ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ

Tuesday, Nov 06, 2018 - 01:45 PM (IST)

ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ

ਨਵੀਂ ਦਿੱਲੀ— ਫੇਫੜੇ ਸਰੀਰ ਦਾ ਬਹੁਤ ਹੀ ਜ਼ਰੂਰੀ ਅੰਗ ਹੈ। ਇਸ ਨਾਲ ਅਸੀਂ ਸਾਹ ਲੈ ਪਾਉਂਦੇ ਹਾਂ ਪਰ ਗਲਤ ਖਾਣਾ ਪੀਣ ਦਾ ਸਿੱਧਾ ਅਸਰ ਫੇਫੜਿਆਂ ਦੀ ਸਿਹਤ 'ਤੇ ਪੈਂਦਾ ਹੈ। ਪ੍ਰਦੂਸ਼ਣ, ਸਿਗਰਟਨੋਸ਼ੀ ਆਦਿ ਦੇ ਧੁੰਏ ਨਾਲ ਫੇਫੜੇ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ ਜਿਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਅਸਥਮਾ, ਨਿਮੋਨੀਆਂ, ਟੀਵੀ, ਫੇਫੜੇ ਦਾ ਕੈਂਸਰ ਆਦਿ ਹੋਣ ਦਾ ਖਤਰਾ ਵਧ ਜਾਂਦਾ ਹੈ। ਜੇਕਰ ਖਾਣ-ਪੀਣ ਦਾ ਸਹੀ ਧਿਆਨ ਰੱਖਿਆ ਜਾਵੇ ਤਾਂ ਫੇਫੜੇ ਹੈਲਦੀ ਰਹਿਣਗੇ ਅਤੇ ਅਸੀਂ ਸਾਫ ਸਾਹ ਲੈ ਪਾਵਾਂਗੇ।
 

1. ਵਿਟਾਮਿਨ ਸੀ ਯੁਕਤ ਆਹਾਰ 
ਐਂਟੀ-ਆਕਸੀਡੈਂਟ ਨਾਲ ਭਰਪੂਰ ਵਿਟਾਮਿਨ ਸੀ ਯੁਕਤ ਆਹਾਰ ਦਾ ਸੇਵਨ ਫੇਫੜਿਆਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੈ। ਇਸ ਨਾਲ ਫੇਫੜੇ ਸਹੀ ਤਰੀਕਿਆਂ ਨਾਲ ਕੰਮ ਕਰਦੇ ਹਨ। ਇਸ ਨਾਲ ਫੇਫੜਿਆਂ ਨੂੰ ਐਨਰਜੀ ਮਿਲਦੀ ਹੈ ਅਤੇ ਸਾਹ ਲੈਣ ਦੇ ਬਾਅਦ ਸਾਰੇ ਅੰਗਾਂ ਨੂੰ ਆਕਸੀਜਨ ਸਪਲਾਈ ਕਰਨ ਦਾ ਕੰਮ ਬਹੁਤ ਆਸਾਨੀ ਨਾਲ ਹੋ ਜਾਂਦਾ ਹੈ। ਤੁਸੀਂ ਆਪਣੀ ਡਾਈਟ 'ਚ ਸੰਤਰਾ, ਨਿੰਬੂ, ਟਮਾਟਰ, ਕੀਵੀ, ਸਟ੍ਰਾਬੇਰੀ, ਅੰਗੂਰ, ਅਨਾਨਾਸ ਵਰਗੇ ਖੱਟੇ ਫਲ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥ ਵੀ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ।
PunjabKesari

2. ਲਸਣ 
ਆਪਣੀ ਡਾਈਟ 'ਚ ਲਸਣ ਨੂੰ ਜ਼ਰੂਰ ਸ਼ਾਮਲ ਕਰੋ। ਰੋਜ਼ਾਨਾ ਖਾਲੀ ਪੇਟ ਲਸਣ ਦੀ 1 ਕਲੀ ਪਾਣੀ ਦੇ ਨਾਲ ਖਾ ਸਕਦੇ ਹੋ। ਇਸ 'ਚ ਮੌਜੂਦ ਐਲਿਸੀਨ ਤੱਤ ਇਨਫੈਕਸ਼ਨ ਨਾਲ ਲੜਣ, ਰੋਗ ਪ੍ਰਤੀਰੋਧੀ ਸਮਰੱਥਾ ਵਧਾਉਣ ਅਤੇ ਫੇਫੜਿਆਂ ਨੂੰ ਸਿਹਤਮੰਦ ਰੱਖਣ 'ਚ ਬਹੁਤ ਮਦਦਗਾਰ ਹੈ।
PunjabKesari

3. ਮੁਨੱਕਾ 
ਫੇਫੜਿਆਂ ਨੂੰ ਮਜ਼ਬੂਤ ਬਣਾਉਣ ਲਈ ਮੁਨੱਕੇ ਦੀ ਵਰਤੋਂ ਵੀ ਬੈਸਟ ਹੈ। ਰਾਤ ਨੂੰ ਇਸ ਦੇ ਕੁਝ ਦਾਣੇ ਪਾਣੀ 'ਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਮੁਨੱਕੇ ਨੂੰ ਖੂਬ ਚਬਾ-ਚਬਾ ਕੇ ਖਾਓ। ਕੁਝ ਦਿਨਾਂ 'ਚ ਇਸ ਦੀ ਵਰਤੋਂ ਕਰਨ ਨਾਲ ਬਹੁਤ ਲਾਭ ਮਿਲਦਾ ਹੈ।
PunjabKesari

4. ਤੁਲਸੀ ਦੀਆਂ ਪੱਤੀਆਂ 
ਜੋ ਲੋਕ ਰੋਜ਼ਾਨਾ 1-2 ਤੁਲਸੀ ਦੀਆਂ ਪੱਤੀਆਂ ਦਾ ਸੇਵਨ ਕਰਦੇ ਹਨ ਉਹ ਹਮੇਸ਼ਾ ਸਿਹਤਮੰਦ ਰਹਿੰਦੇ ਹਨ ਉਹ ਹਮੇਸ਼ਾ ਸਿਹਤਮੰਦ ਰਹਿੰਦੇ ਹਨ। ਉਨ੍ਹਾਂ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ। ਤੁਲਸੀ ਦੇ ਸੁੱਕੇ ਪੱਤੇ, ਥੋੜ੍ਹਾ ਜਿਹਾ ਕੱਥਾ, ਕਪੂਰ ਅਤੇ ਇਲਾਇਚੀ ਨੂੰ ਬਰਾਬਰ ਮਾਤਰਾ 'ਚ ਪੀਸ ਲਓ। ਇਸ 'ਚ ਸਮੱਗਰੀ ਦੇ 7 ਗੁਣਾਂ ਖੰਡ ਮਿਲਾਓ ਅਤੇ ਚੁਟਕੀ ਇਕ ਮਾਤਰਾ ਦਾ ਦਿਨ 'ਚ 2 ਵਾਰ ਇਸਤੇਮਾਲ ਕਰੋ। ਇਸ ਨਾਲ ਫੇਫੜਿਆਂ 'ਚ ਜਮ੍ਹਾ ਕਫ ਆਸਾਨੀ ਨਾਲ ਨਿਕਲ ਜਾਵੇਗਾ।
Image result for tulsi

5. ਲਾਈਕੋਪੇਨ ਯੁਕਤ ਆਹਾਰ 
ਕੈਰੋਟੀਨਾਈਡ ਐਂਟੀ-ਆਕਸੀਡੈਂਟ ਨਾਲ ਭਰਪੂਰ ਲਾਈਕੋਪੇਨ ਯੁਕਤ ਆਹਾਰ ਫੇਫੜਿਆਂ ਦੇ ਲਈ ਬਹੁਤ ਹੀ ਲਾਭਕਾਰੀ ਹੈ। ਇਸ ਨਾਲ ਅਸਥਮਾ ਰੋਗ, ਫੇਫੜਿਆਂ ਦਾ ਕੈਂਸਰ ਆਦਿ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ। ਟਮਾਟਰ, ਗਾਜਰ, ਪਪੀਤਾ, ਤਰਬੂਜ਼, ਸ਼ਕਰਕੰਦੀ ਆਦਿ 'ਚ ਇਹ ਤੱਤ ਪਾਇਆ ਜਾਂਦਾ ਹੈ। ਇਸ ਨੂੰ ਆਪਣੇ ਆਹਾਰ 'ਚ ਸ਼ਾਮਲ ਕਰੋ।

Related image


Related News