ਚੀਨੀ ਦੀ ਜ਼ਿਆਦਾ ਵਰਤੋ ਨਾਲ ਸਰੀਰ ਨੂੰ ਹੋ ਸਕਦੀਆਂ ਹਨ ਇਹ ਸਮੱਸਿਆਵਾਂ

06/24/2017 11:30:45 AM

ਨਵੀਂ ਦਿੱਲੀ— ਮਿੱਠਾ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ ਅਕਸਰ ਲੋਕ ਖਾਣੇ ਦੇ ਬਾਅਦ ਕੁਝ ਮਿੱਠਾ ਖਾਣਾ ਪਸੰਦ ਕਰਦੇ ਹਨ। ਅਜਿਹੇ 'ਚ ਉਹ ਥੋੜ੍ਹੀ ਜਿਹੀ ਚੀਨੀ ਅਤੇ ਗੁੜ ਹੀ ਖਾ ਲੈਂਦੇ ਹਨ। ਇਸ ਤੋਂ ਇਲਾਵਾ ਮਿੱਠੀ ਚਾਹ,ਕੌਫੀ ਅਤੇ ਦੁੱਧ ਦੀ ਵਰਤੋ ਕਰਦੇ ਹਨ। ਜਿਸ ਨਾਲ ਸਰੀਰ 'ਚ ਜ਼ਿਆਦਾ ਮਾਤਰਾ 'ਚ ਮਿੱਠਾ ਚਲਿਆ ਜਾਂਦਾ ਹੈ। ਮਿੱਠੇ 'ਚ ਚਾਹੇ ਚੀਨੀ ਹੋਵੇ ਜਾਂ ਗੁੜ ਸਾਰੇ 'ਚ ਇਕੋ ਜਿਹੀ ਸਮਾਨ ਕੈਲੋਰੀ ਹੁੰਦੀ ਹੈ ਜੋ ਸਰੀਰ 'ਚ ਜ਼ਿਆਦਾ ਮਾਤਰਾ 'ਚ ਜਾ ਕੇ ਨੁਕਸਾਨ ਪਹੁੰਚਾਉਂਦੀ ਹੈ ਜ਼ਿਆਦਾ ਮਿੱਠਾ ਖਾਣ ਨਾਲ ਡਾਈਬੀਟੀਜ਼ ਦੀ ਸਮੱਸਿਆ ਤਾਂ ਹੁੰਦੀ ਹੈ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਪੈਦਾ ਹੋ ਜਾਂਦੀਆਂ ਹਨ।
1. ਝੂਰੜੀਆਂ ਦੀ ਸਮੱਸਿਆ
ਜਦੋਂ ਜ਼ਿਆਦਾ ਮਾਤਰਾ 'ਚ ਚੀਨੀ ਦੀ ਵਰਤੋ ਕੀਤੀ ਜਾਂਦੀ ਹੈ ਤਾਂ ਇਹ ਖੂਨ ਦੇ ਨਾਲ ਘੁਲ ਕੇ ਸਰੀਰ 'ਚ ਮੋਜੂਦ ਕੋਲੇਜਨ ਅਤੇ ਇਲਾਸਿਟਨ ਦੇ ਨਾਲ ਮਿਲ ਜਾਂਦੀ ਹੈ ਜੋ ਚਮੜੀ ਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਦਿਖਾਉਣ ਲਗਦੀ ਹੈ। ਇਸ ਨਾਲ ਚਮੜੀ 'ਚ ਰੁੱਖਾਪਨ ਅਤੇ ਝੂਰੜੀਆਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
2. ਜੋੜਾਂ 'ਚ ਦਰਦ
ਚੀਨੀ ਦੀ ਜ਼ਿਆਦਾ ਵਰਤੋ ਕਰਨ ਨਾਲ ਗਠਿਆ ਰੋਗ ਹੋ ਜਾਂਦਾ ਹੈ ਜਿਸ ਨਾਲ ਜੋੜਾਂ 'ਚ ਦਰਦ ਹੋਣ ਲਗਦਾ ਹੈ ਅਤੇ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ।
3. ਦਿਲ ਦੀ ਬੀਮਾਰੀ
ਜ਼ਿਆਦਾ ਮਿੱਠਾ ਖਾਣ ਦੀ ਵਜ੍ਹਾ ਨਾਲ ਸਰੀਰ 'ਚ ਫੈਟ ਜਮਾ ਹੋ ਜਾਂਦੀ ਹੈ ਅਤੇ ਇਸ ਵਜ੍ਹਾ ਨਾਲ ਕੌਲੈਸਟਰੋਲ ਵਧ ਜਾਂਦਾ ਹੈ। ਕੌਲੈਸਟਰੋਲ ਵਧਣ ਦੇ ਕਾਰਨ ਦਿਲ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਹਾਰਟ ਅਟੈਕ ਦੀ ਸਮੱਸਿਆ ਹੋ ਜਾਂਦੀ ਹੈ।
4. ਤਣਾਅ ਅਤੇ ਘਬਰਾਹਟ 
ਸਰੀਰ 'ਚ ਚੀਨੀ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਤਣਾਅ ਦੀ ਸਮੱਸਿਆ ਹੋ ਜਾਂਦੀ ਹੈ ਇਸ ਤੋਂ ਇਲਾਵਾ ਦਿਮਾਗ ਦੇ ਸੈੱਲਸ ਅਤੇ ਸੋਚਣ ਸ਼ਕਤੀ ਨੂੰ ਨੁਕਸਾਨ ਪਹੁੰਚਦਾ ਹੈ। ਕਈ ਵਾਰ ਜ਼ਿਆਦਾ ਮਾਤਰਾ 'ਚ ਚੀਨੀ ਦੀ ਵਰਤੋ ਕਰਨ ਨਾਲ ਘਬਰਾਹਟ ਅਤੇ ਸਿਰ ਦਰਦ ਵੀ ਹੋ ਜਾਂਦੀ ਹੈ।


Related News