ਜਾਨਲੇਵਾ ਪ੍ਰਦੂਸ਼ਣ ਤੋਂ ਬਚਣ ਲਈ ਅਪਣਾਓ ਇਹ ਘਰੇਲੂ ਨੁਸਖੇ

11/18/2017 2:00:26 PM

ਨਵੀਂ ਦਿੱਲੀ— ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੁਝ ਸਾਵਧਾਨੀਆਂ ਵਰਤ ਕੇ ਤੁਸੀਂ ਖੁਦ ਨੂੰ ਇਸ ਤੋਂ ਬਚਾ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਘਰ ਤੋਂ ਬਾਹਰ ਨਿਕਲਦੇ ਸਮੇਂ ਮੂੰਹ ਢੱਕ ਕੇ ਹੀ ਨਿਕਲੋ। ਇਸ ਤੋਂ ਇਲਾਵਾ ਤੁਸੀਂ ਆਪਣੀ ਡੇਲੀ ਰੁਟੀਨ ਵਿਚ ਕੁਝ ਆਸਾਨ ਟਿਪਸ ਅਪਣਾ ਕੇ ਖੁਦ ਨੂੰ ਹਵਾ ਦੇ ਪ੍ਰਦੂਸ਼ਣ ਤੋਂ ਸੁਰੱਖਿਅਤ ਰੱਖ ਸਕਦੇ ਹੋ। 
ਪ੍ਰਦੂਸ਼ਣ ਤੋਂ ਬਚਣ ਦੇ ਘਰੇਲੂ ਨੁਸਖੇ
1. 2-3 ਤੁਲਸੀ ਦੇ ਪੱਤੇ, 3 ਕਾਲੀ ਮਿਰਚ, 2 ਲੌਂਗ, ਛੋਟਾ ਟੁੱਕੜਾ ਅਦਰਕ, ਚੁਟਕੀ ਇਕ ਦਾਲਚੀਨੀ ਅਤੇ ਹਰੀ ਇਲਾਇਚੀ ਨੂੰ ਇਕ ਕੱਪ ਪਾਣੀ ਵਿਚ ਉਬਾਲ ਲਓ ਅਤੇ ਖਾਲੀ ਪੇਟ ਪੀਓ। 
2. ਸਵੇਰੇ ਉਠ ਕੇ ਪਾਣੀ ਵਿਚ 1/4 ਚੱਮਚ ਜੀਰਾ, ਅਜਵਾਈਨ ਦੇ ਨਾਲ 4 ਲੌਂਗ ਪਾ ਕੇ ਸਟੀਮ ਲਓ।
3. ਸਵੇਰੇ-ਸ਼ਾਮ ਇੰਝ ਹੀ ਸਟੀਮ ਲਓ। 
4. ਛਾਤੀ ਵਿਚ ਕਫ ਹੋਣ 'ਤੇ ਸਰੋਂ ਦੇ ਤੇਲ ਵਿਚ ਕਪੂਰ ਪਾ ਕੇ ਹਲਕਾ ਗਰਮ ਕਰੋ ਅਤੇ ਛਾਤੀ 'ਤੇ ਮਸਾਜ਼ ਕਰੋ। 
5. ਦੁਪਹਿਰ ਸਮੇਂ ਗਾਜਰ, 1 ਟਮਾਟਰ ਅਤੇ 1 ਆਂਵਲੇ ਦਾ ਜੂਸ ਪੀਓ। 


Related News