ਖਾਂਸੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

08/17/2018 10:44:41 AM

ਨਵੀਂ ਦਿੱਲੀ— ਮੌਸਮ 'ਚ ਬਦਲਾਅ ਆਉਂਦੇ ਹੀ ਖਾਂਸੀ-ਜ਼ੁਕਾਮ ਹੋਣ ਲੱਗਦਾ ਹੈ। ਵਹਿੰਦਾ ਹੋਇਆ ਨੱਕ, ਸਿਰ ਦਰਦ, ਸਰੀਰਕ ਦਰਦ ਨਾਲ ਵਿਅਕਤੀ ਦੀ ਹਾਲਤ ਖਰਾਬ ਹੋ ਜਾਂਦੀ ਹੈ। ਇਸ ਤੋਂ ਤੁਰੰਤ ਰਾਹਤ ਪਾਉਣ ਲਈ ਲੋਕ ਕਈ ਸਾਰੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਇਨ੍ਹਾਂ ਦਵਾਈਆਂ ਨਾਲ ਖਾਂਸੀ-ਜ਼ੁਕਾਮ ਤਾਂ ਠੀਕ ਹੋ ਜਾਂਦਾ ਹੈ ਪਰ ਸਿਹਤ 'ਤੇ ਗਲਤ ਅਸਰ ਪੈਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਆਸਾਨ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜੋ ਬਿਨਾਂ ਸਾਈਡ ਇਫੈਕਟ ਦੇ ਖਾਂਸੀ-ਜ਼ੁਕਾਮ ਠੀਕ ਕਰ ਦੇਵੇਗੀ। 
 

ਘਰੇਲੂ ਨੁਸਖੇ
 

1. ਹਲਦੀ 
ਖਾਂਸੀ-ਜ਼ੁਕਾਮ ਤੋਂ ਰਾਹਤ ਪਾਉਣ ਲਈ 1 ਗਲਾਸ ਗਰਮ ਦੁੱਧ 'ਚ ਇਕ ਚੱਮਚ ਹਲਦੀ ਪਾਊਡਰ ਮਿਲਾ ਕੇ ਪੀਓ। ਇਸ ਦੇ ਨਾਲ ਹੀ ਸੁੱਕੀ ਹਲਤੀ ਨੂੰ ਜਲਾ ਕੇ ਉਸ ਦਾ ਧੂੰਆ ਸੂੰਘਣ ਨਾਲ ਜ਼ੁਕਾਮ ਠੀਕ ਹੁੰਦਾ ਹੈ। 

 

2. ਤੁਲਸੀ 
ਤੁਲਸੀ ਖਾਂਸੀ-ਜ਼ੁਕਾਮ ਲਈ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ। ਤੁਲਸੀ ਦੇ 2 ਤੋਂ ਚਾਰ ਪੱਤੇ ਚਬਾਉਣ ਨਾਲ ਗਲੇ ਦੀ ਖਰਾਸ਼ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ। ਤੁਸੀਂ ਚਾਹੋ ਤਾਂ ਚਾਹ 'ਚ ਉਬਾਲ ਕੇ ਵੀ ਪੀ ਸਕਦੇ ਹੋ।

 

3. ਅਦਰਕ 
ਅਦਰਕ ਦੇ ਰਸ 'ਚ ਸ਼ਹਿਦ ਮਿਲਾ ਕੇ ਖਾਣ ਨਾਲ ਵੀ ਖਾਂਸੀ ਦੂਰ ਹੁੰਦੀ ਹੈ। ਬਲਗਮ ਹੋਣ 'ਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਦੁੱਧ ਜਾਂ ਚਾਹ 'ਚ ਅਦਰਕ ਉਬਾਲ ਕੇ ਪੀਓ। ਤੁਹਾਡੀ ਸਿਹਤ 'ਚ ਜਲਦੀ ਸੁਧਾਰ ਆਵੇਗਾ। 

 

4. ਇਲਾਇਚੀ 
ਇਸ ਨੂੰ ਚਾਹ 'ਚ ਉਬਾਲ ਕੇ ਪੀਣ ਨਾਲ ਖਾਂਸੀ-ਜ਼ੁਕਾਮ ਨਹੀਂ ਹੁੰਦਾ। ਜੇਕਰ ਫਿਰ ਵੀ ਜ਼ੁਕਾਮ ਹੋ ਜਾਏ ਤਾਂ ਇਲਾਇਚੀ ਦੇ ਦਾਣਿਆਂ ਨੂੰ ਰੁਮਾਲ 'ਚ ਲਪੇਟ ਕੇ ਸੂੰਘਣ ਨਾਲ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ। 

 

5. ਹਰਬਲ ਟੀ 
ਸਿਰ ਦਰਦ, ਜ਼ੁਕਾਮ, ਬੁਖਾਰ, ਖਾਂਸੀ ਹੋਣ 'ਤੇ ਹਰਬਲ ਟੀ ਪੀਓ। ਇਹ ਸਰੀਰ ਨੂੰ ਗਰਮ ਰੱਖਦੀ ਹੈ ਅਤੇ ਬੀਮਾਰ ਹੋਣ ਤੋਂ ਬਚਾਉਂਦੀ ਹੈ।


Related News