ਕੋਲੈਸਟਰਾਲ ਵਧਣ 'ਤੇ ਸਰੀਰ 'ਚ ਦਿਖਾਈ ਦਿੰਦੇ ਨੇ 'ਭਾਰ ਵਧਣ' ਸਣੇ ਇਹ ਲੱਛਣ, ਸਮਾਂ ਰਹਿੰਦੇ ਹੋ ਜਾਓ ਸਾਵਧਾਨ
Friday, Nov 04, 2022 - 12:31 PM (IST)

ਨਵੀਂ ਦਿੱਲੀ- ਵਧਦਾ ਹੋਇਆ ਕੋਲੈਸਟਰਾਲ ਸਾਡੇ ਸਰੀਰ ਦਾ ਦੁਸ਼ਮਣ ਹੈ, ਇਸ ਨਾਲ ਖੂਨ ਦੀਆਂ ਨਾੜੀਆਂ ਵਿਚ ਪਲਾਕ ਜਮ੍ਹਾ ਹੋ ਜਾਂਦੀ ਹੈ, ਜੋ ਬਲਾਕੇਜ਼ ਪੈਦਾ ਕਰਦੀ ਹੈ। ਜੋ ਅੱਗੇ ਚੱਲ ਕੇ ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ। ਕੋਲੈਸਟਰਾਲ ਇੱਕ ਚਿਪਚਿਪਾ ਪਦਾਰਥ ਹੈ ਜਿਸ ਦਾ ਨਿਰਮਾਣ ਸਾਡੇ ਲੀਵਰ ਵਿਚ ਹੁੰਦਾ ਹੈ, ਇਹ ਸਿਹਤਮੰਦ ਸੈੱਲ ਬਣਾਉਣ ਵਿੱਚ ਮਦਦ ਕਰਦਾ ਹੈ। ਹਾਲਾਂਕਿ ਜੇਕਰ ਤੁਸੀਂ ਜ਼ਿਆਦਾ ਤੇਲਯੁਕਤ ਅਤੇ ਅਣਹੈਲਦੀ ਭੋਜਨ ਖਾਓਗੇ, ਤਾਂ ਸਰੀਰ ਵਿੱਚ ਮਾੜੇ ਕੋਲੈਸਟਰਾਲ ਬਣਨ ਲੱਗਦੇ ਹਨ ਅਤੇ ਫਿਰ ਇਹ ਖਤਰੇ ਦਾ ਕਾਰਨ ਬਣਦੇ ਹਨ। ਇਸ ਸਮੱਸਿਆ ਨੂੰ ਸਮੇਂ ਰਹਿੰਦੇ ਪਛਾਣਨਾ ਜ਼ਰੂਰੀ ਹੈ, ਆਓ ਜਾਣਦੇ ਹਾਂ ਕੋਲੈਸਟਰਾਲ ਵਧਣ ਦੌਰਾਨ ਸਾਡਾ ਸਰੀਰ ਕੀ-ਕੀ ਇਸ਼ਾਰੇ ਦਿੰਦਾ ਹੈ।
ਕੋਲੇਸਟਰਾਲ ਵਧਣ ਦੇ ਲੱਛਣ
ਛਾਤੀ ਵਿੱਚ ਦਰਦ
ਛਾਤੀ ਵਿੱਚ ਦਰਦ ਹੋਣਾ ਕੋਲੇਸਟਰਾਲ ਵਧਣ ਦਾ ਇੱਕ ਵੱਡਾ ਲੱਛਣ ਹੁੰਦਾ ਹੈ। ਜਦੋਂ ਤੁਹਾਨੂੰ ਅਚਾਨਕ ਛਾਤੀ ਵਿੱਚ ਦਰਦ ਹੋਣ ਲੱਗੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ, ਇਹ ਦਰਦ ਕੁਝ ਦਿਨਾਂ ਦੇ ਲਈ ਵੀ ਹੋ ਸਕਦਾ ਹੈ, ਛਾਤੀ ਵਿੱਚ ਦਰਦ ਦਿਲ ਦੀਆਂ ਬੀਮਾਰੀਆਂ ਦਾ ਲੱਛਣ ਵੀ ਹੈ, ਇਸ ਲਈ ਇਹ ਬਹੁਤ ਖਤਰਨਾਕ ਹੈ।
ਬਹੁਤ ਜ਼ਿਆਦਾ ਪਸੀਨਾ ਆਉਣਾ
ਗਰਮੀਆਂ ਦੇ ਮੌਸਮ ਵਿੱਚ ਅਤੇ ਭਾਰੀ ਵਰਕਆਉਟ ਕਾਰਨ ਪਸੀਨਾ ਆਉਣਾ ਆਮ ਗੱਲ ਹੈ, ਪਰ ਜੇਕਰ ਤੁਹਾਨੂੰ ਆਮ ਸਥਿਤੀਆਂ ਵਿੱਚ ਜਾਂ ਸਰਦੀਆਂ ਵਿੱਚ ਵੀ ਬਹੁਤ ਜ਼ਿਆਦਾ ਪਸੀਨਾ ਆਉਣ ਲੱਗੇ ਤਾਂ ਸਮਝੋ ਕਿ ਇਹ ਹਾਈ ਕੋਲੈਸਟਰਾਲ ਅਤੇ ਦਿਲ ਦੀਆਂ ਬੀਮਾਰੀਆਂ ਦੇ ਲੱਛਣ ਹਨ।
ਭਾਰ ਵਧਣਾ
ਜੇਕਰ ਤੁਹਾਡਾ ਭਾਰ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਸਮਝ ਜਾਓ ਕਿ ਅਜਿਹਾ ਮਾੜੇ ਕੋਲੈਸਟਰਾਲ ਵਿੱਚ ਵਾਧੇ ਦੇ ਕਾਰਨ ਹੋ ਰਿਹਾ ਹੈ। ਇਸ ਲੱਛਣ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਜਿੰਨਾ ਹੋ ਸਕੇ ਸਰੀਰਕ ਗਤੀਵਿਧੀਆਂ ਨੂੰ ਵਧਾਓ ਅਤੇ ਹੈਲਦੀ ਭੋਜਣ ਲੈਣਾ ਸ਼ੁਰੂ ਕਰ ਦਿਓ।
ਚਮੜੀ ਦਾ ਰੰਗ ਬਦਲਣਾ
ਕੋਲੈਸਟਰਾਲ ਵਧਣ 'ਤੇ ਸਾਡਾ ਸਰੀਰ ਕਈ ਸਾਰੇ ਸੰਕੇਤ ਦਿੰਦਾ ਹੈ, ਜਿਸ ਵਿੱਚ ਚਮੜੀ ਦਾ ਰੰਗ ਬਦਲਣਾ ਵੀ ਸ਼ਾਮਲ ਹੈ। ਅਜਿਹੀ ਸਥਿਤੀ ਵਿੱਚ ਚਮੜੀ 'ਤੇ ਪੀਲੇ ਧੱਫੜ ਨਜ਼ਰ ਜਾ ਸਕਦੇ ਹਨ, ਇਸ ਲਈ ਸਮੇਂ ਸਿਰ ਲਿਪਿਡ ਪ੍ਰੋਫਾਈਲ ਟੈਸਟ ਕਰਵਾਉਣਾ ਜ਼ਰੂਰੀ ਹੈ।