ਪੇਟ ਦੇ ਕੀੜਿਆਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

Tuesday, Sep 19, 2017 - 11:30 AM (IST)

ਪੇਟ ਦੇ ਕੀੜਿਆਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

ਨਵੀਂ ਦਿੱਲੀ— ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਲੋਕਾਂ ਨੂੰ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਜਦੋਂ ਵਿਅਕਤੀ ਨੂੰ ਹਮੇਸ਼ਾ ਪੇਟ ਵਿਚ ਦਰਦ, ਗੈਸ, ਬਦਹਜ਼ਮੀ ਅਤੇ ਖਾਣੇ ਦੀ ਇੱਛਾ ਨਾ ਰਹੇ ਤਾਂ ਇਹ ਪੇਟ ਵਿਚ ਕੀੜੇ ਹੋਣ ਦੇ ਸੰਕੇਤ ਹੁੰਦੇ ਹਨ। ਪੇਟ ਵਿਚ ਕੀੜਿਆਂ ਦੀ ਸਮੱਸਿਆ ਜ਼ਿਆਦਾਤਰ ਛੋਟੇ ਬੱਚਿਆਂ ਵਿਚ ਹੀ ਦੇਖੀ ਜਾਂਦੀ ਹੈ ਪਰ ਵੱਡਿਆਂ ਲੋਕਾਂ ਦੇ ਪੇਟ ਵਿਚ ਅੰਤੜੀਆਂ ਵਿਚ ਵੀ ਕੀੜੇ ਹੋ ਜਾਂਦੇ ਹਨ। ਅਜਿਹਾ ਸਿਰਫ ਗੰਦਾ ਅਤੇ ਦੁਸ਼ਿਤ ਭੋਜਨ ਖਾਣ ਦੀ ਵਜ੍ਹਾ ਨਾਲ ਹੁੰਦਾ ਹੈ। ਅੰਤੜੀਆਂ ਵਿਚ ਕੀੜੇ ਹੋਣ ਨਾਲ ਬੁਖਾਰ ਹੋ ਜਾਂਦਾ ਹੈ ਅਤੇ ਚੱਕਰ ਆਉਣ ਲੱਗਦੇ ਹਨ। ਅਜਿਹੇ ਵਿਚ ਪੇਟ ਦੇ ਕੀੜਿਆਂ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਉਪਾਅ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਆਸਾਨ ਘਰੇਲੂ ਨੁਸਖਿਆਂ ਬਾਰੇ... 
1. ਅਜਵਾਈਨ 
ਅਜਵਾਈਨ ਪੇਟ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਅਜਿਹੇ ਵਿਚ ਅੰਤੜੀਆਂ ਦੇ ਕੀੜਿਆਂ ਤੋਂ ਛੁਟਕਾਰਾ ਪਾਉਣ ਲਈ ਵੀ ਅਜਵਾਈਨ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਅੱਧਾ ਗ੍ਰਾਮ ਅਜਵਾਈਨ ਦੇ ਚੂਰਨ ਵਿਚ ਬਰਾਬਰ ਮਾਤਰਾ ਵਿਚ ਪੀਸਿਆ ਹੋਇਆ ਗੁੜ ਮਿਲਾਓ ਅਤੇ ਇਸ ਦੀਆਂ ਗੋਲੀਆਂ ਬਣਾ ਲਓ। ਰੋਜ਼ਾਨਾ ਦਿਨ ਵਿਚ ਤਿੰਨ ਵਾਰ 1-1 ਗੋਲੀ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। 

PunjabKesari
2. ਕਾਲਾ ਨਮਕ 
ਇਸ ਲਈ ਅੱਧਾ ਗ੍ਰਾਮ ਅਜਵਾਈਨ ਦੇ ਚੂਰਨ ਵਿਚ ਬਰਾਬਰ ਮਾਤਰਾ ਵਿਚ ਕਾਲਾ ਨਮਕ ਮਿਲਾਓ ਅਤੇ ਚੂਰਨ ਨੂੰ ਸਵੇਰੇ ਸ਼ਾਮ ਗਰਮ ਪਾਣੀ ਨਾਲ ਲਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਕੁਝ ਹੀ ਦਿਨਾਂ ਵਿਚ ਆਰਾਮ ਮਿਲੇਗਾ। 

PunjabKesari
3. ਅਨਾਰ ਦੇ ਛਿਲਕੇ
ਪੇਟ ਦੇ ਕੀੜਿਆਂ ਤੋਂ ਛੁਟਕਾਰਾ ਪਾਉਣ ਲਈ ਅਨਾਰ ਦੇ ਛਿਲਕਿਆਂ ਨੂੰ ਸੁੱਕਾ ਕੇ ਉਨ੍ਹਾਂ ਦਾ ਚੂਰਨ ਬਣਾ ਲਓ। ਇਸ ਚੂਰਨ ਨੂੰ ਦਿਨ ਵਿਚ 3 ਵਾਰ 1-1 ਚਮੱਚ ਲੈਣ ਨਾਲ ਫਾਇਦਾ ਹੋਵੇਗਾ। 
4. ਨਿੰਮ ਦੇ ਪੱਤੇ
ਨਿੰਮ ਦੇ ਪੱਤਿਆਂ ਵਿਚ ਮੌਜੂਦ ਐਂਟੀ-ਬਾਓਟਿਕ ਗੁਣ ਪੇਟ ਦੇ ਕੀੜਿਆਂ ਨੂੰ ਨਸ਼ਟ ਕਰ ਦਿੰਦੇ ਹਨ। ਇਸ ਲਈ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਉਸ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਫਾਇਦਾ ਹੋਵੇਗਾ। ਇਸ ਨਾਲ ਪੇਟ ਦੀ ਅੰਤੜੀਆਂ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਂਦੀਆਂ ਹਨ ਅਤੇ ਕੀੜੇ ਵੀ ਮਰ ਜਾਂਦੇ ਹਨ। 

PunjabKesari
5. ਲਸਣ 
ਇਸ ਲਈ ਲੱਸਣ ਨੂੰ ਪੀਸ ਕੇ ਉਸ ਵਿਚ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਸਵੇਰੇ-ਸ਼ਾਮ ਖਾਓ। ਇਸ ਨੂੰ ਤੁਸੀਂ ਰੋਟੀ ਦੇ ਨਾਲ ਵੀ ਖਾ ਸਕਦੇ ਹੋ। ਕੁਝ ਦਿਨਾਂ ਤੱਕ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਫਾਇਦਾ ਹੋਵੇਗਾ।


Related News