ਕਈ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦੇ ਨੇ ਅਦਰਕ ਦੇ ਇਹ ਘਰੇਲੂ ਨੁਸਖ਼ੇ, ਇਕ ਵਾਰ ਜ਼ਰੂਰ ਅਪਣਾਓ
Friday, Nov 10, 2023 - 11:52 AM (IST)

ਜਲੰਧਰ (ਬਿਊਰੋ)– ਅਦਰਕ ਨੂੰ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਅਦਰਕ ਦੀ ਮਦਦ ਨਾਲ ਕਈ ਘਰੇਲੂ ਨੁਸਖ਼ੇ ਬਣਾਏ ਜਾਂਦੇ ਹਨ, ਜੋ ਸਿਹਤਮੰਦ ਸਰੀਰ ਲਈ ਫ਼ਾਇਦੇਮੰਦ ਸਾਬਿਤ ਹੁੰਦੇ ਹਨ। ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਹ ਸਿਹਤ ਨੂੰ ਵੀ ਸੁਧਾਰਦਾ ਹੈ, ਇਸੇ ਕਾਰਨ ਅਦਰਕ ਨੂੰ ਸੁਪਰਫੂਡ ਵੀ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਦਰਕ ਦੇ ਕੁਝ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਰਾਮਬਾਣ ਦੀ ਤਰ੍ਹਾਂ ਕੰਮ ਕਰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਨੁਸਖ਼ਿਆਂ ਬਾਰੇ–
1. ਜੇਕਰ ਤੁਹਾਨੂੰ ਪਾਚਨ ਸਬੰਧੀ ਸਮੱਸਿਆ ਹੈ ਤਾਂ ਤੁਹਾਨੂੰ ਰੋਜ਼ਾਨਾ 1.2 ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਈ ਵਾਰ ਔਰਤਾਂ ਭਾਰ ਘਟਾਉਣ ਲਈ ਵੀ ਅਦਰਕ ਦਾ ਸੇਵਨ ਕਰਦੀਆਂ ਹਨ। ਜੇਕਰ ਤੁਸੀਂ ਅਜਿਹਾ ਕਰ ਰਹੇ ਹੋ ਤਾਂ ਇਕ ਗ੍ਰਾਮ ਅਦਰਕ ਤੋਂ ਵੱਧ ਨਾ ਲਓ। ਜੇਕਰ ਤੁਸੀਂ ਰੋਜ਼ਾਨਾ ਸਬਜ਼ੀ ’ਚ ਅਦਰਕ ਪਾਓਗੇ ਤਾਂ ਤੁਸੀਂ ਵਾਤ ਰੋਗ ਤੋਂ ਮੁਕਤ ਹੋ ਜਾਂਦੇ ਹੋ। ਕਬਜ਼ ਤੋਂ ਲੈ ਕੇ ਗੈਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
2. ਹਿਚਕੀ ਆਉਣ ’ਤੇ ਅਦਰਕ ਦਾ ਟੁਕੜਾ ਮੂੰਹ ’ਚ ਰੱਖੋ। ਇਸ ਨਾਲ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ।
3. ਖੰਘ ਤੇ ਜ਼ੁਕਾਮ ’ਚ ਵੀ ਅਦਰਕ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਦਰਕ ਦੇ ਸੁੱਕੇ ਰੂਪ ਨੂੰ ਸੁੱਕਾ ਅਦਰਕ ਕਿਹਾ ਜਾਂਦਾ ਹੈ। ਜੇਕਰ ਤੁਹਾਨੂੰ ਪਿਸ਼ਾਬ ਦੀ ਸਮੱਸਿਆ ਹੈ ਤਾਂ ਤਾਜ਼ੇ ਅਦਰਕ ਦਾ ਰਸ ਪੀਓ। ਇਸੇ ਤਰ੍ਹਾਂ ਜੇਕਰ ਤੁਹਾਡੀ ਪਿੱਠ ’ਚ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਅਦਰਕ ਤੇ ਗੁੜ ਮਿਲਾ ਕੇ ਪੀਣਾ ਚਾਹੀਦਾ ਹੈ।
4. ਅਦਰਕ ਦੇ ਰਸ ਨੂੰ ਸ਼ਹਿਦ ’ਚ ਮਿਲਾ ਕੇ ਪੀਣ ਨਾਲ ਟੀ. ਬੀ. ਰੋਗ ’ਚ ਲਾਭ ਹੁੰਦਾ ਹੈ। ਜੇਕਰ ਤੁਹਾਨੂੰ ਖੰਘ ਹੋ ਰਹੀ ਹੈ ਤਾਂ ਰਾਤ ਨੂੰ ਦੁੱਧ ’ਚ ਅਦਰਕ ਮਿਲਾ ਕੇ ਪੀਓ।
ਨੋਟ– ਤੁਸੀਂ ਅਦਰਕ ਦੀ ਵਰਤੋਂ ਕਿਵੇਂ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।