ਇਨ੍ਹਾਂ ਲੋਕਾਂ ਲਈ ਜ਼ਹਿਰ ਦੇ ਬਰਾਬਰ ਦੇ ਗਰਮੀਆਂ ''ਚ ਪੀਤਾ ਜਾਣਾ ਵਾਲਾ ਇਹ Drink!

Thursday, Jul 03, 2025 - 07:21 PM (IST)

ਇਨ੍ਹਾਂ ਲੋਕਾਂ ਲਈ ਜ਼ਹਿਰ ਦੇ ਬਰਾਬਰ ਦੇ ਗਰਮੀਆਂ ''ਚ ਪੀਤਾ ਜਾਣਾ ਵਾਲਾ ਇਹ Drink!

ਹੈਲਥ ਡੈਸਕ - ਗਰਮੀਆਂ ਆ ਗਈ ਹੋਵੇ ਤੇ ਮੈਂਗੋ ਸ਼ੇਕ ਨਾ ਹੋਵੇ, ਇਹ ਕਦੀ ਹੋ ਨਹੀਂ ਸਕਦਾ। ਜਿਵੇਂ ਹੀ ਤਾਪਮਾਨ ਚੜ੍ਹਦਾ ਹੈ, ਲੋਕ ਮੈਂਗੋ ਸ਼ੇਕ ਨੂੰ ਤਰੋਤਾਜ਼ਗੀ ਅਤੇ ਟੇਸਟ ਲਈ ਪਸੰਦ ਕਰਨ ਲੱਗਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮਿੱਠਾ ਅਤੇ ਗਾੜਾ ਪੀਣ ਵਾਲਾ ਪਦਾਰਥ ਕਈ ਵਾਰ ਸਿਹਤ ਲਈ ਬੇਹੱਦ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ? ਅਜਿਹੇ ਸਮੇਂ 'ਚ ਜਦੋਂ ਅਸੀਂ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਇਹ ਜਾਨਣਾ ਜ਼ਰੂਰੀ ਹੈ ਕਿ ਮੈਂਗੋ ਸ਼ੇਕ ਤੁਹਾਡੇ ਸਰੀਰ ਲਈ ਕਿੰਨਾ ਲਾਭਦਾਇਕ ਜਾਂ ਹਾਨੀਕਾਰਕ ਹੋ ਸਕਦਾ ਹੈ। ਆਓ ਜਾਣੀਏ ਮੈਂਗੋ ਸ਼ੇਕ ਪੀਣ ਨਾਲ ਜੁੜੇ ਕੁਝ ਅਣਜਾਣੇ ਸਿਹਤ ਸੰਕਟ।

ਵਧੇਰੇ ਕੈਲੋਰੀ ਅਤੇ ਭਾਰ ਵਾਧਾ
- ਮੈਂਗੋ ਸ਼ੇਕ ਵਿਚ ਅੰਬ, ਦੁੱਧ ਅਤੇ ਸ਼ੱਕਰ ਹੁੰਦੇ ਹਨ। ਇਹ ਤਿੰਨੋ ਚੀਜ਼ਾਂ ਮਿਲ ਕੇ ਕਾਫੀ ਕੈਲੋਰੀਜ਼ ਦੇਂਦੀਆਂ ਹਨ। ਹਰ ਰੋਜ਼ ਇਹ ਪੀਣ ਨਾਲ ਭਾਰ ਤੇਜ਼ੀ ਨਾਲ ਵੱਧ ਸਕਦਾ ਹੈ।

ਬਲੱਡ ਸ਼ੂਗਰ ਲੈਵਲ ਵਧਣਾ
- ਅੰਬ ਵਿਚ ਕੁਦਰਤੀ ਚੀਨੀ ਹੁੰਦੀ ਹੈ। ਜਦੋਂ ਤੁਸੀਂ ਇਸ ਵਿਚ ਵਾਧੂ ਸ਼ੱਕਰ ਪਾ ਕੇ ਸ਼ੇਕ ਬਣਾਉਂਦੇ ਹੋ, ਤਾਂ ਇਹ ਡਾਇਬਟੀਜ਼ ਦੇ ਮਰੀਜ਼ਾਂ ਲਈ ਖ਼ਤਰਨਾਕ ਹੋ ਸਕਦਾ ਹੈ।

ਹਾਜ਼ਮੇ ਵਿਗਾੜੇ 
- ਦੁੱਧ ਅਤੇ ਅੰਬ ਦਾ ਸੰਯੋਗ ਹਰੇਕ ਦੇ ਹਾਜ਼ਮਾ ਪ੍ਰਣਾਲੀ ਲਈ ਠੀਕ ਨਹੀਂ ਹੁੰਦਾ। ਇਹ ਗੈਸ ਤੇ ਹੋਰ ਹਾਜਮੇ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਚਰਬੀ ਅਤੇ ਕੋਲੈਸਟ੍ਰੋਲ ਵਧਾਵੇ
- ਪੂਰੇ ਦੁੱਧ ਨਾਲ ਬਣੇ ਮੈਂਗੋ ਸ਼ੇਕ ਵਿਚ saturated fats ਹੋ ਸਕਦੇ ਹਨ, ਜੋ ਲੰਬੇ ਸਮੇਂ ਵਿਚ ਕੋਲੈਸਟ੍ਰੋਲ ਅਤੇ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ।

ਐਨਰਜੀ ਦਾ ਝਟਕਾ ਜਾਂ ਤੁਰੰਤ ਥਕਾਵਟ
- ਮੈਂਗੋ ਸ਼ੇਕ ਤੁਰੰਤ ਊਰਜਾ ਦਿੰਦਾ ਹੈ, ਪਰ ਬਹੁਤ ਜ਼ਿਆਦਾ ਚੀਨੀ ਕਰਕੇ ਕਈ ਵਾਰ ਬਾਅਦ ਵਿੱਚ ਥਕਾਵਟ ਮਹਿਸੂਸ ਹੋਣ ਲੱਗਦੀ ਹੈ।

ਇਨ੍ਹਾਂ ਲੋਕਾਂ ਨੂੰ ਰੱਖਣਾ ਚਾਹੀਦੈ ਧਿਆਨ :- 

- ਡਾਇਬਟੀਜ਼ ਦੇ ਮਰੀਜ਼ ਨੂੰ ਰੱਖਣਾ ਚਾਹੀਦੈ ਧਿਆਨ
- ਜਿਨ੍ਹਾਂ ਲੋਕਾਂ ਨੂੰ ਹਾਰਮੋਨਲ ਸਮੱਸਿਆ ਜਿਵੇਂ ਕਿ ਥਾਇਰਾਇਡ ਆਦਿ ਹੋਵੇਗਾ। 
- ਜਿਨ੍ਹਾਂ ਨੂੰ ਪੇਟ ਦੀ ਸਮੱਸਿਆ ਹੋਵੇਗਾ ਉਹ ਨਾ ਪੀਣ। 
- ਜਿਹੜੇ ਆਪਣੇ ਵਜ਼ਨ ਨੂੰ ਕੰਟਰੋਲ ਰੱਖਣਾ ਚਾਹੁੰਦੇ ਹਨ
 


author

Sunaina

Content Editor

Related News