ਤੁਹਾਡੇ ਚਿਹਰੇ ''ਤੇ ਵੀ ਹਨ ਸਫੇਦ ਦਾਗ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Saturday, Aug 12, 2017 - 02:29 PM (IST)

ਤੁਹਾਡੇ ਚਿਹਰੇ ''ਤੇ ਵੀ ਹਨ ਸਫੇਦ ਦਾਗ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਨਵੀਂ ਦਿੱਲੀ— ਔਰਤਾਂ ਨੂੰ ਚਮੜੀ ਸੰਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ 'ਚੋਂ ਇਕ ਹੈ ਮਿਲਿਆ, ਜਿਸ 'ਚ ਚਮੜੀ 'ਤੇ ਸਫੇਦ ਰੰਗ ਦੇ ਛੋਟੇ-ਛੋਟੇ ਦਾਣੇ ਨਿਕਲ ਜਾਂਦੇ ਹਨ। ਇਹ ਦਾਣੇ ਜ਼ਿਆਦਾਤਰ ਅੱਖਾਂ ਦੇ ਆਲੇ-ਦੁਆਲੇ ਦੇਖਣ ਨੂੰ ਮਿਲਦੇ ਹਨ। ਚਿਹਰੇ ਦੇ ਮੁਹਾਸੇ ਤਾਂ ਫਿਰ ਵੀ ਕੁਝ ਦਿਨ੍ਹਾਂ 'ਚ ਠੀਕ ਹੋ ਜਾਂਦੇ ਹਨ ਪਰ ਸਫੈਦ ਦਾਣੇ ਬਹੁਤ ਲੰਬੇ ਸਮੇਂ ਤੱਕ ਰਹਿੰਦੇ ਹਨ ਅਤੇ ਇਸ ਨਾਲ ਚਿਹਰੇ ਦੀ ਖੂਬਸੂਰਤੀ ਵੀ ਖਰਾਬ ਹੋ ਜਾਂਦੀ ਹੈ। ਇਹ ਜ਼ਿਆਦਾਤਰ ਬੱਚਿਆਂ ਜਾਂ ਕਿਸ਼ੋਰਅਵਸਥਾ 'ਚ ਹੁੰਦੇ ਹਨ। ਇਸ ਲਈ ਥੋੜੀ ਜਹੀ ਸਾਵਧਾਨੀ ਵਰਤੀ ਜਾਵੇ ਤਾਂ ਇਨ੍ਹਾਂ ਨੂੰ ਨਿਕਲਣ ਤੋਂ ਰੋਕਿਆ ਜਾ ਸਕਦਾ ਹੈ।
1. ਚਮੜੀ ਦੀ ਸਫਾਈ
ਧੂੜ-ਮਿੱਟੀ ਦੀ ਵਜ੍ਹਾ ਨਾਲ ਚਿਹੜੇ 'ਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ ਜੋ ਮਿਲਿਆ ਦਾ ਮੁੱਖ ਕਾਰਣ ਹੈ। ਇਸ ਲਈ ਆਪਣੇ ਚਿਹਰੇ ਨੂੰ ਹਮੇਸ਼ਾ ਸਾਫ ਰੱਖੋਂ ਅਤੇ ਬਾਹਰ ਤੋਂ ਆਉਣ ਦੇ ਬਾਅਦ ਤੁਰੰਤ ਚਿਹਰੇ ਨੂੰ ਪਾਣੀ ਨਾਲ ਧੋਵੋ।
2. ਵਧੀਆ ਬਿਊਟੀ ਪ੍ਰੋਡਕਟ
ਤੈਲੀ ਚਮੜੀ ਦੀ ਤੁਲਨਾ 'ਚ ਇਹ ਸਮੱਸਿਆ ਰੁੱਖੀ ਚਮੜੀ ਤੇ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਲਈ ਚਮੜੀ ਨੂੰ ਹਮੇਸ਼ਾ ਨਮ ਰੱਖੋ ਅਤੇ ਇਸਦੇ ਲਈ ਵਧੀਆ ਪ੍ਰੋਡਕਟਾਂ ਦਾ ਇਸਤੇਮਾਲ ਕਰੋ।
3. ਰੇਟੀਨਾਲ ਯੁਕਤ ਕਰੀਮ
ਚਮੜੀ ਦੇ ਲਈ ਅਜਿਹੀ ਕਰੀਮ ਦਾ ਇਸਤੇਮਾਲ ਕਰੋਂ ਜੋ ਰੇਟੀਨਾਲ ਯੁਕਤ ਹੋਵੇ। ਇਸ 'ਚ ਵਿਟਾਮਿਨ ਈ ਹੁੰਦਾ ਹੈ ਜੋ ਚਿਹੜੇ 'ਤੇ ਮੁਹਾਸਿਆਂ ਅਤੇ ਮਿਲਿਆ ਵਰਗੀ ਸਮੱਸਿਆ ਤੋਂ ਰਾਹਤ ਦਿਵਾਉਦਾ ਹੈ। ਇਸਦੇ ਇਲਾਵਾ ਰੇਟੀਨਾਲ ਯੁਕਤ ਕਰੀਮ ਲਗਾਉਣ ਨਾਲ ਚਮੜੀ ਸਾਫ ਅਤੇ ਮੁਲਾਇਮ ਲੱਗਣ ਲਗਦੀ ਹੈ ਜਿਸ ਨਾਲ ਸਫੈਦ ਦਾਣੇ ਦਿਖਾਈ ਨਹੀਂ ਦਿੰਦੇ।
4. ਸੂਰਜ ਦੀਆਂ ਕਿਰਨਾਂ
ਜਿਨ੍ਹਾਂ ਔਰਤਾਂ ਦੇ ਚਿਹਰੇ 'ਤੇ ਸਫੈਦ ਦਾਣੇ ਹੋਣ ਉਨ੍ਹਾਂ ਨੂੰ ਧੁੱਪ 'ਚ ਘੱਟ ਨਿਕਲਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਇਹ ਸਮੱਸਿਆ ਵੱਧ ਜਾਂਦੀ ਹੈ। ਇਸ ਲਈ ਧੁੱਪ 'ਚ ਨਿਕਲਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾ ਢੱਕ ਕੇ ਜਾਓ।
5. ਜ਼ਿਆਦਾ ਮੇਕਅੱਪ
ਕੁਝ ਔਰਤਾਂ ਚਿਹਰੇ 'ਤੇ ਨਿਕਲੇ ਦਾਣਿਆ ਨੂੰ ਛਿਪਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਕੈਮੀਕਲਯੁਕਤ ਇਨ੍ਹਾਂ ਬਿਊਟੀ ਪ੍ਰੋਡਕਟਸ ਨਾਲ ਚਮੜੀ ਦੇ ਰੋਮ ਬੰਦ ਹੋ ਜਾਂਦੇ ਹਨ ਇਹ ਸਮੱਸਿਆ ਘੱਟ ਹੋਣ ਦੀ ਬਜਾਏ ਵੱਧ ਜਾਂਦੀ ਹੈ।


Related News