ਅਖਰੋਟ ਹੈ ਪੌਸ਼ਟਿਕ ਤੱਤਾਂ ਦਾ ਖਜ਼ਾਨਾ, ਦਿਲ ਦੇ ਰੋਗੀਆਂ ਲਈ ਤਾਂ ਹੈ ਰਾਮਬਾਣ

05/03/2023 6:09:55 PM

ਜਲੰਧਰ- ਸਾਡੀ ਖਰਾਬ ਜੀਵਨ ਸ਼ੈਲੀ ਅਤੇ ਖੁਰਾਕ ਨੂੰ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਇਹ ਅਕਸਰ ਦੇਖਿਆ ਗਿਆ ਹੈ ਕਿ ਕਈ ਵਾਰ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਜ਼ਿੰਦਗੀ ਨੂੰ ਵਧਾਉਣ ਵਾਲੀਆਂ ਚੀਜ਼ਾਂ ਸਾਡੇ ਆਲੇ-ਦੁਆਲੇ ਹੁੰਦੀਆਂ ਹਨ, ਪਰ ਅਸੀਂ ਉਨ੍ਹਾਂ ਦੀ ਪਛਾਣ ਕਰਨ ਵਿੱਚ ਦੇਰੀ ਕਰਦੇ ਹਾਂ। ਇਹੋ ਹਾਲ ਅਖਰੋਟ ਦਾ ਹੈ। ਜੀ ਹਾਂ, ਉਹ ਅਖਰੋਟ ਜਿਸ ਨੂੰ ਇਨਸਾਨ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਿਰਫ਼ ਸਵਾਦ ਲਈ ਹੀ ਖਾਂਦਾ ਹੈ, ਉਹ ਦਿਲ ਤੋਂ ਲੈ ਕੇ ਹੋਰ ਕਈ ਬੀਮਾਰੀਆਂ ਲਈ ਰਾਮਬਾਣ ਤੋਂ ਘੱਟ ਨਹੀਂ ਹੈ। ਅਖਰੋਟ 'ਚ ਪ੍ਰੋਟੀਨ, ਫਾਈਬਰ, ਓਮੇਗਾ-3 ਫੈਟੀ ਐਸਿਡ ਅਤੇ ਹੈਲਦੀ ਫੈਟ ਵੱਡੀ ਮਾਤਰਾ 'ਚ ਪਾਇਆ ਜਾਂਦਾ ਹੈ। ਇੰਨਾ ਹੀ ਨਹੀਂ, ਅਖਰੋਟ ਵਿਟਾਮਿਨ ਈ ਅਤੇ ਐਂਟੀਆਕਸੀਡੈਂਟਸ ਦਾ ਵੀ ਚੰਗਾ ਸਰੋਤ ਹੈ। ਇਸ ਲਈ ਇਸ ਨੂੰ ਦਿਲ ਦੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : 'ਲਾਲ ਮਿਰਚ' ਦੀ ਵਰਤੋਂ ਕਰਨ ਵਾਲੇ ਸਾਵਧਾਨ, ਅਸਥਮਾ ਸਣੇ ਸਰੀਰ ਨੂੰ ਹੋ ਸਕਦੇ 5 ਗੰਭੀਰ ਨੁਕਸਾਨ

ਅਖਰੋਟ ਖਾਣ ਦੇ ਫਾਇਦੇ

1 ਅਖਰੋਟ ਤੁਹਾਡੇ ਹਾਈ ਬਲੱਡ ਪ੍ਰੈਸ਼ਰ ਅਤੇ ਉੱਚ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ। ਬਸ ਤੁਹਾਨੂੰ ਲੋੜ ਹੈ ਇਸ ਨੂੰ ਰੋਜ਼ਾਨਾ ਖਾਣ ਦੀ। ਜ਼ਿਕਰਯੋਗ ਹੈ ਕਿ 28 ਗ੍ਰਾਮ ਅਖਰੋਟ ਵਿੱਚ ਲਗਭਗ 2.5 ਗ੍ਰਾਮ ਓਮੇਗਾ-4 ਫੈਟ ਪਾਇਆ ਜਾਂਦਾ ਹੈ। ਇਹ ਫੈਟੀ ਐਸਿਡ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
2 ਇਸਦੇ ਐਂਟੀਆਕਸੀਡੈਂਟ ਗੁਣਾਂ ਦੇ ਕਾਰਨ, ਇਹ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਅਤੇ ਖਰਾਬ ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ।
3 ਅਖਰੋਟ ਵਿੱਚ ਪੌਲੀਫੇਨੋਲ ਮਿਸ਼ਰਣ ਦੀ ਮੌਜੂਦਗੀ ਦੇ ਕਾਰਨ, ਇਹ ਦਿਲ ਦੀ ਬੀਮਾਰੀ ਦੇ ਮਰੀਜ਼ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
4 ਮੋਟਾਪਾ ਦਿਲ ਦੇ ਰੋਗਾਂ ਲਈ ਵੱਡੀ ਸਮੱਸਿਆ ਹੈ। ਜੇਕਰ ਤੁਸੀਂ ਰੋਜ਼ਾਨਾ ਅਖਰੋਟ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਮੱਸਿਆ ਵੀ ਘੱਟ ਹੋ ਜਾਵੇਗੀ।

ਇਹ ਵੀ ਪੜ੍ਹੋ : ਵਾਲਾਂ ਦੀ ਸਿਹਤ ਲਈ ਘਰੇਲੂ ਉਪਾਅ : ਸ਼ਹਿਨਾਜ਼ ਹੁਸੈਨ

ਅਖਰੋਟ ਭਿਓਂ ਕੇ ਖਾਓ

ਸਰਦੀਆਂ ਵਿੱਚ, ਤੁਸੀਂ ਚਾਹੋ ਤਾਂ ਅਖਰੋਟ ਨੂੰ ਬਿਨਾਂ ਭਿਓਂਏ ਖਾ ਸਕਦੇ ਹੋ, ਪਰ ਗਰਮੀਆਂ ਵਿੱਚ, ਤੁਹਾਨੂੰ ਅਖਰੋਟ ਨੂੰ ਭਿਓਂ ਕੇ ਖਾਣਾ ਚਾਹੀਦਾ ਹੈ। ਤੁਸੀਂ ਅਖਰੋਟ ਨੂੰ ਰਾਤ ਭਰ ਪਾਣੀ ਵਿੱਚ ਭਿਓਂ ਕੇ ਰੱਖੋ। ਸਵੇਰੇ ਇਸ ਨੂੰ ਖਾਓ। ਇਸ ਤਰੀਕੇ ਨਾਲ ਅਖਰੋਟ ਖਾਣਾ ਸਰਵੋਤਮ ਮੰਨਿਆ ਜਾਂਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News