Health Tips: ਟਾਂਸਲ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਰਾਹਤ ਪਾਉਣ ਲਈ ਅਪਣਾਉਣ ਇਹ ਨੁਸਖ਼ੇ, ਹੋਵੇਗਾ ਫ਼ਾਇਦਾ

Wednesday, Nov 17, 2021 - 04:08 PM (IST)

Health Tips: ਟਾਂਸਲ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਰਾਹਤ ਪਾਉਣ ਲਈ ਅਪਣਾਉਣ ਇਹ ਨੁਸਖ਼ੇ, ਹੋਵੇਗਾ ਫ਼ਾਇਦਾ

ਜਲੰਧਰ (ਬਿਊਰੋ) - ਜਦੋਂ ਸਾਡੇ ਗਲੇ ਵਿੱਚ ਜ਼ਖ਼ਮ ਅਤੇ ਦਰਦ ਮਹਿਸੂਸ ਹੁੰਦਾ ਹੈ ਤਾਂ ਉਸ ਸਮੱਸਿਆ ਨੂੰ ਟਾਂਸਲ ਕਿਹਾ ਜਾਂਦਾ ਹੈ। ਇਹ ਸਮੱਸਿਆ ਛੋਟੇ, ਵੱਡੇ ਅਤੇ ਬੁੱਢੇ ਕਿਸੇ ਨੂੰ ਵੀ ਹੋ ਸਕਦੀ ਹੈ। ਇਸ ਸਮੱਸਿਆ ਵਿਚ ਇਨਸਾਨ ਨੂੰ ਕਾਫ਼ੀ ਦਰਦ ਮਹਿਸੂਸ ਹੁੰਦਾ ਹੈ। ਇਹ ਸਮੱਸਿਆ ਹੋਣ ਕਾਰਨ ਇਨਸਾਨ ਨੂੰ ਖਾਣ ਪੀਣ ਵਿੱਚ ਕਾਫ਼ੀ ਤਕਲੀਫ਼ ਹੁੰਦੀ ਹੈ। ਜੇਕਰ ਦਰਦ ਜ਼ਿਆਦਾ ਹੋਵੇ ਤਾਂ ਇਸ ਨਾਲ ਇਨਸਾਨ ਨੂੰ ਖੰਘ, ਬੁਖ਼ਾਰ ਅਤੇ ਜ਼ੁਕਾਮ ਜਿਹਾ ਹੋ ਸਕਦਾ ਹੈ। ਇਸ ਸਮੱਸਿਆ ਨੂੰ ਘੱਟ ਕਰਨ ਲਈ ਤੁਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਦੀ ਮਦਦ ਨਾਲ ਤੁਸੀਂ ਟਾਂਸਲ ਦੀ ਸਮੱਸਿਆ ਨੂੰ ਘੱਟ ਕਰ ਸਕਦੇ ਹੋ....

ਚੁਕੰਦਰ
ਚੁਕੰਦਰ ਦਾ ਸੇਵਨ ਕਰਨ ਨਾਲ ਟਨਲ ਦੀ ਸਮੱਸਿਆ ਦੂਰ ਹੋ ਸਕਦੀ ਹੈ। ਜੇਕਰ ਤੁਹਾਨੂੰ ਖਾਣ ਵਿੱਚ ਦਿੱਕਤ ਹੁੰਦੀ ਹੈ ਅਤੇ ਚੁਕੰਦਰ ਦਾ ਜੂਸ ਬਣਾ ਕੇ ਪੀਓ। ਇਸ ਨਾਲ ਇਹ ਸਮੱਸਿਆ ਜਲਦੀ ਦੂਰ ਹੋ ਜਾਵੇਗੀ। ਇਸ ਤਰ੍ਹਾਂ ਕਰਨ ਨਾਲ ਤੁਰੰਤ ਗਲੇ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਗਾਜਰ ਦਾ ਜੂਸ
ਗਾਜਰ ਦੇ ਜੂਸ ਦਾ ਸੇਵਨ ਕਰਨ ਨਾਲ ਟਾਂਸਿਲ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗਾਜਰ ਵਿੱਚ ਵਿਟਾਮਿਨ-ਈ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਐਂਟੀ ਟੌਕਸਿਨ ਗੁਣ ਪਾਏ ਜਾਂਦੇ ਹਨ, ਜਿਸ ਨਾਲ ਟਾਂਸਿਲ ਦੀ ਸਮੱਸਿਆ ਬਹੁਤ ਜਲਦ ਠੀਕ ਹੁੰਦੀ ਹੈ।

ਨਿੰਬੂ
ਟਾਂਸਿਲ ਦੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਬਹੁਤ ਜ਼ਿਆਦਾ ਫ਼ਾਇਦੇਮੰਦ ਘਰੇਲੂ ਉਪਾਅ ਹੈ। ਇਸ ਲਈ 1 ਗਿਲਾਸ ਗਰਮ ਪਾਣੀ ਵਿਚ ਨਿੰਬੂ ਦਾ ਰਸ, ਸ਼ਹਿਦ ਅਤੇ ਲੂਣ ਮਿਲਾ ਕੇ ਹੌਲੀ-ਹੌਲੀ ਪੀਓ। ਦਿਨ ’ਚ ਘੱਟ ਤੋਂ ਘੱਟ ਤਿੰਨ ਵਾਰ ਪੀਓ। ਟਾਂਸਲ ਦੀ ਸਮੱਸਿਆ ਤੋਂ ਆਰਾਮ ਮਿਲੇਗਾ।

ਹਲਦੀ ਵਾਲਾ ਦੁੱਧ
ਉਬਲਦੇ ਦੁੱਧ ਵਿਚ ਚੁਟਕੀ ਭਰ ਹਲਦੀ ਅਤੇ ਚੁਟਕੀ ਭਰ ਕਾਲੀ ਮਿਰਚ ਪਾਊਡਰ ਮਿਲਾ ਕੇ ਸੌਂਦੇ ਸਮੇਂ ਪੀਓ। ਇਸ ਨਾਲ ਟਾਂਸਿਲ ਦੇ ਦਰਦ ਤੋਂ ਤੁਰੰਤ ਰਾਹਤ ਮਿਲੇਗੀ। ਇਸ ਤੋਂ ਇਲਾਵਾ ਜੇ ਤੁਹਾਡੇ ਗਲ ਵਿੱਚ ਸੋਜ ਹੋ ਗਈ ਹੈ, ਤਾਂ ਉਹ ਵੀ ਠੀਕ ਹੋ ਜਾਵੇਗੀ ।

ਲੂਣ
ਟਾਂਸਿਲ ਦੇ ਦਰਦ ਤੋਂ ਤੁਰੰਤ ਰਾਹਤ ਪਾਉਣ ਲਈ ਤੁਸੀਂ ਗਰਮ ਪਾਣੀ ’ਚ ਚੁਟਕੀ ਭਰ ਲੂਣ ਮਿਲਾ ਕੇ ਗਰਾਰੇ ਕਰੋ। ਇਸ ਨੂੰ ਟਾਨਸਲ ਦੇ ਦਰਤ ਤੋਂ ਤੁਰੰਤ ਰਾਹਤ ਮਿਲ ਜਾਵੇਗੀ।

ਮੇਥੀ ਦਾਣਾ
ਇਕ ਗਿਲਾਸ ਪਾਣੀ ਵਿੱਚ 1 ਚਮਚ ਮੇਥੀ ਦਾਣਾ ਮਿਲਾ ਕੇ ਉਬਾਲ ਲਓ ਅਤੇ ਇਸ ਪਾਣੀ ਨਾਲ ਦਿਨ ਵਿੱਚ ਤਿੰਨ ਵਾਰ ਗਰਾਰੇ ਕਰੋ। ਇਹ ਟਾਂਸਲ ਲਈ ਬਹੁਤ ਅਸਰਦਾਰ ਘਰੇਲੂ ਨੁਸਖ਼ਾ ਹੈ।

ਖੀਰਾ
ਚੁਕੰਦਰ ਦੀ ਤਰਾਂ ਖੀਰਾ ਵੀ ਟਾਂਸਿਲ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਸਾਡੇ ਸਰੀਰ ਚੋਂ ਵਿਸ਼ੈਲੇ ਤੱਤ ਬਾਹਰ ਕੱਢਦਾ ਹੈ। ਇਸ ਲਈ ਟਾਂਸਿਲ ਦੀ ਸਮੱਸਿਆ ਹੋਣ ’ਤੇ ਖੀਰੇ ਦਾ ਸੇਵਨ ਕਰੋ। ਇਸ ਨਾਲ ਇਹ ਸਮੱਸਿਆ ਬਹੁਤ ਜਲਦ ਠੀਕ ਹੋ ਜਾਵੇਗੀ ।

ਫਟਕਰੀ
ਫਟਕਰੀ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਗਰਮ ਪਾਣੀ ਵਿੱਚ ਮਿਲਾ ਕੇ ਗਰਾਰੇ ਕਰੋ। ਇਸ ਨਾਲ ਗਲੇ ਦੀ ਸੋਜ ਅਤੇ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ ਅਤੇ ਟਾਨਸਲ ਦੀ ਸਮੱਸਿਆ ਜਲਦ ਠੀਕ ਹੋ ਜਾਂਦੀ ਹੈ ।


author

rajwinder kaur

Content Editor

Related News