਪਪੀਤਾ
ਕੱਚਾ ਪਪੀਤਾ ਲਓ ਅਤੇ ਉਸ ਦੀ ਪੇਸਟ ਬਣਾ ਲਓ। ਇਸ ਪੇਸਟ ਨੂੰ ਵਾਲਾਂ ਵਿਚ ਲਗਾਓ ਅਤੇ 15 ਮਿੰਟ ਦੇ ਬਾਅਦ ਵਾਲਾਂ ਨੂੰ ਧੋ ਲਓ। ਇਸ ਉਪਾਅ ਨਾਲ ਨਾ ਤਾਂ ਵਾਲ ਝੜਣਗੇ ਅਤੇ ਸਫੇਦ ਵਾਲਾਂ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

PunjabKesari

2. ਪਿਆਜ
ਇਕ ਪਿਆਜ ਲਓ ਅਤੇ ਉਸ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਵਾਲਾਂ 'ਤੇ ਚੰਗੀ ਤਰ੍ਹਾਂ ਨਾਲ  ਲਗਾਓ ਅਤੇ 15 ਮਿੰਟ ਬਾਅਦ ਸਿਰ ਧੋ ਲਓ। ਇਸ ਉੁਪਾਅ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਵਾਲ ਜਲਦੀ ਕਾਲੇ ਹੋ ਜਾਣਗੇ। 

3. ਕਾਲੀ ਮਿਰਚ
ਜੇ ਵਾਲ ਉਮਰ ਤੋਂ ਪਹਿਲਾਂ ਸਫੇਦ ਹੋ ਰਹੇ ਹਨ ਤਾਂ ਰੋਜ਼ ਦਹੀ ਵਿਚ ਕਾਲੀ ਮਿਰਚ ਮਿਲਾ ਕੇ ਖਾਓ। ਅਜਿਹਾ ਕਰਨ ਨਾਲ ਵਾਲ ਕਾਲੇ ਹੋਣਗੇ ਸ਼ੁਰੂ ਹੋ ਜਾਣਗੇ।

4. ਚੁਕੰਦਰ
ਚੁਕੰਦਰ ਨੂੰ ਕੱਟ ਲਓ। ਫਿਰ ਇਸ ’ਚ ਮਹਿੰਦੀ ਦਾ 1 ਚਮੱਚ ਮਿਲਾ ਕੇ ਪੇਸਟ ਤਿਆਰ ਕਰ ਲਓ। ਤਿਆਰ ਕੀਤੇ ਪੇਸਟ ਨੂੰ ਵਾਲਾਂ 'ਤੇ ਲਗਾਓ। ਹਫਤੇ ’ਚ ਦੋ ਵਾਰ ਅਜਿਹਾ ਕਰਨ ਨਾਲ ਵਾਲ ਕਾਲੇ ਹੋ ਜਾਣਗੇ। 

PunjabKesari

5. ਅੰਬ ਦੇ ਪੱਤੇ
ਅੰਬ ਦੇ ਪੱਤਿਆਂ ਨੂੰ ਪੀਸ ਕੇ ਪੇਸਟ ਬਣਾਓ ਅਤੇ 15 ਮਿੰਟ ਲਈ ਵਾਲਾਂ 'ਤੇ ਲਗਾਓ। ਫਿਰ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲ ਕਾਲੇ, ਮੁਲਾਇਮ ਅਤੇ ਲੰਬੇ ਹੋ ਜਾਣਗੇ।

6. ਸ਼ਿਕਾਕਾਈ ਅਤੇ ਆਂਵਲਾ
ਸ਼ਿਕਾਕਾਈ ਅਤੇ ਸੁੱਕਾ ਆਂਵਲਾਂ ਪੀਸ ਕੇ ਰਾਤ ਨੂੰ ਪਾਣੀ ’ਚ ਭਿਓਂ ਕੇ ਰੱਖ ਲਓ। ਸਵੇਰੇ ਇਸ ਦਾ ਪਾਣੀ ਛਾਣ ਕੇ ਵਾਲਾਂ ਦੀ ਮਾਲਿਸ਼ ਕਰੋ। ਅੱਧੇ ਘੰਟੇ ਬਾਦਅ ਇਸ ਨੂੰ ਧੋ ਲਓ। 

7. ਕੜੀ ਪੱਤਾ
ਕੜੀ ਪੱਤੇ 'ਚ ਇਕ ਖਾਸ ਬਾਇਓਕੈਮੀਕਲ ਹੁੰਦਾ ਹੈ, ਜੋ ਵਾਲਾਂ ਦੀਆਂ ਜੜ੍ਹਾਂ ਨੂੰ ਮਜਬੂਤ ਬਣਾਉਂਦਾ ਹੈ। ਕੜੀ ਪੱਤੇ ਨੂੰ ਨਾਰੀਅਲ ਪਾਣੀ ਵਿਚ ਮਸਲ ਲਓ ਅਤੇ ਫਿਰ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ। ਇਸ ਨਾਲ ਵਾਲ ਸਫੇਦ ਹੋਣ ਤੋਂ ਬਚੇ ਰਹਿੰਦੇ ਹਨ।

PunjabKesari

8. ਘਿਉ ਅਤੇ ਮੁਲੱਠੀ
ਇਕ ਕਿਲੋ ਸ਼ੁੱਧ ਘਿਉ ਨੂੰ 1 ਲਿਟਰ ਆਂਵਲੇ ਦੇ ਰਸ ਅਤੇ 250 ਗ੍ਰਾਮ ਮੁਲੱਠੀ ਨਾਲ ਉਬਾਲ ਕੇ ਇਕ ਹੇਅਰ ਮਾਸਕ ਬਣਾ ਲਓ। ਇਸ ਮਿਸ਼ਰਣ ਨੂੰ ਇਕ ਗਿਲਾਸ ਕੰਟੇਨਰ 'ਚ ਰੱਖੋ ਅਤੇ ਵਾਲ ਧੋਣ ਤੋਂ ਪਹਿਲਾਂ ਇਸ ਦਾ ਇਸਤੇਮਾਲ ਕਰੋ।

9. ਮੱਖਣ
ਗਾਂ ਦੇ ਸ਼ੁੱਧ ਦੁੱਧ ਤੋਂ ਬਣਿਆ ਮੱਖਣ ਵਾਲਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਲਈ ਹਫਤੇ ਵਿਚ ਇਕ ਵਾਰ ਮੱਖਣ ਨੂੰ ਜ਼ਰੂਰ ਲਗਾਓ।

10. ਪ੍ਰੋਟੀਨ  
ਸਾਨੂੰ ਆਪਣੇ ਖਾਣੇ ’ਚ ਚੰਗੇ ਪ੍ਰੋਟੀਨ ਵਾਲੀਆ ਚੀਜਾ ਸ਼ਾਮਲ ਕਰਨੀਆਂ ਚਾਹੀਦੀਆਂ ਹਨ-ਜਿਵੇ -ਮੱਛੀ, ਆਂਡੇ, ਸੀ ਫੂਡ, ਚਿਕਨ, ਸੋਇਆ ਪਨੀਰ ਆਦਿ।

PunjabKesari


rajwinder kaur

Content Editor

Related News