ਰੋਜ਼ਾਨਾ ਸਾਧਾਰਨ ਸਰਗਰਮੀ ਨਾਲ ਤੁਸੀਂ ਬਿਤਾ ਸਕਦੇ ਹੋ ਤੰਦਰੁਸਤ ਜੀਵਨ

Saturday, Mar 23, 2019 - 04:10 PM (IST)

ਰੋਜ਼ਾਨਾ ਸਾਧਾਰਨ ਸਰਗਰਮੀ ਨਾਲ ਤੁਸੀਂ ਬਿਤਾ ਸਕਦੇ ਹੋ ਤੰਦਰੁਸਤ ਜੀਵਨ

ਲੰਡਨ (ਪੀ. ਟੀ. ਆਈ.) : ਇਕ ਅਧਿਐਨ 'ਚ ਦੇਖਿਆ ਗਿਆ ਕਿ ਜਿਹੜੇ ਲੋਕ ਹਲਕੀ-ਫੁਲਕੀ ਸੈਰ ਜਾਂ ਬਾਗਬਾਨੀ ਵਰਗੀਆਂ ਸਰਗਰਮੀਆਂ ਕਰਦੇ ਰਹਿੰਦੇ ਹਨ, ਉਹ ਦਿਲ ਦੀਆਂ ਬੀਮਾਰੀਆਂ, ਕੈਂਸਰ ਜਾਂ ਹੋਰ ਅਨੇਕਾਂ ਸਰੀਰਕ ਤਕਲੀਫਾਂ ਦੇ ਖਤਰੇ ਤੋਂ ਬਚੇ ਰਹਿੰਦੇ ਹਨ। ਜੇਕਰ ਬਹੁਤੀ ਮਾਤਰਾ 'ਚ ਜ਼ੋਰਦਾਰ ਸਰੀਰਕ ਕਸਰਤ ਜਿਵੇਂ ਦੌੜਨਾ, ਸਾਈਕਲਿੰਗ ਕਰਨਾ, ਖੇਡਾਂ ਆਦਿ ਵੀ ਵਾਧੂ ਸਿਹਤ ਲਾਭਾਂ ਨਾਲ ਜੁੜੀਆਂ ਹੋਈਆਂ ਸਰਗਰਮੀਆਂ ਹਨ।

ਸਾਲ 1997 ਅਤੇ 2008 ਦਰਮਿਆਨ ਕੀਤੇ ਗਏ ਸਰਵੇਖਣਾਂ ਮੁਤਾਬਕ ਬ੍ਰਿਟਿਸ਼ ਜਰਨਲ ਆਫ ਸਪੋਰਟਸ ਮੈਡੀਸਨ 'ਚ ਪ੍ਰਕਾਸ਼ਿਤ ਅਧਿਐਨ 40 ਤੋਂ 85 ਵਰ੍ਹਿਆਂ ਦੇ 88140 ਲੋਕਾਂ ਦੀਆਂ ਸਰਗਰਮੀਆਂ ਦੇ ਪੱਧਰ ਨੂੰ ਨਾਪਿਆ ਗਿਆ ਹੈ। ਅਧਿਐਨ 'ਚ ਕੀਤੀ ਗਈ ਖੋਜ ਮੁਤਾਬਕ ਜ਼ੋਰਦਾਰ ਇਕ-ਇਕ ਮਿੰਟ ਦੀ ਸਰਗਰਮੀ ਜਿਵੇਂ ਦੌੜ, ਸਾਈਕਲਿੰਗ ਜਾਂ ਮੁਕਾਬਲੇ ਦੇ ਵਿਰੁੱਧ ਜੇਕਰ ਦੋ ਮਿੰਟ ਅਤੇ ਤੇਜ਼-ਤੇਜ਼ ਪੈਦਲ ਚੱਲਣ, ਬਾਗਬਾਨੀ ਜਾਂ ਡਾਂਸ ਕਰਨ ਦੀਆਂ ਸਾਧਾਰਨ ਸਰਗਰਮੀਆਂ ਕੀਤੀਆਂ ਜਾਣ ਤਾਂ ਉਸ ਨਾਲ ਵੀ ਬਰਾਬਰ ਲਾਭ ਮਿਲਦਾ ਹੈ। ਉਹ ਵਿਅਕਤੀ ਜਿਹੜੇ ਆਪਣੇ ਖਾਲੀ ਸਮੇਂ ਦੌਰਾਨ 10-15 ਮਿੰਟ ਪ੍ਰਤੀ ਹਫਤਾ ਸਾਧਾਰਨ ਸਰੀਰਕ ਸਰਗਰਮੀ ਕਰਦੇ ਹਨ, ਉਨ੍ਹਾਂ ਲਈ ਮੌਤ ਦਾ ਖਤਰਾ 18 ਫੀਸਦੀ ਘੱਟ ਜਾਂਦਾ ਹੈ ਤੇ ਹੋਰ ਵੀ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ।


author

Anuradha

Content Editor

Related News