ਸਰਦੀਆਂ ''ਚ ਜ਼ਰੂਰ ਕਰੋ ਦਹੀਂ ਦਾ ਸੇਵਨ, ਹੋਵੇਗਾ ਲਾਭ

11/26/2018 10:52:31 AM

ਨਵੀਂ ਦਿੱਲੀ— ਦਹੀਂ ਡੇਅਰੀ ਪ੍ਰਾਡਕਟਸ 'ਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਪਦਾਰਥ ਹੈ। ਇਸ 'ਚ ਮੌਜੂਦ ਮਾਈਕਰੋਸਕੋਪਿਕ, ਬੈਕਟੀਰੀਆ ਅਤੇ ਪ੍ਰੋਟੀਨ ਸਰੀਰ 'ਚ ਜ਼ਰੂਰੀ ਪੋਸ਼ਕ ਤੱਤਾਂ ਦੀ ਆਪੂਰਤੀ ਕਰਨ 'ਚ ਮਦਦਗਾਰ ਹੈ। ਕੁਝ ਲੋਕ ਸਰਦੀ ਦੇ ਮੌਸਮ 'ਚ ਇਸ ਨੂੰ ਖਾਣ ਤੋਂ ਪਰਹੇਜ਼ ਕਰਦੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ ਪਰ ਆਯੁਰਵੇਦ ਮੁਤਾਬਕ ਦਹੀਂ ਦੀ ਤਾਸੀਰ ਗਰਮ ਹੁੰਦੀ ਹੈ। 
 

ਸਰਦੀਆਂ 'ਚ ਕਿਉਂ ਫਾਇਦੇਮੰਦ ਹੈ ਦਹੀਂ?
ਠੰਡੇ ਮੌਸਮ ਕਾਰਨ ਜ਼ਿਆਦਾਤਰ ਲੋਕ ਸਰਦੀ-ਖਾਂਸੀ, ਜ਼ੁਕਾਮ, ਪੇਟ 'ਚ ਦਰਦ ਆਦਿ ਵਰਗੀਆਂ ਇਨਫੈਕਸ਼ਨ ਤੋਂ ਪ੍ਰੇਸ਼ਾਨ ਰਹਿੰਦੇ  ਹਨ। ਅਜਿਹੇ 'ਚ ਰੋਗ ਪ੍ਰਤੀਰੋਧੀ ਸਮਰੱਥਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਨਾਸ਼ਤੇ 'ਚ ਰੋਜ਼ਾਨਾ 1 ਕੋਲੀ ਦਹੀਂ ਦਾ ਸੇਵਨ ਕਰੋਗੇ ਤਾਂ ਫਾਇਦਾ ਮਿਲੇਗਾ। ਕੁਝ ਲੋਕ ਤਾਂ ਸਮਝਦੇ ਹਨ ਕਿ ਇਸ ਨਾਲ ਪ੍ਰੇਸ਼ਾਨੀ ਹੋਰ ਵੀ ਵਧ ਜਾਵੇਗੀ ਪਰ ਜੇਕਰ ਸਹੀ ਮਾਤਰਾ ਅਤੇ ਸਹੀ ਤਰੀਕੇ ਨਾਲ ਦਹੀਂ ਖਾਦਾ ਜਾਵੇ ਤਾਂ ਸਿਹਤ ਦਰੁਸਤ ਰਹਿੰਦੀ ਹੈ।
 

ਦਹੀਂ 'ਚ ਜ਼ਰੂਰੀ ਪੋਸ਼ਕ ਤੱਤ 
ਦਹੀਂ ਦੇ 1 ਕੱਪ 'ਚ 8.5 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਸਰੀਰ ਨੂੰ ਜ਼ਰੂਰੀ ਅਮੀਨੋ ਐਸਿਡ ਪ੍ਰਦਾਨ ਕਰਨ 'ਚ ਬਹੁਤ ਲਾਭਕਾਰੀ ਹੈ। ਜਦੋਂ ਬਾਡੀ 'ਚ ਅਮੀਨੋ ਐਸਿਡ ਦੀ ਕਮੀ ਆ ਜਾਂਦੀ ਹੈ ਤਾਂ ਇਸ ਨਾਲ ਮਾਸਪੇਸ਼ੀਆਂ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਂਦੀ। ਦਹੀਂ 'ਚ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਦਿਲ ਨੂੰ ਸਿਹਤਮੰਦ ਰੱਖਣ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਇਨਫੈਕਸ਼ਨ ਨੂੰ ਦੂਰ ਕਰਨ 'ਚ ਵੀ ਦਹੀਂ ਦੇ ਬੈਕਟੀਰੀਆ ਬਹੁਤ ਹੀ ਫਾਇਦੇਮੰਦ ਹੈ।
 

ਦਿਨ 'ਚ ਕਿੰਨਾ ਦਹੀਂ ਖਾਣਾ ਜ਼ਰੂਰੀ 
ਰੋਜ਼ਾਨਾ ਇਕ ਕੋਲੀ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਲੋਕ ਸਰੀਰਕ ਮਿਹਨਤ ਘੱਟ ਕਰਦੇ ਹਨ ਉਨ੍ਹਾਂ ਲਈ ਅੱਧੀ ਕੋਲੀ ਦਹੀਂ ਬਹੁਤ ਹੈ।
 

ਦਹੀਂ ਖਾਣ ਦਾ ਸਹੀ ਤਰੀਕਾ 
ਦਹੀਂ 'ਚ ਗੁਡ ਬੈਕਟੀਰੀਆ ਹੁੰਦੇ ਹਨ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਫਰਿੱਜ 'ਚ ਰੱਖੇ ਹੋਏ ਠੰਡੇ ਦਹੀਂ ਦਾ ਸੇਵਨ ਨਾ ਕਰੋ ਕਿਉਂਕਿ ਇਸ ਨਾਲ ਸਿਹਤ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ। ਹਮੇਸ਼ਾ ਨਾਰਮਲ ਤਾਪਮਾਨ 'ਤੇ ਰੱਖਿਆ ਹੋਇਆ ਦਹੀਂ ਹੀ ਖਾਓ। ਇਸ ਤੋਂ ਇਲਾਵਾ ਬਾਜ਼ਾਰ 'ਚੋਂ ਖਰੀਦਿਆਂ ਹੋਇਆ ਦਹੀਂ ਮਿਲਾਵਟੀ ਹੁੰਦਾ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਹਰ ਰੋਜ਼ ਘਰ 'ਤੇ ਫ੍ਰੈਸ਼ ਦਹੀਂ ਜਮਾਓ ਅਤੇ ਇਸ ਦਾ ਸੇਵਨ ਕਰੋ।


Neha Meniya

Content Editor

Related News