ਇਹ ਪਾਊਡਰ ਕਰੇਗਾ ਯੂਰਿਨ ਤੋਂ ਲੈ ਕੇ ਜੋੜਾਂ ਦੇ ਦਰਦ ਦੀਆਂ ਹਰ ਸਮੱਸਿਆਵਾਂ ਨੂੰ ਦੂਰ
Saturday, Jul 29, 2017 - 02:32 PM (IST)

ਨਵੀਂ ਦਿੱਲੀ— ਬੇਕਿੰਗ ਸੋਡੇ ਦਾ ਇਸਤੇਮਾਲ ਸਦੀਆਂ ਤੋਂ ਕੀਤਾ ਜਾ ਰਿਹਾ ਹੈ। ਫਿਰ ਉਹ ਖਾਣੇ ਵਿਚ ਹੋਵੇ ਜਾਂ ਚਿਹਰੇ ਦੀ ਖੂਬਸੂਰਤੀ ਵਧਾਉਣ ਵਿਚ ਕੀਤਾ ਜਾਵੇ। ਜੇ ਤੁਸੀਂ ਬੇਕਿੰਗ ਸੋਡੇ ਦੇ ਸਿਹਤ ਸੰਬੰਧੀ ਫਾਇਦਿਆਂ ਬਾਰੇ ਜਿਨਾਂ ਦੱਸਿਆਂ ਗਿਆ ਹੈ ਉਨ੍ਹਾਂ ਹੀ ਘੱਟ ਹੈ। ਸਿਰ ਤੋਂ ਲੈ ਕੇ ਪੈਰਾਂ ਤੱਕ ਬੇਕਿੰਗ ਸੋਡਾ ਕੰਮ ਆਉਂਦਾ ਹੈ। ਇਸ ਨਾਲ ਯੂਰਿਨ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਇਲਾਜ਼ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ
1. ਯੂਰਿਨ ਇਨਫੈਕਸ਼ਨ
1 ਵੱਡਾ ਗਲਾਸ ਪਾਣੀ ਵਿਚ ਅੱਧਾ ਚਮੱਚ ਖਾਣੇ ਦਾ ਸੋਡਾ ਮਿਲਾਓ। ਫਿਰ ਇਸ ਪਾਣੀ ਨੂੰ ਸਵੇਰੇ-ਸ਼ਾਮ ਦਿਨ ਵਿਚ ਦੋ ਵਾਰ ਪੀਓ। ਇਸ ਨਾਲ ਯੂਰਿਨ ਦੀ ਇਨਫੈਕਸ਼ਨ ਦੀਆਂ ਸਮੱਸਿਆਵਾਂ ਮਿੰਟਾਂ ਵਿਚ ਦੂਰ ਹੋ ਜਾਣਗੀਆਂ।
2. ਐਸੀਡਿਟੀ
1 ਗਲਾਸ ਪਾਣੀ ਵਿਚ ਅੱਧਾ ਚਮੱਚ ਖਾਣੇ ਵਾਲਾ ਸੋਡਾ ਮਿਲਾਓ। ਫਿਰ ਇਸ ਵਿਚ 2 ਚਮੱਚ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੋਵੇਗੀ।
3. ਗਲੇ ਦੀ ਖਰਾਸ਼
1 ਗਲਾਸ ਕੋਸੇ ਪਾਣੀ ਵਿਚ ਖਾਣੇ ਵਾਲਾ ਸੋਡਾ ਮਿਲਾ ਕੇ ਪੀਓ। ਫਿਰ ਇਸ ਵਿਚ 1 ਚਮੱਚ ਨਮਕ ਮਿਲਾ ਕੇ ਸਵੇਰੇ-ਸ਼ਾਮ ਗਰਾਰੇ ਕਰੋ। ਇਸ ਨਾਲ ਗਲੇ ਦੀ ਖਰਾਸ ਦੂਰ ਹੋਵੇਗੀ।
4. ਚਮਕਦਾਰ ਦੰਦ
1 ਚੁਟਕੀ ਬੇਕਿੰਗ ਸੋਡੇ ਵਿਚ 1 ਚੁਟਕੀ ਨਮਕ ਅਤੇ ਕੁਝ ਨਿੰਬੂ ਦੇ ਰਸ ਦੀਆਂ ਬੂੰਦਾ ਮਿਲਾਓ। ਫਿਰ ਇਸ ਪਾਣੀ ਨਾਲ ਹਫਤੇ ਵਿਚ 2 ਵਾਰ ਦੰਦਾਂ ਦੀ ਸਫਾਈ ਕਰੋ।
5. ਪਸੀਨੇ ਦੀ ਬਦਬੂ
ਨਹਾਉਣ ਤੋਂ ਬਾਅਦ 2 ਚਮੱਚ ਬੇਕਿੰਗ ਸੋਡਾ ਅਤੇ 2 ਚਮੱਚ ਫਿਟਕਰੀ ਪਾਊਡਰ ਮਿਲਾਓ। ਇਸ ਨਾਲ ਸਰੀਰ ਵਿਚੋਂ ਆਉਣ ਵਾਲੀ ਪਸੀਨੇ ਦੀ ਬਦਬੂ ਦੂਰ ਹੋ ਜਾਵੇਗੀ।