ਹਲਦੀ ''ਚ ਹੈ ਬੀਮਾਰੀਆਂ ਖਤਮ ਕਰਨ ਦੀ ਤਾਕਤ

02/11/2020 11:14:17 AM

ਜਲੰਧਰ—ਹਲਦੀ ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ ਅਤੇ ਹਾਰਟ ਨਾਲ ਜੁੜੀਆਂ ਬੀਮਾਰੀਆਂ ਦਿਨ ਪ੍ਰਤੀਦਿਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਜਾ ਰਹੀਆਂ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਨ੍ਹਾਂ ਸਭ ਬੀਮਾਰੀਆਂ ਦੀ ਲਪੇਟ 'ਚ ਆਉਣ ਤੋਂ ਬਚ ਜਾਓ ਤਾਂ ਅੱਜ ਤੋਂ ਹੀ ਆਪਣੀ ਡਾਈਟ 'ਚ ਕੁਝ ਖਾਸ ਚੀਜ਼ਾਂ ਸ਼ਾਮਲ ਕਰੋ। ਜਿਵੇਂ ਕਿ...
ਹਲਦੀ ਵਾਲਾ ਦੁੱਧ
ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ। ਇਸ ਨਾਲ ਦੋ ਫਾਇਦੇ ਹੋਣਗੇ, ਇਕ ਤਾਂ ਤੁਹਾਡੀ ਦਿਨ ਭਰ ਦੀ ਥਕਾਵਟ ਬਹੁਤ ਜਲਦੀ ਦੂਰ ਹੋਵੇਗੀ, ਨਾਲ ਹੀ ਬਲੱਡ ਪ੍ਰੈੱਸ਼ਰ, ਸ਼ੂਗਰ ਅਤੇ ਇਥੇ ਤੱਕ ਕਿ ਤੁਸੀਂ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਵੀ ਬਚੇ ਰਹੋਗੇ।

PunjabKesari
ਘੱਟ ਖਾਓ ਨਮਕ
ਖਾਣੇ 'ਚ ਨਮਕ ਦੀ ਮਾਤਰਾ ਜਿੰਨੀ ਘੱਟ ਰੱਖੋਗੇ ਤੁਹਾਡੇ ਲਈ ਓਨੀ ਵਧੀਆ ਹੋਵੇਗੀ। ਇਸ ਨਾਲ ਇਕ ਤਾਂ ਤੁਹਾਡਾ ਭਾਰ ਬੈਲੇਂਸ ਰਹੇਗਾ ਨਾਲ ਹੀ ਤੁਹਾਡਾ ਬਲੱਡ ਪ੍ਰੈੱਸ਼ਰ ਕਦੇ ਵੀ ਹਾਈ ਨਹੀਂ ਹੋਵੇਗਾ।
ਰੋਜ਼ ਕਰੋ ਕਸਰਤ
ਸਰੀਰ 'ਚੋਂ ਪਸੀਨਾ ਨਿਕਲਣਾ ਬਹੁਤ ਜ਼ਰੂਰੀ ਹੈ। ਸਰੀਰ 'ਚੋਂ ਜਦੋਂ ਪਸੀਨਾ ਨਿਕਲਦਾ ਹੈ ਤਾਂ ਤੁਹਾਡੀ ਬਾਡੀ 'ਚੋਂ 80 ਫੀਸਦੀ ਬੀਮਾਰੀਆਂ ਖਤਮ ਹੋ ਜਾਂਦੀਆਂ ਹਨ। ਅਜਿਹੇ 'ਚ ਜਿਮ, ਯੋਗ ਜਾਂ ਫਿਰ ਸੈਰ ਦੇ ਰਾਹੀਂ ਖੁਦ ਨੂੰ ਜਿੰਨਾ ਹੋ ਸਕੇ ਫਿਟ ਰੱਖੋ।
ਪੋਟਾਸ਼ੀਅਮ ਫੂਡ ਤੋਂ ਦੂਰੀ
ਬਾਜ਼ਾਰੀ ਖਾਣੇ ਅਤੇ ਪੈਕਟ ਫੂਡ 'ਚ ਬਹੁਤ ਜ਼ਿਆਦਾ ਮਾਤਰਾ 'ਚ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਅਜਿਹੇ 'ਚ ਬੀਮਾਰੀਆਂ ਤੋਂ ਬਚਣਾ ਹੈ ਤਾਂ ਅੱਜ ਤੋਂ ਹੀ ਇਨ੍ਹਾਂ ਫੂਡਸ ਨੂੰ ਨਾ ਕਹੋ।
ਦੁੱਧ-ਦਹੀਂ
ਦਿਨ 'ਚ ਇਕ ਕੌਲੀ ਦਹੀਂ ਅਤੇ 2 ਗਿਲਾਸ ਦੁੱਧ ਪੀਓ। ਇਸ ਨਾਲ ਤੁਹਾਡੀ ਸਿਹਤ ਅਤੇ ਸਕਿਨ ਦੋਹੇਂ ਹਮੇਸ਼ਾ ਸਿਹਤਮੰਦ ਰਹਿਣਗੇ।

PunjabKesari
ਫਲ
ਦੁਪਿਹਰ ਲੰਚ ਤੋਂ ਪਹਿਲਾਂ ਇਕ ਕੌਲੀ ਫਲ ਜ਼ਰੂਰ ਖਾਓ। ਇਸ ਨਾਲ ਤੁਹਾਨੂੰ ਭੁੱਖ ਚੰਗੀ ਲੱਗੇਗੀ। ਨਾਲ ਹੀ ਬਾਡੀ ਨੂੰ ਸਾਰੇ ਨਿਊਟ੍ਰੀਏਂਟਸ ਚੰਗੀ ਤਰ੍ਹਾਂ ਮਿਲਦੇ ਰਹਿਣਗੇ।
ਹਰੀਆਂ ਸਬਜ਼ੀਆਂ
ਹਰੀਆਂ ਸਬਜ਼ੀਆਂ ਖਾਣ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਬਣਦਾ ਹੈ, ਜਿਸ ਨਾਲ ਤੁਹਾਡੀ ਬਾਡੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮੱਰਥ ਬਣਦੀ ਹੈ।

PunjabKesari


Aarti dhillon

Content Editor

Related News