ਜੋੜਾਂ ਦੇ ਹਰ ਦਰਦ ਨੂੰ ਦੂਰ ਕਰ ਦੇਵੇਗਾ ਇਹ ਘਰੇਲੂ ਨੁਸਖਾ!

12/18/2017 8:50:39 AM

ਜਲੰਧਰ— ਅੱਜਕਲ ਦੀ ਭੱਜ ਦੌੜ ਭਰੀ ਜਿੰਦਗੀ 'ਚ ਲੋਕਾਂ 'ਚ ਜੋੜਾਂ ਅਤੇ ਸਰੀਰ ਦੇ ਕਿਸੇ ਹੋਰ ਹਿੱਸੇ 'ਚ ਦਰਦ ਦੀ ਸਮੱਸਿਆ ਆਮ ਸੁਣਨ ਨੂੰ ਮਿਲਦੀ ਹੈ। ਇਕ ਸ਼ੋਧ ਦੇ ਅਨੁਸਾਰ ਅੱਜ ਦੇ ਸਮੇਂ 'ਚ 10 'ਚੋਂ 8 ਲੋਕ ਜੋੜਾਂ ਅਤੇ ਗੋਢਿਅÎ ਦੇ ਦਰਦ ਤੋਂ ਪਰੇਸ਼ਾਨ ਹਨ। ਇਸ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਜ਼ਿਆਦਾ ਫਰਕ ਨਹੀਂ ਪੈਂਦਾ। ਕਈ ਵਾਰ ਜੋੜਾਂ ਦਾ ਦਰਦ ਗਠੀਏ ਦਾ ਦਰਦ ਵੀ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਜੋੜਾਂ ਦੇ ਦਰਦ ਨੂੰ ਦੂਰ ਕਰਨ ਦਾ ਅਜਿਹਾ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਇਹ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ।
-ਨਿੰਬੂ ਦੇ ਫਾਇਦੇ
ਨਿੰਬੂ 'ਚ ਮੌਜੂਦ ਪ੍ਰੋਟੀਨ, ਆਇਰਨ, ਵਿਟਾਮਿਨ ਸੀ, ਐਂਟੀਬਾਇਓਟਿਕ, ਐਂਟੀ-ਆਕਸੀਡੇਂਟ, ਪੋਟੈਸ਼ਿਅਮ ਅਤੇ ਕੈਲਸ਼ੀਅਮ ਜੋੜਾਂ ਦੇ ਦਰਦ ਨੂੰ ਘਟ ਕਰਦਾ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਨਿੰਬੂ ਦੇ ਛਿਲਕੇ ਦੀ ਵਰਤੋਂ ਪੁਰਾਣੇ ਤੋਂ ਪੁਰਾਣੇ ਜੋੜਾਂ ਦੇ ਦਰਦ ਨੂੰ ਵੀ ਕੁਝ ਹਫਤਿਆਂ 'ਚ ਹੀ ਦੂਰ ਕਰ ਦਿੰਦਾ ਹੈ। ਇਸਦੇ ਇਲਾਵਾ ਇਸਦੀ ਵਰਤੋਂ ਦਰਦ 'ਚ ਤੁਰੰਤ ਆਰਾਮ ਦਿਵਾਉਂਦਾ ਹੈ।

PunjabKesari
ਨਿੰਬੂ ਅਤੇ ਜੇਤੂਨ ਦਾ ਤੇਲ
ਨਿੰਬੂ ਨੂੰ ਕੱਟ ਕੇ ਇਸ 'ਚ ਜੇਤੂਨ ਦਾ ਤੇਲ ਮਿਕਸ ਕਰਕੇ ਇਕ ਜਾਰ 'ਚ ਪਾ ਲਓ। ਇਸਨੂੰ ਕਰੀਬ 2 ਹਫਤਿਆਂ ਦੇ ਲਈ ਜਾਰ 'ਚ ਹੀ ਬੰਦ ਰਹਿਣ ਦਿਓ। 2 ਹਫਤਿਆਂ ਬਾਅਦ ਦਿਨ 'ਚ 2 ਬਾਰ ਇਸ ਮਿਸ਼ਰਨ ਨਾਲ ਮਾਲਿਸ਼ ਕਰੋਂ। ਮਾਲਿਸ਼ ਕਰਨ ਦੇ ਬਾਅਦ ਉਸ ਜਗ੍ਹਾਂ ਨੂੰ ਚੰਗੀ ਤਰਾਂ ਢੱਕ ਲਓ ਤਾਂ ਕਿ ਹਵਾ ਨਾ ਲੱਗ ਸਕੇ। ਨਿਯਮਿਤ ਰੂਪ ਨਾਲ ਇਸਦਾ ਇਸਤੇਮਾਲ ਤੁਹਾਨੂੰ ਜੋੜਾ ਦੇ ਦਰਦ ਤੋਂ ਹਮੇਸ਼ਾ ਲਈ ਛੁਟਕਾਰਾ ਦਵਾ ਦੇਵੇਗਾ।


Related News