ਸਰੀਰ ਦੀ ਥਕਾਵਟ ਦੂਰ ਕਰਨ ਲਈ ਇਸਤੇਮਾਲ ਕਰੋ ਇਹ ਭੋਜਨ ਪਦਾਰਥ

03/25/2017 3:59:24 PM

ਜਲੰਧਰ— ਸਾਰਾ ਦਿਨ ਦਫਤਰ ਜਾਂ ਘਰ ਦੇ ਕੰਮਾ ਕਰਕੇ ਸਰੀਰ ''ਚ ਕਾਫੀ ਥਕਾਵਟ ਹੋ ਜਾਂਦੀ ਹੈ। ਜਿਸ ਕਾਰਨ ਕਾਫੀ ਪਰੇਸ਼ਾਨੀ ਹੁੰਦੀ ਹੈ। ਲੋਕ ਸਰੀਰ ਦੀ ਥਕਾਵਟ ਦੂਰ ਕਰਨ ਦੇ ਲਈ ਚਾਹ ਪੀਂਦੇ ਹਨ ਪਰ ਇਨ੍ਹਾਂ ਦੇ ਜ਼ਿਆਦਾ ਇਸਤੇਮਾਲ ਨਾਲ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਅਜਿਹੇ ਖਾਣੇ ਦਾ ਇਸਤੇਮਾਲ ਕਰਨਾ ਚਾਹੀਦਾ ਜਿਸਦੇ ਨਾਲ ਸੁਸਤੀ ਵੀ  ਦੂਰ ਹੋ ਜਾਵੇ ਅਤੇ ਕੋਈ ਨੁਕਸਾਨ ਵੀ ਨਹੀਂ ਹੋਵੇ। 
1. ਤਲੀਆਂ ਚੀਜ਼ਾਂ ਤੋਂ ਪਰਹੇਜ਼
ਦਫਤਰ ''ਚ ਕੰਮ ਕਰਦੇ ਹੋਏ ਅਸੀਂ ਹਮੇਸ਼ਾ ਬਾਹਰ ਦੀਆਂ ਤਲੀਆਂ ਚੀਜ਼ਾਂ ਖਾ ਲੈਦੇ ਹਾਂ। ਜਿਸ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਘਰ ਦਾ ਬਣਿਆ ਹੋਇਆ ਭੋਜਨ ਹੀ ਖਾਣਾ ਚਾਹੀਦਾ ਹੈ। 
2. ਸ਼ਹਿਦ 
ਤੁਸੀਂ ਸ਼ਹਿਦ ਨੂੰ ਦੁੱਧ ਜਾਂ ਪਾਣੀ ਨਾਲ ਲੈ ਸਕਦੇ ਹਾਂ। ਇਸ ਨਾਲ ਸਰੀਰ ਨੂੰ ਉੂਰਜਾ ਮਿਲਦੀ ਹੈ।
3. ਕੇਲਾ
ਕੇਲਾ ਸਿਹਤ ਦੇ ਲਈ ਕਾਫੀ ਲਾਭਕਾਰੀ ਹੁੰਦਾ ਹੈ। ਇਸ ''ਚ ਗਲੂਕੋਜ਼ ਅਤੇ ਫਾਇਵਰ ਹੁੰਦਾ ਹੈ। ਇਸ ਲਈ ਕੇਲੇ ਨੂੰ ਆਪਣੇ ਭੋਜਨ ''ਚ ਜ਼ਰੂਰ ਸ਼ਾਮਲ ਕਰੋ। 
4. ਪਾਲਕ
ਹਰੀ ਸਬਜ਼ੀਆਂ ਖਾਣ ਨਾਲ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ। ਪਾਲਕ ''ਚ ਆਇਰਨ ਕਾਫੀ ਮਾਤਰਾ ''ਚ ਹੁੰਦਾ ਹੈ। ਜੋ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਇਸ ਲਈ ਹਫਤੇ ''ਚ ਦੋ ਵਾਰ ਪਾਲਕ ਦਾ ਸੂਪ ਜ਼ਰੂਰ ਪੀਓ। 
5. ਬਦਾਮ
ਬਦਾਮ ਦਿਮਾਗ ਨੂੰ ਤੇਜ਼ ਕਰਦਾ ਹੈ। ਜਿਸ ਦੇ ਨਾਲ ਥਕਾਵਟ ਨਹੀਂ ਹੁੰਦੀ। ਬਦਾਮ ਖਾਣ ਨਾਲ ਸੁਸਤੀ ਦੂਰ ਹੁੰਦੀ ਹੈ ਅਤੇ ਚਮੜੀ ਚਮਕਦਾਰ ਹੁੰਦੀ ਹੈ।
6. ਦਹੀਂ
ਦਿਨ ''ਚ ਇਕ ਵਾਰ ਦਹੀਂ ਦਾ ਇਸਤੇਮਾਲ ਜ਼ਰੂਰ ਕਰੋ। ਇਹ ਸਰੀਰ ਨੂੰ ਚੁਸਤ ਬਣਾਉਂਦਾ ਹੈ। ਦਹੀਂ ਦੀ ਲੱਸੀ ਬਣਾ ਕੇ ਜਾਂ ਰਾਇਤੇ ਦੇ ਰੂਪ ''ਚ ਵੀ ਇਸਤੇਮਾਲ ਕਰ ਸਕਦੇ ਹੋ। 


Related News