ਫੈਟ ਘੱਟ ਕਰਨ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

11/22/2017 6:26:20 PM

ਨਵੀਂ ਦਿੱਲੀ—ਭਾਰ ਘੱਟ ਕਰਨਾ ਅਤੇ ਚਰਬੀ ਨੂੰ ਘਟਾਉਣਾ ਦੋਵੇ ਹੀ ਵੱਖ-ਵੱਖ ਗੱਲਾਂ ਹਨ। ਅੱਜ ਕੱਲ ਅਸੀਂ ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਖਾਂਦੇ ਹਾਂ, ਜਿਨ੍ਹਾਂ 'ਚ ਖਾਦ ਪਦਾਰਥ ਅਤੇ ਪੋਸ਼ਣ ਦੇ ਨਾਮ 'ਤੇ ਕੁਝ ਵੀ ਨਹੀਂ ਪਰ ਇਸ ਨਾਲ ਫੈਟ ਬਹੁਤ ਜ਼ਿਆਦਾ ਮਿਲ ਜਾਂਦਾ ਹੈ। ਕੁਝ ਘਰੇਲੂ ਉਪਾਆਂ ਨਾਲ ਇਸ ਚਰਬੀ ਨੂੰ ਸਰੀਰ 'ਚੋਂ ਕੱਢ ਸਕਦੇ ਹੋ। ਜਦੋਂ ਤੁਸੀਂ ਇਸ ਫੈਟ ਨੂੰ ਸਰੀਰ 'ਚੋਂ ਕੱਢਦੇ ਹੋ ਤਾਂ ਸਰੀਰ ਦੀ ਸਫਾਈ ਹੋਵੇਗੀ। ਜਿਸ ਨਾਲ ਪੇਟ ਸਾਫ਼ ਰਹੇਗਾ ਅਤੇ ਚਮੜੀ ਚਮਕਣ ਲੱਗੇਗੀ।
1 ਨਿੰਬੂ, ਸ਼ਹਿਦ ਅਤੇ ਗਰਮ ਪਾਣੀ
ਰੋਜ਼ ਸਵੇਰੇ ਖਾਲੀ ਪੇਟ ਇਸ ਨੂੰ ਪੀਣ ਨਾਲ ਤੁਹਾਡਾ ਪੇਟ ਠੀਕ ਰਹੇਗਾ, ਚਮੜੀ ਵੀ ਸਾਫ਼ ਹੋਵੇਗੀ ਅਤੇ ਮੋਟਾਪਾ ਵੀ ਦੂਰ ਰਹੇਗਾ।
2 ਗ੍ਰੀਨ ਟੀ
ਗ੍ਰੀਨ ਟੀ 'ਚ ਐਂਟੀਆਕਸੀਡੇਂਟ ਹੁੰਦੇ ਹਨ, ਜੋ ਝੁਰੜੀਆਂ ਨੂੰ ਦੂਰ ਰੱਖਦੇ ਹਨ। ਜੇਕਰ ਤੁਸੀਂ ਆਪਣਾ ਮੋਟਾਪਾ ਘਟਾਉਣਾ ਹੈ ਤਾਂ ਗ੍ਰੀਨ ਟੀ ਨੂੰ ਬਿਨਾਂ ਖੰਡ ਦੇ ਪੀਓ।
3 ਕੱਦੂ ਜੂਸ
ਇਹ ਇੱਕ ਪੌਸ਼ਟਿਕ ਸਬਜ਼ੀ ਹੈ। ਇਸ ਨੂੰ ਪੀਣ ਨਾਲ ਪੇਟ ਭਰ ਜਾਂਦਾ ਹੈ। ਇਸ 'ਚ ਫਾਈਬਰ ਹੁੰਦਾ ਹੈ ਅਤੇ ਇਹ ਪੇਟ ਨੂੰ ਠੰਡਕ ਪਹੁੰਚਾਉਂਦਾ ਹੈ। ਇਸ ਨੂੰ ਪੀਣ ਨਾਲ ਘੰਟਿਆਂ ਤੱਕ ਪੇਟ ਭਰਿਆ ਰਹਿੰਦਾ ਹੈ।
4 ਧਨੀਆ ਜੂਸ
ਇਸ ਜੂਸ ਨੂੰ ਪੀਣ ਨਾਲ ਕਿਡਨੀ ਸਹੀ ਰਹਿੰਦੀ ਹੈ ਅਤੇ ਮੋਟਾਪਾ ਕਾਬੂ 'ਚ ਰਹਿੰਦਾ ਹੈ। ਇਹ ਸਰੀਰ ਦੀ ਸ਼ੁੱਧੀ ਕਰਦਾ ਹੈ।
5 ਕੈਨਬੇਰੀ ਜੂਸ
ਇਸ 'ਚ ਬਹੁਤ ਜ਼ਿਆਦਾ ਵਿਟਾਮਿਨ ਸੀ ਅਤੇ ਐਂਟੀਆਕਸੀਡੇਂਟ ਹੁੰਦੇ ਹਨ ਜੋ ਕਿ ਭਾਰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਦੇ ਜੂਸ 'ਚ ਨਿੰਬੂ ਜਾ ਸਿਰਕਾ ਮਿਲਾ ਕੇ ਪੀਣ ਨਾਲ ਫੈਟ ਬਰਨ ਹੁੰਦਾ ਹੈ।
6 ਮੈਪਲ ਸਿਰਪ ਅਤੇ ਪਾਣੀ
ਮੈਪਲ ਸਿਰਪ ਨੂੰ ਗਰਮ ਪਾਣੀ 'ਚ ਮਿਲਾਓ ਅਤੇ ਸਵੇਰੇ ਖਾਲੀ ਪੇਟ ਪਿਓ।
7 ਉਬਲਿਆ ਸੇਬ
ਉਬਲਿਆ ਹੋਇਆ ਸੇਬ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਇਸ 'ਚ ਤੁਹਾਨੂੰ ਫਾਈਬਰ ਮਿਲੇਗਾ ਅਤੇ ਆਈਰਨ ਵੀ ਹੁੰਦਾ ਹੈ। ਇਸ ਨੂੰ ਪਚਾਉਣਾ ਵੀ ਸੌਖਾ ਹੁੰਦਾ ਹੈ।


Related News