ਯੂ. ਟੀ. ਆਈ. ਸੰਬੰਧੀ ਇਹ ਗੱਲਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ ਮਰਦ ਨੂੰ

Friday, Jun 09, 2017 - 03:56 PM (IST)

ਯੂ. ਟੀ. ਆਈ. ਸੰਬੰਧੀ ਇਹ ਗੱਲਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ ਮਰਦ ਨੂੰ

ਜਲੰਧਰ— ਮਰਦਾਂ ਦੇ ਮੂਤਰ ਮਾਰਗ 'ਚ ਇਨਫੈਕਸ਼ਨ (ਯੂ. ਟੀ. ਆਈ.) ਦਾ ਖਤਰਾ ਔਰਤਾਂ ਦੀ ਤੁਲਨਾ 'ਚ ਘੱਟ ਹੈ ਪਰ ਜੇ ਤੁਸੀਂ ਡਾਇਬੀਟੀਜ਼ ਜਾਂ ਐੱਸ. ਟੀ. ਡੀ. ਜਿਹੀ ਕਿਸੇ ਵੀ ਬੀਮਾਰੀ ਨਾਲ ਪੀੜਤ ਹੋ ਤਾਂ ਤੁਹਾਨੂੰ ਇਸਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਮਾਮਲੇ 'ਚ 50 ਸਾਲ ਤੋਂ ਉੱਪਰ ਦੇ ਮਰਦਾਂ ਦੀ ਦੇਖਭਾਲ ਕਰਨੀ ਜ਼ਰੂਰੀ ਹੈ। ਕੀ ਤੁਸੀਂ ਯੂ. ਟੀ. ਆਈ. ਦਾ ਘਰੇਲੂ ਇਲਾਜ ਜਾਣਦੇ ਹੋ। ਅੱਜ ਅਸੀਂ ਤੁਹਾਨੂੰ ਮਰਦਾਂ 'ਚ ਯੂ. ਟੀ. ਆਈ. ਦੇ ਕੁਝ ਮੁੱਖ ਤੱਤ ਦੱਸ ਰਹੇ ਹਾਂ, ਜਿਨ੍ਹਾਂ ਬਾਰੇ ਹਰ ਮਰਦ ਨੂੰ ਪਤਾ ਹੋਣਾ ਚਾਹੀਦਾ ਹੈ।
1. ਯੂ. ਟੀ. ਆਈ. ਇਕ ਇਨਫੈਕਸ਼ਨ ਹੈ, ਜਿਸ ਨਾਲ ਮੂਤਰ ਮਾਰਗ, ਬਲੈਡਰ, ਕਿਡਨੀ, ਪ੍ਰੋਸਟੇਟ ਅਤੇ ਅੰਡਕੋਸ਼ ਪ੍ਰਭਾਵਿਤ ਹੋ ਸਕਦੇ ਹਨ। ਜੇ ਬੈਕਟੀਰੀਆ ਕਿਡਨੀ 'ਚ ਫੈਲਦਾ ਹੈ ਤਾਂ ਐਂਟੀਬਾਇਓਟਿਕ ਦਵਾਈਆਂ ਨਾਲ ਯੂ. ਟੀ. ਆਈ. ਦਾ ਇਲਾਜ ਕੀਤਾ ਜਾ ਸਕਦਾ ਹੈ।
2. ਮਰਦਾਂ 'ਚ ਯੂ. ਟੀ. ਆਈ. ਦੀ ਸਮੱਸਿਆ ਹੋਣ 'ਤੇ ਉਨ੍ਹਾਂ ਨੂੰ ਪਿਸ਼ਾਬ ਕਰਨ ਸਮੇਂ ਦਰਦ, ਪਿਸ਼ਾਬ 'ਚ ਬਦਬੂ ਅਤੇ ਜ਼ਿਆਦਾ ਪਿਸ਼ਾਬ ਆਉਂਦਾ ਹੈ। ਇਨ੍ਹਾਂ ਹੀ ਨਹੀਂ ਇਸ ਦੌਰਾਨ ਪਿਸ਼ਾਬ ਦਾ ਰੰਗ ਬਦਲ ਜਾਂਦਾ ਹੈ।
3. ਸੰਬੰਧ ਬਣਾਉਣ ਦੌਰਾਨ ਬੈਕਟੀਰੀਆ ਫੈਲ ਸਕਦਾ ਹੈ। ਜਿਸ ਕਾਰਨ ਇਕ ਪਾਰਟਨਰ ਨਾਲ ਦੂਜੇ ਪਾਰਟਨਰ ਨੂੰ ਯੂ. ਟੀ. ਆਈ. ਦਾ ਖਤਰਾ ਹੋ ਸਕਦਾ ਹੋ।
4. ਕਈ ਵਾਰੀ ਯੂ. ਟੀ. ਆਈ. ਦੀ ਸਮੱਸਿਆ ਟੌਇਲਿਟ ਸੀਟ ਨਾਲ ਵੀ ਹੋ ਸਕਦੀ ਹੈ। ਅਸਲ 'ਚ ਟੌਇਲਿਟ ਸੀਟ ਤੋਂ ਕਈ ਰੋਗਾਂ ਦਾ ਖਤਰਾ ਹੁੰਦਾ ਹੈ। ਟੌਇਲਿਟ ਸੀਟ ਦੀ ਉੱਪਰੀ ਪਰਤ ਇਨਫੈਕਟਿਡ ਹੁੰਦੀ ਹੈ ਅਤੇ ਜੇ ਤੁਹਾਡੇ ਨਿਚਲੇ ਹਿੱਸੇ 'ਚ ਦਾਣੇ ਜਾਂ ਕੱਟ ਹੈ ਤਾਂ ਤੁਹਾਨੂੰ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ।


Related News