ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ ਵਾਲੀ ਰਿਪੋਰਟ ਹਰ ਪੰਜਾਬੀ ਨੂੰ ਸੋਚੀਂ ਪਾ ਦੇਵੇਗੀ

Monday, Jun 08, 2026 - 12:56 PM (IST)

ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ ਵਾਲੀ ਰਿਪੋਰਟ ਹਰ ਪੰਜਾਬੀ ਨੂੰ ਸੋਚੀਂ ਪਾ ਦੇਵੇਗੀ

ਬਠਿੰਡਾ : ਪੰਜਾਬ ਦੇ ਲੋਕਾਂ ਲਈ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬਠਿੰਡਾ ਜ਼ਿਲ੍ਹੇ 'ਚ ਪਾਣੀ ਬਹੁਤ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਹਾਲਾਤ ਇੰਨੇ ਗੰਭੀਰ ਹੋ ਚੁੱਕੇ ਹਨ ਕਿ ਪਿਛਲੇ ਸਿਰਫ 10 ਸਾਲਾਂ ਅੰਦਰ ਜ਼ਿਲ੍ਹੇ ਦਾ ਸਾਰਾ ਭੂ-ਜਲ ਪੱਧਰ 7.35 ਮੀਟਰ ਹੇਠਾਂ ਚਲਾ ਗਿਆ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਜੇਕਰ ਪਾਣੀ ਦੀ ਇਸ ਬਰਬਾਦੀ ਦੀ ਰਫ਼ਤਾਰ ਇਹੀ ਰਹੀ ਤਾਂ ਆਉਣ ਵਾਲੇ ਕੁੱਝ ਹੀ ਸਾਲਾਂ 'ਚ ਉਪਜਾਊ ਧਰਤੀ ਪੂਰੀ ਤਰ੍ਹਾਂ ਮਾਰੂਥਲ 'ਚ ਬਦਲ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ 18 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

ਸਭ ਤੋਂ ਚਿੰਤਾ ਭਰੀ ਗੱਲ ਇਹ ਹੈ ਕਿ ਜ਼ਿਲ੍ਹੇ ਦੇ 8 ਬਲਾਕਾਂ 'ਚੋਂ 5 ਬਲਾਕ ਪੂਰੀ ਤਰ੍ਹਾਂ ਡਾਰਕ ਜ਼ੋਨ 'ਚ ਚਲੇ ਗਏ ਹਨ, ਜਿੱਥੇ ਰੀ-ਸਟੋਰ ਦੇ ਮੁਕਾਬਲੇ ਪਾਣੀ ਕੱਢਣ ਦੀ ਦਰ 100 ਫ਼ੀਸਦੀ ਤੋਂ ਵੀ ਕਿਤੇ ਜ਼ਿਆਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਭਿਆਨਕ ਸੰਕਟ ਦੇ ਪਿੱਛੇ ਝੋਨੇ ਦੀ ਰਵਾਇਤੀ ਖੇਤੀ ਹੈ। ਰਿਪੋਰਟ ਮੁਤਾਬਕ ਇੱਕ ਕਿਲੋਗ੍ਰਾਮ ਝੋਨੇ ਦੀ ਪੈਦਾਵਾਰ ਲਈ ਕਰੀਬ 4,000 ਲੀਟਰ ਪਾਣੀ ਦੀ ਖ਼ਪਤ ਹੁੰਦੀ ਹੈ, ਜਿਸ ਕਾਰਨ ਭੂ-ਜਲ ਪੱਧਰ ਲਗਾਤਾਰ ਡਿੱਗ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ! PRTC ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ

ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਆਪਣੀ ਰਿਪੋਰਟ 'ਚ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਕਿਸਾਨ ਝੋਨੇ ਦੀ ਥਾਂ ਘੱਟ ਪਾਣੀ ਵਾਲੀਆਂ ਬਦਲਵੀਆਂ ਫ਼ਸਲਾਂ ਨੂੰ ਤਰਜ਼ੀਹ ਨਹੀਂ ਦੇਣਗੇ, ਉਦੋਂ ਤੱਕ ਭੂ-ਜਲ ਪੱਧਰ 'ਚ ਆ ਰਹੀ ਇਸ ਲਗਾਤਾਰ ਗਿਰਾਵਟ ਨੂੰ ਰੋਕਣਾ ਮੁਸ਼ਕਲ ਰਹੇਗਾ। ਮਾਹਿਰਾਂ ਨੇ ਬਾਰਸ਼ ਦੇ ਪਾਣੀ ਦੀ ਸੰਭਾਲ ਅਤੇ ਜਲ ਸਰੋਤਾਂ ਦੇ ਸੁਚੱਜੇ ਪ੍ਰਬੰਧਨ ’ਤੇ ਵੀ ਜ਼ੋਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News