ਜੇਕਰ ਤੁਹਾਨੂੰ ਵੀ ਹੋ ਰਹੀ ਹੈ ਭਾਰ ਘਟਾਉਣ ''ਚ ਪ੍ਰੇਸ਼ਾਨੀ ਤਾਂ ਹੋ ਸਕਦੀਆਂ ਹਨ ਸਿਹਤ ਸਬੰਧੀ ਇਹ ਸਮੱਸਿਆਵਾਂ

Friday, Oct 02, 2020 - 12:50 PM (IST)

ਜੇਕਰ ਤੁਹਾਨੂੰ ਵੀ ਹੋ ਰਹੀ ਹੈ ਭਾਰ ਘਟਾਉਣ ''ਚ ਪ੍ਰੇਸ਼ਾਨੀ ਤਾਂ ਹੋ ਸਕਦੀਆਂ ਹਨ ਸਿਹਤ ਸਬੰਧੀ ਇਹ ਸਮੱਸਿਆਵਾਂ

ਜਲੰਧਰ—ਜਿਮ 'ਚ ਘੰਟਿਆਂ ਤੱਕ ਵਰਕਆਊਟ ਕਰਨ ਦੇ ਬਾਵਜੂਦ ਕਈ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦਾ ਭਾਰ ਘੱਟ ਨਹੀਂ ਹੋ ਰਿਹਾ ਹੈ। ਇਸ ਦਾ ਕਾਰਨ ਤੁਹਾਡੀ ਖਰਾਬ ਪਾਚਨ ਕਿਰਿਆ ਹੋ ਸਕਦੀ ਹੈ। ਜੀ ਹਾਂ ਤੁਹਾਡੀ ਪਾਚਨ ਸ਼ਕਤੀ ਵੀ ਭਾਰ ਘਟਾਉਣ ਦੀ ਪ੍ਰਕਿਰਿਆ 'ਚ ਮੁੱਖ ਭੂਮਿਕਾ ਨਿਭਾਉਂਦੀ ਹੈ। ਜੇਕਰ ਤੁਹਾਡਾ ਪਾਚਨ ਸਹੀ ਨਹੀਂ ਹੋਵੇਗਾ ਤਾਂ ਤੁਹਾਡੀ ਲੱਖ ਕੋਸ਼ਿਸ਼ ਕਰਨ ਦਾ ਬਾਵਜੂਦ ਵੀ ਤੁਹਾਡਾ ਭਾਰ ਨਹੀਂ ਘੱਟ ਪਾਵੇਗਾ। 
ਅੱਜ ਅਸੀਂ ਤੁਹਾਨੂੰ ਪਾਚਨ ਕਿਰਿਆ ਨਾਲ ਜੁੜੀਆਂ ਕੁਝ ਅਜਿਹੀਆਂ ਬਿਮਾਰੀਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜੋ ਭਾਰ ਘਟਾਉਣ 'ਚ ਰੁਕਾਵਟ ਪੈਦਾ ਕਰਦੀਆਂ ਹਨ।

PunjabKesari
ਗ੍ਰੈਸਟ੍ਰੋਐਸੋਫੇਗਲ ਰਿਫਲਕਸ ਬਿਮਾਰੀ
(ਗ੍ਰੈਸਟੋਐਸੋਫੇਗਲ ਰਿਫਲਕਸ ਬਿਮਾਰੀ) ਅਜਿਹੀ ਪ੍ਰਾਬਲਮ ਹੈ ਜਿਸ 'ਚ ਖਾਣਾ ਪਚਾਉਣ 'ਚ ਮਦਦ ਕਰਨ ਵਾਲਾ ਲੀਕਵਿਡ ਖਾਣੇ ਵਾਲੀ ਨਲੀ ਦੇ ਵੱਲ ਆਉਣ ਲੱਗਦਾ ਹੈ। ਉੱਧਰ ਇਸ ਦੇ ਕਾਰਨ ਸੀਨੇ ਦੇ ਹੇਠਲੇ ਹਿੱਸੇ 'ਚ ਦਰਦ ਅਤੇ ਸੜਨ ਵੀ ਹੁੰਦੀ ਹੈ। ਇਸ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਜ਼ਿਆਦਾ ਖਾਣਾ ਖਾਣ ਨਾਲ ਆਰਾਮ ਮਿਲਦਾ ਹੈ ਜਿਸ ਦੇ ਕਾਰਨ ਉਹ ਲੋੜ ਤੋਂ ਜ਼ਿਆਦਾ ਖਾਣਾ ਖਾਣ ਦੀ ਆਦਤ 'ਚ ਪਾ ਲੈਂਦੇ ਹਨ ਅਤੇ ਚਾਹ ਕੇ ਵੀ ਭਾਰ ਨਹੀਂ ਘਟਾ ਪਾਉਂਦੇ। 
ਢਿੱਡ 'ਚ ਛਾਲੇ
ਢਿੱਡ ਅਤੇ ਛੋਟੀ ਅੰਤੜੀ ਦੀ ਅੰਦਰੂਨੀ ਪਰਤ 'ਚ ਹੋਣ ਵਾਲੇ ਛੋਟੇ-ਛੋਟੇ ਛਾਲੇ ਵੀ ਤੁਹਾਡੀ ਭਾਰ ਦੀ ਸਮੱਸਿਆ 'ਚ ਰੁਕਾਵਟ ਪੈਦਾ ਕਰਦੇ ਹਨ। ਇਸ ਦੇ ਕਾਰਨ ਢਿੱਡ 'ਚ ਐਸਿਡ ਦਾ ਉਤਪਾਦਨ ਜ਼ਿਆਦਾ ਹੁੰਦਾ ਹੈ, ਜਿਸ ਨਾਲ ਤੁਹਾਡੀ ਭੁੱਖ ਵੱਧ ਜਾਂਦੀ ਹੈ। ਹੁਣ ਜੇਕਰ ਤੁਸੀਂ ਲਗਾਤਾਰ ਖਾਣਾ ਖਾਂਦੇ ਰਹਿੰਦੇ ਹੋ ਤਾਂ ਫਿਰ ਭਾਰ ਘੱਟ ਕਿੰਝ ਹੋਵੇਗਾ?

PunjabKesari
ਲੋੜ ਤੋਂ ਜ਼ਿਆਦਾ ਬੈਕਟੀਰੀਅਲ ਵਧਣਾ
ਸਾਡੀਆਂ ਅੰਤੜੀਆਂ 'ਚ ਚੰਗੇ ਅਤੇ ਬੁਰੇ ਦੋਵੇਂ ਤਰ੍ਹਾਂ ਦੇ ਬੈਕਟੀਰੀਅਲ ਹੁੰਦੇ ਹਨ। ਚੰਗੇ ਬੈਕਟੀਰੀਅਲ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ, ਉੱਧਰ ਬੁਰੇ ਬੈਕਟੀਰੀਅਲ ਬਿਮਾਰੀਆਂ ਦਾ ਕਾਰਨ ਬਣਦੇ ਹਨ। ਜਦੋਂ ਸਰੀਰ 'ਚ ਬੁਰੇ ਬੈਕਟੀਰੀਅਲ ਵੱਧ ਜਾਂਦੇ ਹਨ ਤਾਂ ਮੀਥੇਨ ਗੈਸ ਦਾ ਉਤਪਾਦਨ ਵੱਧ ਜਾਂਦਾ ਹੈ। ਇਸ 'ਚ ਛੋਟੀ ਅੰਤੜੀ ਦੀ ਗਤੀਵਿਧੀ ਹੌਲੀ ਹੋ ਜਾਂਦੀ ਹੈ, ਜਿਸ 'ਚ ਇੰਸੁਲਿਨ ਅਤੇ ਲੇਪਟਿਨ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਖੁਦ ਭੁੱਖ ਵਧ ਜਾਂਦੀ ਹੈ ਅਤੇ ਭਾਰ ਘਟਾਉਣ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ। 
ਪੁਰਾਣੀਆਂ ਬਿਮਾਰੀਆਂ
ਜੇਕਰ ਤੁਸੀਂ ਲੰਬੇ ਸਮੇਂ ਤੋਂ ਢਿੱਡ, ਬੱਚੇਦਾਨੀ ਜਾਂ ਅੰਤੜੀਆਂ ਨਾਲ ਜੁੜੀ ਕੋਈ ਬਿਮਾਰੀ ਨਾਲ ਜੂਝ ਰਹੇ ਹੋ ਤਾਂ ਵੀ ਤੁਹਾਨੂੰ ਭਾਰ ਘਟਾਉਣ 'ਚ ਪ੍ਰੇਸ਼ਾਨੀ ਹੋ ਸਕਦੀ ਹੈ। ਉੱਧਰ ਜੇਕਰ ਤੁਹਾਡਾ ਸਟੇਰਾਇਡ ਉਪਚਾਰ ਚੱਲ ਰਿਹਾ ਹੈ ਤਾਂ ਵੀ ਤੁਹਾਨੂੰ ਭਾਰ ਘੱਟ ਕਰਨ 'ਚ ਪ੍ਰਾਬਲਮ ਹੋ ਸਕਦੀ ਹੈ। ਇਹ ਸਟੇਰਾਇਡ ਕਾਰਬੋਹਾਈਡ੍ਰੇਟ ਦੀ ਭੁੱਖ ਨੂੰ ਵਧਾ ਸਕਦੇ ਹਨ, ਜਿਸ ਦੇ ਕਾਰਨ ਤੁਹਾਨੂੰ ਜ਼ਿਆਦਾ ਭੁੱਖ ਲੱਗਦੀ ਹੈ ਅਥੇ ਭਾਰ ਵੀ ਘੱਟ ਸਕਦਾ ਹੈ। 

PunjabKesari
ਇਰੀਟੇਬਲ ਬੋਵੇਲ ਸਿੰਡਰੋਮ
ਇਰੀਟੇਬਲ ਬੋਵੇਲ ਸਿੰਡਰੋਮ (ਆਈ.ਬੀ.ਐੱਸ) ਖਾਧ ਸੰਵੇਦਨਸ਼ੀਲਤਾ ਅਤੇ ਚੰਗੇ ਬੈਕਟੀਰੀਆ ਦੇ ਅਸੰਤੁਲਨ 'ਚ ਮਦਦ ਕਰਦਾ ਹੈ। ਇਸ ਦੇ ਕਾਰਨ ਕਬਜ਼, ਦਸਤ, ਗੈਸ, ਸੋਜ ਅਤੇ ਢਿੱਡ ਦਰਦ ਹੋ ਸਕਦਾ ਹੈ ਜੋ ਭਾਰ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਹੈ।


author

Aarti dhillon

Content Editor

Related News