ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

04/13/2017 10:48:27 AM

ਨਵੀਂ ਦਿੱਲੀ— ਮੌਸਮ ''ਚ ਬਦਲਾਅ ਆਉਣ ਕਾਰਨ ਗਲੇ ''ਚ ਦਰਦ ਅਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਗਲੇ ''ਚ ਦਰਦ ਹੋਣ ਕਾਰਨ ਬੁਖਾਰ,ਕੁਝ ਖਾਣ ਨੂੰ ਦਿਲ ਨਾ ਕਰਨਾ, ਸਿਰ ਦਰਦ ਦੇ ਇਲਾਵਾ ਹੋਰ ਵੀ ਕਈ ਪਰੇਸ਼ਾਨੀਆਂ ਆ ਸਕਦੀਆਂ ਹਨ। ਗਲੇ ਦੀ ਇੰਨਫੈਕਸ਼ਨ ਨੂੰ ਦੂਰ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। 2 ਹਫਤੇ ਤੋਂ ਜ਼ਿਆਦਾ ਗਲੇ ਦੀ ਖਰਾਸ਼ ਅਤੇ ਖਾਂਸੀ ਤੋਂ ਰਾਹਤ ਨਾ ਮਿਲੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ।
1. ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ਲਈ ਕੋਸੇ ਪਾਣੀ ''ਚ ਥੋੜਾ ਜਿਹਾ ਨਮਕ ਪਾ ਕੇ ਗਰਾਰੇ ਕਰੋਂ। ਦਿਨ ''ਚ 2-3 ਬਾਰ ਗਰਾਰੇ ਕਰਨ ਨਾਲ ਖਰਾਸ਼ ਨੂੰ ਰਾਹਤ ਮਿਲਦੀ ਹੈ।
2. ਰਾਤ ਨੂੰ ਸੌਂਣ ਤੋਂ ਪਹਿਲਾਂ ਦੁੱਧ ''ਚ ਅੱਧਾ ਪਾਣੀ ਮਿਲਾਕੇ ਪੀਓ। ਇਸ ਨਾਲ ਗਲੇ ਦੇ ਸੰਕਰਮਣ ਤੋਂ ਆਰਾਮ ਮਿਲਦਾ ਹੈ।
3. 4-5 ਕਾਲੀਆਂ ਮਿਰਚਾਂ, 5 ਤੁਲਸੀ ਦੇ ਪੱਤੇ ਅਤੇ 1 ਕੱਪ ਪਾਣੀ ਨੂੰ ਉਬਾਲ ਕੇ ਕਾੜਾ ਤਿਆਰ ਕਰ ਲਓ। ਇਸ ਕਾੜੇ ''ਟ ਥੋੜਾ ਜਿਹਾ ਸ਼ਹਿਦ ਮਿਲਾਕੇ ਚਾਹ ਦੀ ਤਰ੍ਹਾਂ ਪੀਓ।
4. ਕਾਲੀ ਮਿਰਚ ਅਤੇ 2 ਬਾਦਾਮ ਪੀਸ ਕੇ ਇਸਦਾ ਸੇਵਨ ਕਰੋਂ।
5. 1 ਲੌਂਗ, 1 ਲਸਣ ਦੀ ਕਲੀ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ''ਚ ਥੋੜਾ ਜਿਹਾ ਸ਼ਹਿਦ ਮਿਲਾ ਲਓ। ਇਸਦਾ ਦਿਨ ''ਚ 2-3 ਵਾਰ ਸੇਵਨ ਕਰੋਂ।
6. ਖੱਟੀਆਂ ਅਤੇ ਚਟਪਟੀਆਂ ਚੀਜ਼ਾਂ ਤੋਂ ਪਰਹੇਜ਼ ਕਰੋਂ।
7. 1 ਕੱਪ ਪਾਣੀ ''ਚ 1 ਚੁੱਟਕੀ ਹਲਦੀ ਪਾ ਕੇ ਉਬਾਲ ਲਓ। ਇਸ ''ਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।


Related News