ਇਨ੍ਹਾਂ ਛੋਟੀ-ਛੋਟੀ ਪਰੇਸ਼ਾਨੀਆਂ ਨੂੰ ਚੁਟਕੀਆਂ ''ਚ ਦੂਰ ਕਰਨਗੇ ਇਹ ਨੁਸਖੇ

06/28/2017 2:00:36 PM

ਨਵੀਂ ਦਿੱਲੀ— ਸਿਹਤ ਚੰਗੀ ਹੋਵੇ ਤਾਂ ਆਲੇ-ਦੁਆਲੇ ਦਾ ਮਾਹੋਲ ਵੀ ਖੁਸ਼ਨੁਮਾ ਲਗਦਾ ਹੈ ਜਦੋਂ ਸਿਹਤ ਨਾਲ ਜੁੜੀ ਛੋਟੀ-ਛੋਟੀ ਪਰੇਸ਼ਾਨੀ ਆ ਜਾਓ ਤਾਂ ਇਸ ਨਾਲ ਚਿੜਚਿੜਾਪਨ ਹੋਣਾ ਸ਼ੁਰੂ ਹੋ ਜਾਂਦਾ ਹੈ। ਸਿਰਦਰਦ, ਪੇਟ ਦਾ ਭਾਰੀਪਨ, ਬਦਹਜ਼ਮੀ, ਨੀਂਦ ਨਾ ਆਉਣਾ, ਵਾਰ-ਵਾਰ ਹਿਚਕੀ ਲਗ ਜਾਣਾ, ਖਾਣਾ ਪਚਾਉਣ 'ਚ ਪਰੇਸ਼ਾਨੀ ਹੋਣਾ ਵਰਗੀਆਂ ਪਰੇਸ਼ਾਨੀਆਂ ਭਾਂਵੇ ਛੋਟੀਆਂ ਹੁੰਦੀਆਂ ਹਨ ਪਰ ਇਸ ਨਾਲ ਸਿਹਤ ਨਾਲ ਜੁੜੀ ਹੋਰ ਵੀ ਕਈ ਪਰੇਸ਼ਾਨੀਆਂ ਆਉਣੀ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਦੂਰ ਕਰਨ  ਦੇ ਲਈ ਦਵਾਈਆਂ ਦੀ ਥਾਂ 'ਤੇ ਕੁਝ ਘਰੇਲੂ ਨੁਸਖੇ ਅਪਣਾਏ ਜਾਣ ਤਾਂ ਜਲਦੀ ਆਰਾਮ ਮਿਲ ਜਾਂਦਾ ਹੈ। 
1. ਹਿਚਕੀ ਦੂਰ
ਠੰਡਾ ਪਾਣੀ ਨਾਲ  1 ਮਿੰਟ ਗਰਾਰੇ ਕਰੋ।
2. ਸਿਕਰੀ ਦੂਰ ਕਰੇ
ਮੇਥੀ ਦਾਨਾ ਅਤੇ ਆਂਵਲਾਂ ਪਾਊਡਰ ਨੂੰ ਦਹੀਂ ਦੇ ਨਾਲ ਮਿਲਾਕੇ 10 ਮਿੰਟ ਲਈ ਵਾਲਾਂ 'ਤੇ ਲਗਾਓ।
3. ਪੇਟ ਫੁੱਲਣਾ
1 ਕੱਪ ਗਰਮ ਪਾਣੀ 'ਚ 1 ਚਮਚ ਸੌਂਫ ਪਾ ਕੇ ਰੱਖ ਦਿਓ ਅਤੇ ਦਿਨ 'ਚ 3 ਵਾਰ ਇਸ ਦੀ ਵਰਤੋ ਕਰੋ। 
4. ਸਿਰ ਦਰਦ ਤੋਂ ਰਾਹਤ
ਗਰਮ ਪਾਣੀ 'ਚ ਕੈਮੋਮਾਈਲ ਟੀ ਪਾ ਕੇ 10 ਮਿੰਟ ਢੱਕ ਕੇ ਰੱਖ ਦਿਓ। ਸ਼ਹਿਦ ਪਾ ਕੇ ਪੀਓ।
5. ਪਾਚਨ ਕਿਰਿਆ 'ਚ ਸੁਧਾਰ
ਹਰੀ ਇਲਾਇਚੀ ਨੂੰ ਪੀਸ ਕੇ ਪਾਣੀ 'ਚ ਉਬਾਲ ਲਓ ਠੰਡਾ ਹੋਣ 'ਤੇ ਵਰਤੋ ਕਰੋ।
6. ਜਖਮ ਜਲਦੀ ਭਰੇ
ਮਾਮੂਲੀ ਜਖਮ 'ਤੇ ਸ਼ਹਿਦ ਲਗਾਉਣ ਨਾਲ ਜਲਦੀ ਆਰਾਮ ਮਿਲਦਾ ਹੈ।
7. ਚੰਗੀ ਨੀਂਦ 
ਸੋਣ ਤੋਂ ਅੱਧਾ ਘੰਟਾ ਪਹਿਲਾਂ 1 ਚਮਚ ਐਪਰ ਸਾਈਡਰ ਵਿਨੇਗਰ ਅਤੇ 1 ਗਿਲਾਸ ਕੋਸਾ ਪਾਣੀ ਮਿਲਾ ਕੇ ਪੀ ਲਓ।
8. ਸਫੇਦ ਵਾਲ ਕਰੋ ਕਾਲੇ
ਨਾਰੀਅਲ ਦੇ ਤੇਲ 'ਚ ਸੁੱਕੇ ਆਂਵਲੇ ਪਾ ਕੇ ਗਰਮ ਕਰੋ। ਠੰਡਾ ਹੋਣ 'ਤੇ ਵਾਲਾ 'ਤੇ ਲਗਾਓ।


Related News