ਦਾਦ-ਖਾਰਸ਼ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਰਤੋ ਇਹ ਅਸਰਦਾਰ ਤਰੀਕੇ
Sunday, Apr 15, 2018 - 01:10 PM (IST)

ਨਵੀਂ ਦਿੱਲੀ— ਦਾਦ-ਖਾਰਸ਼ ਚਮੜੀ ਦੀਆਂ ਸਮੱਸਿਆਵਾਂ ਹਨ। ਇਸ ਸਮੱਸਿਆ ਵਿਚ ਚਮੜੀ 'ਤੇ ਲਾਲ ਰੰਗ ਦੇ ਛੋਟੇ-ਛੋਟੇ ਦਾਨੇ ਹੋਣ ਲਗਦੇ ਹਨ। ਜ਼ਿਆਦਾ ਖਾਰਸ਼ ਹੋਣ ਨਾਲ ਇਸ ਥਾਂ 'ਤੇ ਲਾਲ ਨਿਸ਼ਾਨ ਹੋਣ ਲਗਦੇ ਹਨ। ਦਾਦ ਦੀ ਸਮੱਸਿਆਂ ਹੋਲੀ-ਹੋਲੀ ਫੈਲਦੀ ਰਹਿੰਦੀ ਹੈ। ਜ਼ਿਆਦਾਤਰ ਇਹ ਸਮੱਸਿਆ ਪੈਰਾਂ, ਗਰਦਨ, ਹੱਥਾਂ ਅਤੇ ਚਿਹਰੇ 'ਤੇ ਹੁੰਦੀ ਹੈ। ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਬਾਜ਼ਾਰ ਵਿਚੋਂ ਮਿਲਣ ਵਾਲੀਆਂ ਐਂਟੀ ਫੰਗਲ ਕਰੀਮ ਜਾਂ ਹੋਰ ਦੂਜੇ ਕਈ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ ਜੋ ਫਾਇਦਾ ਦੇਣ ਦੀ ਬਜਾਏ ਸਮੱਸਿਆ ਨੂੰ ਹੋਰ ਵੀ ਵਧਾ ਦਿੰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਵੀ ਵਰਤ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ
ਖਾਰਸ਼ ਦੇ ਕਾਰਨ
- ਰੁੱਖੀ ਚਮੜੀ
- ਚਮੜੀ 'ਤੇ ਧੂਲ-ਮਿੱਟੀ ਦਾ ਪੈਣਾ
- ਮੌਸਮ ਵਿਚ ਬਦਲਾਅ
- ਸਕਿਨ ਇੰਫੈਕਸ਼ਨ
- ਜ਼ਿਆਦਾ ਸਮੇਂ ਤੱਕ ਗਿੱਲਾ ਰਹਿਣਾ
- ਕਿਸੇ ਕਰੀਮ ਜਾਂ ਫਿਰ ਦਵਾਈ ਦਾ ਸਾਈਡ-ਇਫੈਕਟ
ਖਾਰਸ਼ ਦੇ ਲੱਛਣ
- ਚਮੜੀ 'ਤੇ ਲਾਲ ਰੰਗ ਦੇ ਨਿਸ਼ਾਨ
- ਛੋਟੇ-ਛੋਟੇ ਦਾਨੇ ਨਿਕਲਣਾ
- ਜਲਣ ਅਤੇ ਜ਼ਿਆਦਾ ਖਾਰਸ਼ ਹੋਣਾ
ਖਾਰਸ਼ ਤੋਂ ਛੁਟਕਾਰਾ ਪਾਉਣ ਦੇ ਤਰੀਕੇ
1. ਖੀਰੇ ਦਾ ਰਸ
ਖੀਰੇ ਦੇ ਰਸ ਨਾਲ ਦਾਦ ਖਾਰਸ਼ ਵਾਲੀ ਥਾਂ 'ਤੇ ਹਲਕੇ ਹੱਥਾਂ ਨਾਲ ਮਸਾਜ਼ ਕਰੋ। ਇਸ ਨਾਲ ਕਾਫੀ ਆਰਾਮ ਮਿਲੇਗਾ।
2. ਟਮਾਟਰ ਦਾ ਜੂਸ
ਜੇ ਤੁਹਾਨੂੰ ਜ਼ਿਆਦਾ ਖਾਰਸ਼ ਹੋ ਰਹੀ ਹੈ ਅਤੇ ਇਸ ਨਾਲ ਕਾਫੀ ਦਿੱਕਤ ਆ ਰਹੀ ਹੈ ਤਾਂ 1 ਹਫਤਾ ਰੋਜ਼ ਸਵੇਰੇ-ਸਵੇਰੇ ਟਮਾਟਰ ਦੀ ਜੂਸ ਪੀਓ।
3. ਨਿੰਮ ਦੀਆਂ ਪੱਤੀਆਂ
ਨਿੰਮ ਦੀ ਪੱਤੀਆਂ ਨੂੰ ਪਾਣੀ ਵਿਚ ਉਬਾਲ ਲਓ ਫਿਰ ਇਸ ਪਾਣੀ ਨਾਲ ਨਹਾਓ। ਇਸ ਨਾਲ ਸਰੀਰ ਦੇ ਕੀਟਾਣੂ ਦੂਰ ਹੋਣਗੇ ਅਤੇ ਦਾਦ ਅਤੇ ਖਾਰਸ਼ ਤੋਂ ਆਰਾਮ ਮਿਲੇਗਾ।