ਗਲੇ ਦੀ ਖਾਰਸ਼ ਨੂੰ ਦੂਰ ਕਰਨ ਦੇ ਕੁੱਝ ਘਰੇਲੂ ਨੁਸਖ਼ੇ
Saturday, Dec 05, 2015 - 03:42 PM (IST)
ਸਰਦੀਆਂ ਵਿਚ ਜਲਦੀ ਹੀ ਗਲਾ ਖ਼ਰਾਬ ਹੋ ਜਾਂਦਾ ਹੈ। ਕਈ ਵਾਰ ਗਲੇ ਵਿਚ ਖਾਰਸ਼ ਹੋਣ ਲੱਗਦੀ ਹੈ। ਇਸ ਨੂੰ ਜਿੰਨੀ ਜਲਦੀ ਠੀਕ ਕਰ ਲਿਆ ਜਾਵੇ, ਉੱਨਾ ਹੀ ਚੰਗਾ ਹੈ। ਇਸ ਲਈ ਕੁੱਝ ਘਰੇਲੂ ਉਪਾਅ ਹਨ, ਜੋ ਇਸ ਪ੍ਰਕਾਰ ਹਨ
1. ਹਰ ਦੋ ਘੰਟੇ ਬਾਅਦ ਕੋਸੇ ਪਾਣੀ ਵਿਚ ਨਮਕ ਪਾ ਕੇ ਗਰਾਰੇ ਕਰੋ।
2. ਰਾਤ ਨੂੰ ਸੌਣ ਸਮੇਂ ਦੁੱਧ ਅਤੇ ਅੱਧਾ ਕੱਪ ਪਾਣੀ ਮਿਲਾ ਕੇ ਪੀਓ।
3. ਸੁਪਾਰੀ, ਖਟਾਈ, ਮੱਛੀ ਅਤੇ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ।
4. ਇਕ ਕੱਪ ਪਾਣੀ ਵਿਚ 4-5 ਕਾਲੀਆਂ ਮਿਰਚਾਂ ਅਤੇ ਤੁਲਸੀ ਦੇ 5 ਪੱਤੇ ਪਾ ਕੇ ਉਬਾਲ ਲਓ। ਇਸਦਾ ਕਾੜ੍ਹਾ ਬਣਾ ਲਓ। ਜਦ ਇਹ ਪਾਣੀ ਕੋਸਾ ਹੋ ਜਾਵੇ ਤਾਂ ਇਸਨੂੰ ਹੌਲੀ-ਹੌਲੀ ਪੀਓ।
5. ਮੈਦੇ ਤੋਂ ਬਣੇ ਭੋਜਨ ਨੂੰ ਖਾਣ ਤੋਂ ਬਚੋ।
6. ਜਦ ਵੀ ਪਿਆਸ ਲੱਗੇ ਤਾਂ ਕੋਸਾ ਪਾਣੀ ਪੀਓ।
7. ਕਾਲੀ ਮਿਰਚ ਨੂੰ 2 ਬਦਾਮਾਂ ਦੇ ਨਾਲ ਪੀਸ ਕੇ ਖਾਣ ਨਾਲ ਗਲੇ ਦੀ ਬੀਮਾਰੀ ਤੋਂ ਆਰਾਮ ਮਿਲਦਾ ਹੈ।
8. ਸਰੀਰ ਵਿਚ ਟਾਕਸਿਨ ਦੀ ਮੌਜੂਦਗੀ ਦੇ ਨਾਲ ਗਲੇ ਦੀ ਖਾਰਸ਼ ਵੱਧ ਜਾਂਦੀ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਪੀਣੇ ਚਾਹੀਦੇ ਹਨ।
9. ਅਦਰਕ ਦੀ ਚਾਹ ਵੀ ਗਲੇ ਨੂੰ ਕਾਫ਼ੀ ਆਰਾਮ ਦਿੰਦੀ ਹੈ।
10. ਦੋ-ਤਿੰਨ ਲੌਂਗਾਂ ਦੇ ਨਾਲ ਇਕ-ਦੋ ਲਸਣ ਦੀਆਂ ਤੁਰੀਆਂ ਪੀਸ ਕੇ ਪੇਸਟ ਬਣਾ ਲਓ। ਇਸ ਵਿਚ ਥੋੜਾ ਸ਼ਹਿਦ ਮਿਲਾ ਕੇ ਦਿਨ ਵਿਚ ਦੋ ਜਾਂ ਤਿੰਨ ਵਾਰ ਚੱਟਣ ਨਾਲ ਆਰਾਮ ਮਿਲਦਾ ਹੈ।
11. ਦੁੱਧ ਵਿਚ ਥੋੜੀ ਹਲਦੀ ਪਾ ਕੇ ਉਬਾਲ ਲਓ। ਸੌਣ ਸਮੇਂ ਇਸਨੂੰ ਪੀਓ। ਹਲਦੀ ਐਂਟੀਸੈਪਟਿਕ ਹੋਣ ਕਰਕੇ ਜਲਦੀ ਅਰਾਮ ਦਿੰਦੀ ਹੈ।