ਹਲਦੀ ਦੇ ਦੁੱਧ ਸਮੇਤ ਇਹ ਦੇਸੀ ਨੁਸਖੇ ਦਿੰਦੇ ਨੇ 'ਥਾਇਰਾਈਡ' ਦੀ ਸਮੱਸਿਆ ਤੋਂ ਛੁਟਕਾਰਾ

Wednesday, Sep 18, 2019 - 05:18 PM (IST)

ਹਲਦੀ ਦੇ ਦੁੱਧ ਸਮੇਤ ਇਹ ਦੇਸੀ ਨੁਸਖੇ ਦਿੰਦੇ ਨੇ 'ਥਾਇਰਾਈਡ' ਦੀ ਸਮੱਸਿਆ ਤੋਂ ਛੁਟਕਾਰਾ

ਜਲੰਧਰ— ਥਾਇਰਾਈਡ ਦੀ ਬੀਮਾਰੀ ਦਾ ਸ਼ਿਕਾਰ ਜ਼ਿਆਦਾਤਾਰ ਔਰਤਾਂ ਹੁੰਦੀਆਂ ਹਨ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਇਹ ਬੀਮਾਰੀ ਹੋਣ ਦੀ 9 ਗੁਣਾ ਵੱਧ ਸ਼ੰਕਾ ਹੁੰਦੀ ਹੈ। ਥਾਇਰਾਈਡ ਦਾ ਸਬੰਧ ਹਾਰਮੋਨਸ ਦੇ ਵਿਗੜਦੇ ਸੰਤੁਲਨ ਨਾਲ ਹੈ। ਜਦੋਂ ਇਹ ਆਊਟ ਆਫ ਕੰਟਰੋਲ ਹੋ ਜਾਂਦੇ ਹਨ ਤਾਂ ਮਹਿਲਾਵਾਂ ਦੇ ਸਰੀਰ 'ਚੋਂ ਦਿੱਕਤਾਂ ਦਿੱਸਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵੱਧਦਾ ਭਾਰ ਜਾਂ ਘੱਟ ਭਾਰ ਹੋਣਾ, ਸੁਸਤੀ ਥਕਾਣ, ਪੀਰੀਅਡ ਦੀ ਖਰਾਬੀ, ਕਮਜ਼ੋਰ ਇਮਿਊਨਿਟੀ, ਚਿਹਰੇ ਅਤੇ ਅੱਖਾਂ 'ਚ ਸੋਜ, ਕਬਜ਼ ਆਦਿ ਦੀ ਸਮੱਸਿਆ ਇਸ ਬੀਮਾਰੀ ਦੇ ਲੱਛਣ ਹਨ।

PunjabKesari
ਇਹ ਦੋ ਤਰ੍ਹਾਂ ਦਾ ਹੁੰਦਾ ਹੈ ਹਾਈਪੋ ਥਾਇਰਾਈਡ ਅਤੇ ਹਾਈਪਰ ਥਾਇਰਾਈਡ
ਔਰਤਾਂ ਜ਼ਿਆਦਾਤਰ ਹਾਈਪ੍ਰੋ ਥਾਇਰਾਈਡ ਦੀ ਸ਼ਿਕਾਰ ਹੁੰਦੀਆਂ ਹਨ, ਜਿਸ 'ਚ ਭਾਰ ਤੇਜ਼ੀ ਨਾਲ ਵੱਧਣ ਲੱਗਦਾ ਹੈ। ਅਜਿਹੀ ਸਥਿਤੀ 'ਚ ਔਰਤਾਂ ਨੂੰ ਪੀਰੀਅਡਸ 28 ਦਿਨਾਂ ਦੀ ਬਜਾਏ 30 ਤੋਂ 35 ਦਿਨਾਂ ਦੇ ਬਾਅਦ ਆਉਂਦੇ ਹਨ। ਉਥੇ ਹੀ ਪ੍ਰੈੱਗਨੈਂਸੀ 'ਚ ਦਿੱਕਤਾਂ ਆਉਂਦੀਆਂ ਹਨ।ਪ੍ਰੈੱਗਨੈਂਸੀ ਦੌਰਾਨ ਔਰਤਾਂ ਨੂੰ ਥਾਇਰਾਈਡ ਹੋਣ ਦੀ ਸ਼ੰਕਾ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਦੌਰਾਨ ਉਨ੍ਹਾਂ ਦੇ ਸਰੀਰ 'ਚ ਬਹੁਤ ਸਾਰੇ ਹਾਈਮੋਨਲ ਬਦਲਾਅ ਹੁੰਦੇ ਹਨ। ਇਸ ਦੇ ਨਾਲ ਹੀ ਵੱਧਦੀ ਉਮਰ, ਕਾਰਬੋਹਾਈਡ੍ਰੇਟਸ ਨਾ ਲੈਣ, ਜ਼ਿਆਦਾ ਨਮਕ, ਜਾਂ ਸੀ-ਫੂਡ ਖਾਣ ਵਾਲੀਆਂ ਔਰਤਾਂ ਨੂੰ ਵੱਧ ਹੁੰਦਾ ਹੈ।

ਜਾਣੋ ਥਾਇਰਾਈਡ ਨੂੰ ਕੰਟਰੋਲ ਕਰਨ ਦੇ ਦੇਸੀ ਨੁਸਖੇ

PunjabKesari
ਹਲਦੀ ਵਾਲੇ ਦੁੱਧ ਦਾ ਕਰੋ ਸੇਵਨ
ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰਾਈਡ ਕੰਟਰੋਲ 'ਚ ਰਹਿੰਦਾ ਹੈ। ਜੇਕਰ ਤੁਸੀਂ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਹਲਦੀ ਨੂੰ ਭੁੰਨ ਕੇ ਖਾ ਸਕਦੇ ਹੋ। ਇਸ ਨਾਲ ਥਾਇਰਾਈਡ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਮੁਲੱਠੀ ਦਾ ਕਰੋ ਸੇਵਨ
ਥਾਇਰਾਈਡ ਦੇ ਮਰੀਜ਼ ਜਲਦੀ ਥੱਕ ਜਾਂਦੇ ਹਨ। ਅਜਿਹੇ 'ਚ ਮੁਲੱਠੀ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਇਸ 'ਚ ਮੌਜੂਦ ਤੱਤ ਥਾਇਰਾਈਡ ਗ੍ਰੰਥੀ ਸੰਤੁਲਿਤ ਕਰਕੇ ਥਕਾਣ ਨੂੰ ਊਰਜਾ 'ਚ ਬਦਲ ਦਿੰਦੇ ਹਨ।

PunjabKesari
ਪਿਆਜ਼ ਨਾਲ ਕਰ ਮਸਾਜ
ਥਾਇਰਾਈਡ ਨੂੰ ਕੰਟਰੋਲ ਕਰਨ ਲਈ ਸਭ ਤੋਂ ਵੱਧ ਤਰੀਕਾ ਹੈ ਪਿਆਜ਼। ਇਸ ਦੇ ਲਈ ਪਿਆਜ਼ ਨੂੰ ਦੋ ਹਿੱਸਿਆਂ 'ਚ  ਕੱਟ ਕੇ ਸੌਣ ਤੋਂ ਪਹਿਲਾਂ ਥਾਇਰਾਈਡ ਗਰਦਨ ਨੇੜੇ ਮਸਾਜ ਕਰੋ। ਮਸਾਜ ਤੋਂ ਬਾਅਦ ਗਰਦਨ ਨੂੰ ਧੌਣ ਦੀ ਬਜਾਏ ਰਾਤ ਭਰ ਇੰਝ ਹੀ ਛੱਡ ਦਿਓ। ਕੁਝ ਦਿਨ ਲਗਾਤਾਰ ਇੰਝ ਕਰਨ ਨਾਲ ਇਸ ਦੇ ਨਤੀਜੇ ਦਿੱਸਣੇ ਸ਼ੁਰੂ ਹੋ ਜਾਣਗੇ।

PunjabKesari
ਕਣਕ ਅਤੇ ਜਵਾਰ
ਕਣਕ ਅਤੇ ਜਵਾਰ ਆਯੁਰਵੇਦ 'ਚ ਥਾਇਰਾਈਡ ਦੀ ਸਮੱਸਿਆ ਨੂੰ ਦੂਰ ਕਰਨ 'ਚ ਵਧੀਆ ਕੁਦਰਤੀ ਤਰੀਕਾ ਹੈ। ਇਸ ਦੇ ਇਲਾਵਾ ਖੂਨ ਦੀ ਕਮੀ ਵਰਗੀ ਸਮੱਸਿਆਵਾਂ ਨੂੰ ਰੋਕਣ 'ਚ ਵੀ ਪ੍ਰਭਾਵੀ ਰੂਪ ਨਾਲ ਕੰਮ ਕਰਦਾ ਹੈ।

PunjabKesari
ਹਰਾ ਧਨੀਆ ਦੇਵੇ ਥਾਇਰਾਈਡ ਤੋਂ ਛੁਟਕਾਰਾ
ਥਾਇਰਾਈਡ ਦਾ ਘਰੇਲੂ ਇਲਾਜ ਕਰਨ ਦੇ ਨਾਲ ਹਰਾ ਧਨੀਆ ਪੀਸ ਕੇ ਉਸ ਦੀ ਚਟਨੀ ਬਣਾ ਲਵੋ। ਇਸ ਨੂੰ ਇਕ ਗਿਲਾਸ ਪਾਣੀ 'ਚ ਘੋਲ ਕੇ ਰੋਜ਼ਾਨਾ ਪੀਣ ਨਾਲ ਥਾਇਰਾਈਡ ਕੰਟਰੋਲ 'ਚ ਰਹੇਗਾ। ਚਟਨੀ ਦਾ ਸੇਵਨ ਖਾਣੇ ਦੇ ਨਾਲ ਵੀ ਕੀਤਾ ਜਾ ਸਕਦਾ ਹੈ।
ਆਯੁਰਵੈਦਿਕ ਪੱਤਿਆਂ ਦਾ ਸੇਵਨ
ਇਸ ਦੇ ਇਲਾਵਾ ਰੋਜ਼ਾਨਾ ਖਾਲੀ ਪੇਟ ਪੋਟਾਸ਼ੀਅਮ, ਨਿੰਮ, ਤੁਲਸੀ, ਐਲੋਵੇਰਾ ਅਤੇ ਗਲੋਅ ਦੇ 7 ਪੱਤੇ ਚਬਾਉਣੇ ਚਾਹੀਦੇ ਹਨ। ਇਸ ਨਾਲ ਖੂਨ 'ਚ ਕੋਈ ਵੀ ਖਰਾਬੀ ਨਹੀਂ ਆਵੇਗੀ। ਅਜਿਹਾ ਕਰਨ ਦੇ ਨਾਲ ਖਾਇਰਾਈਡ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਤੋਂ ਨਿਜਾਤ ਮਿਲੇਗਾ।


author

shivani attri

Content Editor

Related News