ਮੂੰਹ ਦੇ ਛਾਲਿਆਂ ਤੋਂ ਬਚਾਅ ਲਈ ਕਰੋ ਘਰੇਲੂ ਇਲਾਜ਼
Saturday, Jan 02, 2016 - 02:23 PM (IST)
ਮੂੰਹ ''ਚ ਇਕ ਛੋਟਾ ਜਿਹਾ ਜ਼ਖਮ ਹੁੰਦਾ ਹੈ ਜਿਸ ਨੂੰ ਅਸੀਂ ਛਾਲੇ ਬੋਲਦੇ ਹਾਂ। ਜੇਕਰ ਮੂੰਹ ''ਚ ਛਾਲੇ ਹੋ ਜਾਣ ਤਾਂ ਖਾਣ ਪੀਣ ''ਚ ਬਹੁਤ ਤਕਲੀਫ ਹੁੰਦੀ ਹੈ। ਇਸ ''ਚ ਕਾਫੀ ਸੜਣ ਅਤੇ ਦਰਦ ਵੀ ਮਹਿਸੂਸ ਹੁੰਦੀ ਹੈ। ਵੈਸੇ ਤਾਂ ਇਹ ਬਿਮਾਰੀ ਕੁਝ ਹੀ ਦਿਨਾਂ ਲਈ ਹੁੰਦੀ ਹੈ ਅਤੇ ਹਫਤੇ ਭਰ ''ਚ ਠੀਕ ਵੀ ਹੋ ਜਾਂਦੀ ਹੈ। ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਆਸਾਨ ਤਰੀਕੇ ਹਨ। ਜੇਕਰ ਮੂੰਹ ਦੇ ਛਾਲੇ ਤਿੰਨ ਹਫਤਿਆਂ ਤੋਂ ਜ਼ਿਆਦਾ ਰਹਿਣ ਤਾਂ ਉਸ ਨੂੰ ਤੁਰੰਤ ਡਾਕਟਰ ਨੂੰ ਦਿਖਾਓ। ਆਓ ਜਾਣਦੇ ਹਾਂ ਮੂੰਹ ਦੇ ਛਾਲੇ ਠੀਕ ਕਰਨ ਦੇ ਘਰੇਲੂ ਢੰਗ
1.ਮੁਲੱਠੀ- ਦੋ ਕੱਪ ਪਾਣੀ ''ਚ ਮੁਲੱਠੀ ਦੀਆਂ ਜੜਾਂ ਨੂੰ 2 ਜਾਂ 3 ਘੰਟੇ ਤੱਕ ਰੱਖਣ ਤੋਂ ਬਾਅਦ ਉਸ ਨਾਲ ਮੂੰਹ ਨੂੰ ਕਈ ਵਾਰ ਧੋਵੋ। ਨਾਰੀਅਲ ਦਾ ਦੁੱਧ:- ਮੂੰਹ ਦੇ ਛਾਲਿਆਂ ''ਚ ਦਰਦ ਹੋਣ ''ਤੇ ਇਹ ਆਰਾਮ ਦਿੰਦਾ ਹੈ। ਇਕ ਚਮਚ ਨਾਰੀਅਲ ਦੁੱਧ ''ਚ ਥੋੜ੍ਹਾ ਜਿਹਾ ਸ਼ਹਿਦ ਮਿਕਸ ਕਰ ਦੇ ਪ੍ਰਭਾਵਿਤ ਥਾਂ ''ਤੇ ਮਾਲਿਸ਼ ਕਰੋ। ਇਸ ਨੂੰ ਦਿਨ ''ਚ ਦੋ ਜਾਂ ਤਿੰਨ ਵਾਰ ਕਰੋ।
2.ਨਮਕ ਅਤੇ ਹਾਈਡ੍ਰੋਜਨ ਪੈਰਾਆਕਸਾਈਡ- ਇਕ ਗਰਮ ਪਾਣੀ ਦੇ ਗਿਲਾਸ ''ਚ ਤਿੰਨ ਫੀਸਦੀ ਹਾਈਡ੍ਰੋਜਨ ਪੈਰਾਆਕਸਾਈਡ ਅਤੇ 2 ਚਮਚ ਨਮਕ ਮਿਲਾ ਕੇ ਮੂੰਹ ਨੂੰ ਧੋਵੋ। ਅਜਿਹਾ ਦਿਨ ''ਚ ਦੋ ਵਾਰ ਕਰੋ, ਇਸ ਘੋਲ ਨੂੰ ਪੀਓ ਨਾ।
3.ਸਾਬਤ ਧਨੀਆ- ਇਕ ਕੱਪ ਗਰਮ ਪਾਣੀ ''ਚ ਇਕ ਚਮਚ ਸਾਬਤ ਧਨੀਆ ਉਬਾਲੋ। ਇਸ ਘੋਲ ਨੂੰ ਮੂੰਹ ''ਚ ਭਰ ਕੇ ਕੁਝ ਦੇਰ ਬਾਅਦ ਕੁੱਲਾ ਕਰ ਲਓ। ਅਜਿਹਾ ਦਿਨ ''ਚ ਤਿੰਨ ਵਾਰ ਕਰੋ।
4.ਬੇਕਿੰਗ ਸੋਡਾ– ਥੋੜ੍ਹੇ ਜਿਹੇ ਪਾਣੀ ''ਚ ਇਕ ਚਮਚ ਬੇਕਿੰਗ ਸੋਡਾ ਪਾ ਕੇ ਪੇਸਟ ਬਣਾਓ ਅਤੇ ਪ੍ਰਭਾਵਿਤ ਸਥਾਨ ''ਤੇ ਲਗਾਓ। ਅਜਿਹਾ ਦਿਨ ''ਚ ਕਈ ਵਾਰ ਕਰੋ।
5.ਸ਼ਹਿਦ- ਸ਼ਹਿਦ ਇਹ ਐਂਟੀਆਕਸੀਡੈਂਟ ਅਤੇ ਐਂਟੀਮਾਈਕ੍ਰੋਬੀਅਲ ਗੁਣਾ ਨਾਲ ਭਰਿਆ ਹੈ। ਰੂ ਦਾ ਇਕ ਛੋਟਾ ਟੁੱਕੜਾ ਲੈ ਕੇ ਉਸ ਨੂੰ ਸ਼ਹਿਦ ''ਚ ਡੁੱਬੋ ਲਓ ਅਤੇ ਉਸਨੂੰ ਆਪਣੇ ਮੂੰਹ ਦੇ ਛਾਲਿਆਂ ''ਤੇ ਰੱਖੋ।ਾਲਆਿਂ ‘ਤੇ ਰੱਖੋ।
