ਮਰਦਾਂ ਲਈ ਬੇਹੱਦ ਲਾਹੇਵੰਦ ਹੈ ''ਭੁੰਨਿਆ ਲਸਣ'' ਖੰਘ ਸਣੇ ਕਈ ਸਮੱਸਿਆਵਾਂ ਤੋਂ ਦਿਵਾਉਂਦੈ ਰਾਹਤ

03/04/2022 5:10:06 PM

ਨਵੀਂ ਦਿੱਲੀ- ਲਸਣ ਤੋਂ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹੋਵੋਗੇ ਕਿਉਂਕਿ ਸਬਜ਼ੀ ਅਤੇ ਦਾਲ ’ਚ ਤੜਕਾ ਲਾਉਣ ਸਮੇਂ ਹਮੇਸ਼ਾ ਇਸ ਦੀ ਵਰਤੋਂ ਹੁੰਦੀ ਹੈ। ਦਿਲ ਨੂੰ ਮਜ਼ਬੂਤ ਰੱਖਣ ਲਈ ਡਾਕਟਰਾਂ ਵਲੋਂ ਵੀ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਲਸਣ ’ਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਲਾਭਦਾਇਕ ਹੁੰਦੇ ਹਨ।
ਲਸਣ ਸਾਡੇ ਸਰੀਰ ਨੂੰ ਅਜਿਹੀ ਸਮਰੱਥਾ ਪ੍ਰਦਾਨ ਕਰਦਾ ਹੈ, ਜਿਸ ਨਾਲ ਸਾਡਾ ਸਰੀਰ ਕਈ ਬੀਮਾਰੀਆਂ ਨਾਲ ਲੜਨ ਲਈ ਸਰਗਰਮ ਰੂਪ ਨਾਲ ਕੰਮ ਕਰਦਾ ਹੈ। ਮਰਦਾਂ ਲਈ ਵੀ ਲਸਣ ਦਾ ਫਾਇਦਾ ਬਹੁਤ ਹੀ ਉਪਯੋਗੀ ਮੰਨਿਆ ਜਾਂਦਾ ਹੈ। ਜਾਣੋ ਲਸਣ ਹੋਰ ਕਿਸ ਤਰ੍ਹਾਂ ਸਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
ਦਿਲ ਦੀ ਮਜ਼ਬੂਤੀ ਲਈ ਹੈ ਕਾਰਗਰ
ਲਸਣ ’ਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਹ ਐਸਿਡ ਸਾਡੇ ਦਿਲ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ, ਜਿਸ ਨਾਲ ਸਾਡੇ ਦਿਲ ਨੂੰ ਮਜ਼ਬੂਤੀ ਮਿਲਦੀ ਹੈ। ਲਸਣ ਦੇ ਸੇਵਨ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

PunjabKesari
ਸਰਦੀ, ਖੰਘ ਅਤੇ ਜ਼ੁਕਾਮ ਨੂੰ ਰੋਕਣ ’ਚ ਮਦਦਗਾਰ
ਲਸਣ ਖਾਣ ਨਾਲ ਤੁਸੀਂ ਸਰਦੀ, ਖੰਘ ਅਤੇ ਜ਼ੁਕਾਮ ਤੋ ਬਚੇ ਰਹਿ ਸਕਦੇ ਹੋ। ਦਰਅਸਲ ਲਸਣ ’ਚ ਐਂਟੀ-ਬਾਇਓਟਿਕ, ਐਂਟੀ-ਵਾਇਰਸ ਅਤੇ ਐਂਟੀ-ਫੰਗਲ ਗੁਣ ਪਾਏ ਜਾਂਦੇ ਹਨ। ਇਹ ਸਾਡੇ ਸਰੀਰ ਨੂੰ ਫਲੂ ਦੇ ਕਾਰਣ ਹੋਣ ਵਾਲੀਆਂ ਇਨ੍ਹਾਂ ਬੀਮਾਰੀਆਂ ਤੋਂ ਬਚਾਈ ਰੱਖਣ ’ਚ ਮਦਦ ਕਰਦਾ ਹੈ। ਇਸ ਦੇ ਲਈ ਤੁਸੀਂ ਲਸਣ ਨੂੰ ਹਲਕਾ ਭੁੰਨ ਵੀ ਸਕਦੇ ਹੋ।
ਸਵੇਰੇ ਖਾਲੀ ਢਿੱਡ ਲਸਣ ਖਾਣ ਨਾਲ ਰਹੋਗੇ ਫਿੱਟ
ਫਿਟਨੈੱਸ ਨੂੰ ਲੈ ਕੇ ਹਰ ਕੋਈ ਜਾਗਰੂਕ ਰਹਿੰਦਾ ਹੈ। ਤੁਸੀਂ ਵੀ ਅਜਿਹੇ ਲੋਕਾਂ ’ਚੋਂ ਇਕ ਹੋ ਤਾਂ ਹਰ ਰੋਜ਼ ਸਵੇਰ ਖਾਲੀ ਢਿੱਡ ਲਸਣ ਖਾਣ ਅਤੇ ਇਸ ਤੋਂ ਬਾਅਦ ਇਕ ਗਲਾਸ ਪਾਣੀ ਪੀ ਲਓ। ਤੁਹਾਨੂੰ ਕੁਝ ਦਿਨ ’ਚ ਫਰਕ ਸਾਫ ਦਿਸਣ ਲੱਗੇਗਾ। ਇਸ ਨਾਲ ਤੁਸੀ ਐਕਟਿਵ ਫੀਲ ਕਰੋਗੇ ਅਤੇ ਤੁਸੀਂ ਫਿੱਟ ਵੀ ਰਹੋਗੇ।

PunjabKesari
ਪਾਚਣ ਕਿਰਿਆ ਨੂੰ ਵਧਾਉਣ ਲਈ ਹੈ ਰਾਮਬਾਣ ਔਸ਼ਧੀ
ਪਾਚਣ ਕਿਰਿਆ ਨੂੰ ਵਧਾਉਣ ਲਈ ਲਸਣ ਰਾਮਬਾਣ ਔਸ਼ਧੀ ਦੀ ਤਰ੍ਹਾਂ ਕੰਮ ਕਰਦਾ ਹੈ। ਦਰਅਸਲ ਅਜਿਹਾ ਇਸ ਲਈ ਕਿਉਂਕਿ ਲਸਣ ’ਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ, ਜੋ ਪਾਚਣ ਸ਼ਕਤੀ ਨੂੰ ਵਧਾਉਣ ’ਚ ਮਦਦ ਕਰਦਾ ਹੈ। ਇਸ ਲਈ ਲਸਣ ਦਾ ਸੇਵਨ ਕਰ ਕੇ ਤੁਸੀਂ ਆਪਣੀ ਪਾਚਣ ਸ਼ਕਤੀ ਨੂੰ ਮਜ਼ਬੂਤ ਬਣਾ ਸਕਦੇ ਹੋ।
ਮਰਦਾਨਗੀ ਨੂੰ ਦਿੰਦਾ ਹੈ ਬੜ੍ਹਾਵਾ
ਲਸਣ ’ਚ ਟੈਸਟੋਸਟੇਰੋਨ ਹਾਰਮੋਨ ਵਧਾਉਣ ਦਾ ਵੀ ਗੁਣ ਹੁੰਦਾ ਹੈ। ਇਹ ਮਰਦਾਂ ਦੀ ਸੈਕਸ ਲਾਈਫ ’ਚ ਸੁਧਾਰ ਕਰਦਾ ਹੈ ਅਤੇ ਉਨ੍ਹਾਂ ਦੀ ਮਰਦਾਨਗੀ ਨੂੰ ਵੀ ਵਧਾਉਂਦਾ ਹੈ। ਹਾਲ ਹੀ ’ਚ ਕੀਤੀ ਗਈ ਇਕ ਖੋਜ ਅਨੁਸਾਰ ਇਹ ਦਾਅਵਾ ਕੀਤਾ ਗਿਆ ਕਿ ਜੋ ਮਰਦ ਲਸਣ ਖਾਣਾ ਪਸੰਦ ਕਰਦੇ ਹਨ, ਮਹਿਲਾਵਾਂ ਉਨ੍ਹਾਂ ਵਲ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ।


Aarti dhillon

Content Editor

Related News