ਨਾੜੀ ਬਲਾਕੇਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਘਰੇਲੂ ਨੁਸਖੇ

02/15/2018 10:40:12 AM

ਨਵੀਂ ਦਿੱਲੀ— ਅੱਜ ਕਲ ਖਾਣ-ਪੀਣ ਦੀਆਂ ਕੁਝ ਗਲਤ ਆਦਤਾਂ ਲੋਕਾਂ 'ਚ ਕਈ ਬੀਮਾਰੀਆਂ ਦਾ ਕਾਰਣ ਬਣਦੀ ਜਾ ਰਹੀ ਹੈ। ਗਲਤ ਖਾਣ-ਪਾਣ ਕਾਰਨ ਲੋਕਾਂ ਦੇ ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਵਧਣ ਕਾਰਨ ਖੂਨ ਦੀਆਂ ਕੋਸ਼ੀਕਾਵਾਂ ਬੰਦ ਹੋ ਜਾਂਦੀਆਂ ਹਨ, ਜਿਸ ਨੂੰ ਨਾੜੀ ਬਲਾਕੇਜ ਦੀ ਸਮੱਸਿਆ ਕਿਹਾ ਜਾਂਦਾ ਹੈ। ਖੂਨ ਦੀਆਂ ਧਮਨੀਆਂ ਬੰਦ ਹੋਣ 'ਤੇ ਕੋਰੋਨਰੀ ਧਮਨੀ ਰੋਗ, ਲਕਵਾ ਅਤੇ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਨਾੜੀ ਬਲਾਕੇਜ ਦੀ ਸਮੱਸਿਆ ਕਦੇ ਨਹੀਂ ਹੋਵੇਗੀ। ਤਾਂ ਆਓ ਜਾਣਦੇ ਹਾਂ ਨਸ ਬਲਾਕੇਜ ਦੀ ਸਮੱਸਿਆ ਤੋਂ ਬਚਣ ਵਾਲੇ ਇਨ੍ਹਾਂ ਸੂਪਰ ਫੂਡ ਬਾਰੇ...
1. ਓਟਸ ਦੀ ਵਰਤੋ
ਸਵੇਰੇ ਹੈਵੀ ਬ੍ਰੇਕਫਾਸਟ ਕਰਨ ਦੀ ਬਜਾਏ ਹਲਕਾ ਫੁਲਕਾ ਭੋਜਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਰੋਜ ਸਵੇਰੇ ਓਟਸ ਨੂੰ ਨਾਸ਼ਤੇ 'ਚ ਸ਼ਾਮਲ ਕਰੋ, ਇਹ ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਨੂੰ ਕੰਟਰੋਲ 'ਚ ਕਰਦੇ ਹਨ।

PunjabKesari
2. ਅਨਾਰ ਦਾ ਜੂਸ
ਰੋਜ਼ ਸਵੇਰੇ 1 ਗਲਾਸ ਅਨਾਰ ਦੇ ਜੂਸ ਦੀ ਵਰਤੋਂ ਸਰੀਰ 'ਚੋਂ ਕੋਲੈਸਟਰੋਲ ਦੀ ਮਾਤਰਾ ਨੂੰ ਕੰਟਰੋਲ 'ਚ ਕਰਦਾ ਹੈ। ਇਸ ਨਾਲ ਤੁਸੀਂ ਨਸ ਬਲਾਕੇਜ ਅਤੇ ਕਈ ਗੰਭੀਰ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।

PunjabKesari
3. ਲਸਣ
ਬੰਦ ਨਾੜੀਆਂ ਦੀ ਸਮੱਸਿਆ ਹੋਣ 'ਤੇ 3 ਲਸਣ ਦੀਆਂ ਕਲੀਆਂ ਨੂੰ 1 ਕੱਪ ਦੁੱਧ 'ਚ ਉਬਾਲ ਕੇ ਪੀਓ। ਇਸ ਤੋਂ ਇਲਾਵਾ ਆਪਣੇ ਆਹਾਰ 'ਚ ਲਸਣ ਦੀ ਵਰਤੋਂ ਕਰਨ ਨਾਲ ਕੋਲੈਸਟਰੋਲ ਅਤੇ ਹਾਰਟ ਸਟ੍ਰੋਕ ਦਾ ਖਤਰਾ ਘੱਟ ਹੋ ਜਾਂਦਾ ਹੈ।

PunjabKesari
4. ਐਵੋਕਾਡੋ
ਐਵੋਕਾਡੋ 'ਚ ਮੌਜੂਦ ਮਿਨਰਲਸ, ਵਿਟਾਮਿਨਸ,ਖੂਨ ਦੀਆਂ ਕੋਸ਼ੀਕਾਵਾਂ 'ਚ ਕੋਲੈਸਟਰੋਲ ਜਮ੍ਹਾ ਨਹੀਂ ਹੋਣ ਦਿੰਦੇ। ਇਸ ਨਾਲ ਤੁਸੀਂ ਨਾੜੀ ਬਲਾਕੇਜ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।

PunjabKesari 


Related News