ਇਨ੍ਹਾਂ ਬੀਮਾਰੀਆਂ ਨੂੰ ਮਿੰਟਾਂ ਵਿਚ ਦੂਰ ਕਰਦਾ ਹੈ ਇਹ ਘਰੇਲੂ ਨੁਸਖਾ

09/21/2017 5:59:50 PM

ਜਲੰਧਰ— ਬਦਲਦੇ ਲਾਈਫਸਟਾਈਲ ਵਿਚ ਸਿਹਤ ਨਾਲ ਜੁੜੀਆ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਹੋਣਾ ਆਮ ਗੱਲ ਹੈ। ਇਸ ਸਮੱਸਿਆਵਾਂ ਵਿਚ ਹਾਰਟਬਰਨ, ਪੇਟ ਸੰਬੰਧੀ ਰੋਗ, ਸਿਰ ਦਰਦ, ਜੋੜਾਂ ਦਾ ਦਰਦ ਅਤੇ ਕਫ, ਜੁਕਾਮ ਅਤੇ ਬੁਖਾਰ ਆਮ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਡਾਕਟਰ ਕੋਲ ਜਾਂਦੇ ਹਨ ਜਿਸ ਵਜ੍ਹਾ ਨਾਲ ਤੁਹਾਨੂੰ ਕੈਮੀਕਲ ਨਾਲ ਬਣੀਆ ਦਵਾਈਆਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਇਹ ਦਵਾਈਆਂ ਕਿਸੇ-ਕਿਸੇ ਨੂੰ ਸੂਟ ਕਰਦੀਆਂ ਹਨ ਪਰ ਕੁੱਝ ਲੋਕਾਂ ਦੇ ਲਈ ਇਹ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਹਨ। ਇਸ ਨਾਲ ਸਿਹਤ ਤਾਂ ਖਰਾਬ ਹੁੰਦੀ ਹੀ ਹੈ ਅਤੇ ਪੈਸਾ ਵੀ ਬਰਬਾਦ ਹੁੰਦਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਰੋਗਾਂ ਦਾ ਇਲਾਜ ਘਰ ਵਿਚ ਹੀ ਕਰੋ ਤਾਂ ਕਿਤੇ ਹੋਰ ਜਾਣ ਦੀ ਜ਼ਰੂਰਤ ਹੀ ਕਿਉਂ ਪਵੇ। ਅਜਿਹੀ ਹਾਲਤ 'ਚ ਘਰ 'ਚ ਹੀ ਪਈਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਤੁਸੀਂ ਛੋਟੇ-ਛੋਟੇ ਰੋਗਾਂ ਨੂੰ ਦੂਰ ਕਰ ਸਕਦੇ ਹੋ। ਅਸੀਂ ਤੁਹਾਨੂੰ ਅਜਿਹਾ ਹੀ ਨੁਸਖਾ ਦਸਣ ਜਾ ਰਹੇ ਹਾਂ ਜੋ ਤੁਹਾਡੇ ਕੰਮ ਆਵੇਗਾ।
- ਇਨ੍ਹਾਂ ਰੋਗਾਂ 'ਚ ਕੰਮ ਆਵੇਗਾ ਇਹ ਨੁਸਖਾ
- ਭਾਰ ਘੱਟ ਕਰੇ
- ਕਮਜ਼ੋਰੀ
- ਚਮੜੀ ਲਈ ਫਾਇਦੇਮੰਦ
- ਕੌਲੇਸਟਰੋਲ ਅਤੇ ਬਲੱਡਪ੍ਰੈਸ਼ਰ ਕੰਟਰੋਲ
- ਪਾਚਨ ਕਿਰਿਆ 'ਚ ਸੁਧਾਰ
- ਕਬਜ਼ ਤੋਂ ਰਾਹਤ
- ਜੋੜਾਂ ਦਾ ਦਰਦ
- ਪੇਟ 'ਚ ਗੈਸ
ਡ੍ਰਿੰਕ ਬਣਾਉਣ ਲਈ ਸਮੱਗਰੀ
1.
1 ਚਮਚ ਐਪਲ ਸਾਈਡਰ ਬਿਗੇਨਰ
2. 1 ਚਮਚ ਸ਼ਹਿਦ
ਬਣਾਉਣ ਦਾ ਤਰੀਕਾ
ਉੱਪਰ ਦੱਸੀ ਗਈ ਸਾਰੀ ਸਮੱਗਰੀ ਨੂੰ ਆਪਸ 'ਚ ਮਿਲਾ ਲਓ ਅਤੇ ਡ੍ਰਿੰਕ ਤਿਆਰ ਕਰ ਲਓ। ਇਸ ਡ੍ਰਿੰਕ ਨੂੰ ਰੋਜ਼ਾਨਾ ਸਵੇਰੇ ਨਾਸ਼ਤਾ ਕਰਨ ਤੋਂ 30 ਮਿੰਟ ਪਹਿਲਾ ਪੀਓ। ਤੁਸੀਂ ਆਪਣੀ ਮਰਜ਼ੀ ਅਨੁਸਾਰ ਇਸ ਸਮੱਗਰੀ ਨੂੰ ਵਧਾ ਜਾ ਘਟਾ ਵੀ ਸਕਦੇ ਹੋ ਪਰ ਇਸ ਨੁਸਖੇ ਨੂੰ ਅਜਮਾਉਣ ਤੋਂ ਪਹਿਲਾ ਆਪਣੇ ਕਿਸੇ ਡਾਕਟਰ ਕੋਲੋ ਸਲਾਹ ਜ਼ਰੂਰ ਲੈ ਲਓ।
 


Related News