ਮੌਸਮ ਬਦਲਦੇ ਹੀ ਗਲੇ ਦਾ ਇਨਫੈਕਸ਼ਨ ਕਰਦੈ ਤੰਗ ਤਾਂ ਅਪਣਾਓ ਇਹ ਘਰੇਲੂ ਉਪਾਅ

Wednesday, Oct 05, 2022 - 03:11 PM (IST)

ਮੌਸਮ ਬਦਲਦੇ ਹੀ ਗਲੇ ਦਾ ਇਨਫੈਕਸ਼ਨ ਕਰਦੈ ਤੰਗ ਤਾਂ ਅਪਣਾਓ ਇਹ ਘਰੇਲੂ ਉਪਾਅ

ਮੁੰਬਈ (ਬਿਊਰੋ) : ਮੌਸਮ ਬਦਲਦੇ ਹੀ ਸਰੀਰ ਨੂੰ ਕਈ ਬੀਮਾਰੀਆਂ ਘੇਰ ਲੈਂਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਡਾਕਟਰਾਂ ਦੇ ਚੱਕਰ ਲਾਉਣੇ ਪੈਂਦੇ ਹਨ। ਮੌਸਮ ਬਦਲਣ ਨਾਲ ਕਈ ਇਨਫੈਕਸ਼ਨ (infection) ਤੇ ਵਾਇਰਲ ਫੀਵਰ (viral fever) ਜਿਹੀਆਂ ਸਮੱਸਿਆਵਾਂ ਜ਼ਿਆਦਾ ਦੇਖਣ ਨੀ ਮਿਲਦੀਆਂ ਹਨ। ਹੁਣ ਸਵੇਰ ਅਤੇ ਸ਼ਾਮ ਨੂੰ ਮੌਸਮ ਠੰਢਾ ਹੋ ਜਾਂਦਾ ਹੈ। ਇਨ੍ਹੀਂ ਦਿਨੀਂ ਹੁਣ ਮੌਨਸੂਨ ਤੋਂ ਬਾਅਦ ਮੌਸਮ ਬਦਲ ਰਿਹਾ ਹੈ ਅਤੇ ਜੇਕਰ ਤੁਸੀਂ ਵੀ ਗਲੇ ਸੰਬੰਧੀ ਇਨਫੈਕਸ਼ਨ ਤੋਂ ਗੁਜ਼ਰ ਰਹੇ ਹੋ ਤਾਂ ਇਹ ਜਾਣਕਾਰੀ ਸਿਰਫ਼ ਤੁਹਾਡੇ ਲਈ ਹੈ। ਗਲੇ ਦੀ ਲਾਗ ਨੂੰ ਗਲੇ ਦੀ ਇਨਫੈਕਸ਼ਨ ਵੀ ਕਿਹਾ ਜਾਂਦਾ ਹੈ। ਇਹ ਬੈਕਟੀਰੀਆ ਜਾਂ ਵਾਇਰਸ ਕਾਰਨ ਹੁੰਦਾ ਹੈ।

ਗਲੇ ਦੀ ਲਾਗ, ਕੰਨ, ਗਲੇ ਦੀ ਇਨਫੈਕਸ਼ਨ (Throght Infection) ਦੀ ਇੱਕ ਕਿਸਮ ਹੈ, ਜੋ ਲਾਰ ਗ੍ਰੰਥੀਆਂ 'ਚ ਹੁੰਦੀ ਹੈ। ਇਸ 'ਚ ਦਰਦ ਦੇ ਨਾਲ ਗਲੇ ਦੇ ਕੰਨ ਦੇ ਨੇੜੇ ਦੇ ਹਿੱਸੇ 'ਚ ਸੋਜ ਆ ਜਾਂਦੀ ਹੈ, ਜਿਸ ਕਾਰਨ ਖਾਣ-ਪੀਣ ਅਤੇ ਨਿਗਲਣ 'ਚ ਕਾਫ਼ੀ ਦਿੱਕਤ ਹੁੰਦੀ ਹੈ ਅਤੇ ਕਈ ਵਾਰ ਦਰਦ ਦਾ ਕਾਰਨ ਸਿਰਫ਼ ਤਰਲ ਪਦਾਰਥਾਂ 'ਤੇ ਨਿਰਭਰ ਹੋਣਾ ਹੁੰਦਾ ਹੈ।

PunjabKesari

ਘਰੇਲੂ ਉਪਾਅ -
1. ਗਲੇ ਦੀ ਇਨਫੈਕਸ਼ਨ (Throght Infection) ਜਾਂ ਗਲਸੂਆ ਹੋਣ ਦੀ ਸਥਿਤੀ 'ਚ ਗਰਮ ਪਾਣੀ ਅਤੇ ਨਮਕ ਨੂੰ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਗਰਮ ਪਾਣੀ 'ਚ ਨਮਕ ਪਾ ਕੇ ਗਰਾਰੇ ਕਰਨ ਨਾਲ ਵੀ ਫਾਇਦਾ ਹੁੰਦਾ ਹੈ।

2. ਮੇਥੀ ਦੇ ਬੀਜਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਪੇਸਟ ਬਣਾ ਲਓ ਅਤੇ ਪ੍ਰਭਾਵਿਤ ਜਗ੍ਹਾ 'ਤੇ ਲਗਾਓ। ਇਸ 'ਚ ਇਕ ਚੁਟਕੀ ਨਮਕ ਪਾ ਕੇ ਕੋਸੇ ਕੋਸੇ ਲਗਾਉਣ ਨਾਲ ਜ਼ਿਆਦਾ ਫ਼ਾਇਦਾ ਹੋਵੇਗਾ।

3. ਪਕਾਏ ਹੋਏ ਚੌਲਾਂ ਦੇ ਕੋਸੇ ਕੋਸੇ ਚੌਲਾਂ 'ਚ ਇਕ ਚੁਟਕੀ ਨਮਕ ਮਿਲਾ ਕੇ ਇਸ ਦਾ ਸੇਵਨ ਕਰਨ ਨਾਲ ਫ਼ਾਇਦਾ ਹੁੰਦਾ ਹੈ। ਇਸ ਨਾਲ ਸਰੀਰ ਨੂੰ ਪੋਸ਼ਣ ਵੀ ਮਿਲੇਗਾ, ਢਿੱਡ ਵੀ ਭਰੇਗਾ ਅਤੇ ਕੰਨ ਦੇ ਦਰਦ 'ਚ ਵੀ ਫ਼ਾਇਦਾ ਹੋਵੇਗਾ।

PunjabKesari

4. ਤਾਜ਼ੇ ਅਦਰਕ ਨੂੰ ਟੁਕੜਿਆਂ 'ਚ ਕੱਟੋ ਅਤੇ ਉਨ੍ਹਾਂ ਟੁਕੜਿਆਂ ਨੂੰ ਸੁਕਾ ਲਓ। ਹੁਣ ਇਸ ਨੂੰ ਕਾਲੇ ਨਮਕ 'ਚ ਲਪੇਟ ਕੇ ਚੂਸ ਲਓ। ਇਸ ਤੋਂ ਇਲਾਵਾ ਕੱਚੇ ਅਦਰਕ ਨੂੰ ਕਾਲੇ ਨਮਕ ਦੇ ਨਾਲ ਚੂਸਣ ਨਾਲ ਵੀ ਫ਼ਾਇਦਾ ਹੁੰਦਾ ਹੈ।

5. ਨਮਕ ਨੂੰ ਕੱਪੜੇ 'ਚ ਬੰਨ੍ਹ ਕੇ ਗਰਮ ਤਵੇ 'ਤੇ ਹਲਕਾ ਜਿਹਾ ਸੇਕ ਲਓ ਅਤੇ ਗਲੇ ਨੂੰ ਕੰਪਰੈੱਸ ਕਰੋ, ਇਸ ਨਾਲ ਸੋਜ ਘੱਟ ਹੋਵੇਗੀ ਅਤੇ ਦਰਦ ਵੀ ਘੱਟ ਹੋਵੇਗਾ।

PunjabKesari


author

sunita

Content Editor

Related News