ਸਿਹਤਮੰਦ ਰਹਿਣ ਲਈ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ਵਿਚ ਕਰੋ ਸ਼ਾਮਲ

10/30/2017 11:33:07 AM

ਨਵੀਂ ਦਿੱਲੀ— ਸਿਹਤਮੰਦ ਰਹਿਣ ਲਈ ਤੁਸੀਂ ਆਪਣੀ ਡਾਈਟ ਦਾ ਖਾਸ ਧਿਆਨ ਰੱਖਦੇ ਹੋ। ਕੁਝ ਫੂਡ ਨੂੰ ਤੁਸੀਂ ਅਨਹੈਲਦੀ ਸਮਝ ਕੇ ਉਨ੍ਹਾਂ ਦੀ ਵਰਤੋਂ ਨਹੀਂ ਕਰਦੇ ਪਰ ਅਨਹੈਲਦੀ ਸਮਝੇ ਜਾਣ ਵਾਲੇ ਕੁਝ ਫੂਡ ਤੁਹਾਡੇ ਲਈ ਬਹੁਤ ਹੀ ਹੈਲਦੀ ਹੁੰਦੇ ਹਨ। ਅਨਹੈਲਦੀ ਸਮਝੇ ਜਾਣ ਵਾਲੇ ਇਹ ਫੂਡ, ਚਿਹਰੇ, ਗਰਭਅਵਸਥਾ ਅਤੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਲਈ ਅੱੱਜ ਤੋਂ ਹੀ ਅਸੀਂ ਅਨਹੈਲਦੀ ਸਮਝੇ ਜਾਣ ਵਾਲੇ ਇਨ੍ਹਾਂ ਫੂਡਸ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰੋ। ਆਓ ਜਾਣਦੇ ਹਾਂ ਉਨ੍ਹਾਂ ਡਾਈਟ ਬਾਰੇ...
1. ਕੇਲਾ 
ਰੋਜ਼ਾਨਾ ਕੇਲੇ ਨੂੰ ਡਾਈਟ ਵਿਚ ਸ਼ਾਮਲ ਕਰਨ ਨਾਲ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਇਲਾਵਾ ਚੇਂਜਿੰਗ ਮੂਡ, ਐਕਨੇ, ਸ਼ਾਇਨਿੰਗ ਅਤੇ ਗਰਭ ਅਵਸਥਾ ਵਿਚ ਕੇਲੇ ਦੀ ਵਰਤੋਂ ਬੇਹੱਦ ਫਾਇਦੇਮੰਦ ਹੁੰਦੀ ਹੈ। 
2. ਰੈੱਡ ਵਾਈਨ 
ਸ਼ਰਾਬ ਸਮਝੀ ਜਾਣ ਵਾਲੀ ਵਾਈਨ ਐਂਟੀਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਹੋਣ ਕਾਰਨ ਦਿਲ ਦੀਆਂ ਬੀਮਾਰੀਆਂ ਅਤੇ ਗਲੋਇੰਗ ਸਕਿਨ ਲਈ ਬਹੁਤ ਹੀ ਚੰਗੀ ਹੁੰਦੀ ਹੈ। ਰੋਜ਼ਾਨਾ ਸਵੇਰੇ ਇਸ ਦੀਆਂ ਕੁਝ ਬੂੰਦਾ ਦੀ ਵਰਤੋਂ ਕਰਨ ਨਾਲ ਪੂਰਾ ਦਿਨ ਐਨਰਜੀ ਵੀ ਬਣੀ ਰਹਿੰਦੀ ਹੈ। 
3. ਆਲੂ 
ਮੋਟਾਪੇ ਅਤੇ ਸ਼ੂਗਰ ਦੇ ਡਰ ਨਾਲ ਲੋਕ ਆਲੂ ਨੂੰ ਅਨਹੈਲਦੀ ਸਮਝਦੇ ਹਨ ਪਰ ਵਿਟਾਮਿਨ ਸੀ ਅਤੇ ਏ ਦੇ ਗੁਣਾਂ ਨਾਲ ਭਰਪੂਰ ਆਲੂ ਦੀ ਵਰਤੋਂ ਸਿਹਤ ਲਈ ਬਹੁਤ ਹੀ ਚੰਗੀ ਹੁੰਦੀ ਹੈ। 
4. ਚਾਕਲੇਟ 
ਐਂਟੀਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਚਾਕਲੇਟ ਦੀ ਵਰਤੋਂ ਦਿਲ, ਕੈਂਸਰ, ਚਮੜੀ ਇਨਫੈਕਸ਼ਨ ਅਤੇ ਨਰਵਸ ਸਿਸਟਮ ਆਦਿ ਬੀਮਾਰੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। 
5. ਤੇਲ 
ਕੋਲੈਸਟਰੋਲ ਵਧਣ ਦੇ ਡਰ ਨਾਲ ਤੁਸੀਂ ਘੱਟ ਤੇਲ ਦੀ ਵਰਤੋਂ ਕਰਦੇ ਹੋ ਪਰ ਕੋਕੋਨਟ ਅਤੇ ਸਰੋਂ ਦੇ ਤੇਲ ਦੀ ਵਰਤੋਂ ਦਿਲ ਨੂੰ ਸਿਹਤਮੰਦ ਰੱਖਦਾ ਹੈ। ਇਸ ਤੋਂ ਇਲਾਵਾ ਇਸ ਨਾਲ ਚਮੜੀ 'ਤੇ ਵੀ ਗਲੋ ਆਉਂਦਾ ਹੈ।


Related News