ਇਨ੍ਹਾਂ ਘਰੇਲੂ ਨੁਸਖਿਆਂ ''ਚ ਲੁੱਕਿਆ ਹੈ ਸਰੀਰ ਦੇ ਹਰ ਦਰਦ ਦਾ ਇਲਾਜ

04/20/2018 4:02:00 PM

ਨਵੀਂ ਦਿੱਲੀ— ਕੰਮ ਕਰਦੇ ਸਮੇਂ ਅਸੀਂ ਲੋਕ ਇੰਨੇ ਬਿਜੀ ਹੋ ਜਾਂਦੇ ਹਾਂ ਕਿ ਆਪਣੀ ਸਿਹਤ 'ਤੇ ਧਿਆਨ ਦੇਣਾ ਹੀ ਭੁੱਲ ਜਾਂਦੇ ਹਾਂ। ਫਿਰ ਬਾਅਦ 'ਚ ਸਰੀਰ ਦੇ ਵੱਖ-ਵੱਖ ਅੰਗਾਂ ਦੇ ਦਰਦ ਨੂੰ ਲੈ ਕੇ ਬੈਠੇ ਰਹਿੰਦੇ ਹਾਂ। ਸਰੀਰ ਦੇ ਹਰ ਹਿੱਸੇ 'ਚ ਦਰਦ ਦੀ ਵਜ੍ਹਾ ਨਾਲ ਸਾਡਾ ਬਦਲ ਰਿਹਾ ਰਹਿਣ-ਸਹਿਣ ਅਤੇ ਖਾਣ-ਪਾਣ ਦੀਆਂ ਗਲਤ ਆਦਤਾਂ ਵੀ ਹੋ ਸਕਦੀਆਂ ਹਨ। ਅਜਿਹੇ 'ਚ ਲੋਕ ਕਈ ਤਰ੍ਹਾਂ ਦੇ ਪੇਨ ਕਿਲਰ ਦੀ ਵਰਤੋਂ ਕਰਦੇ ਹਨ ਪਰ ਇਸ ਦੀ ਜ਼ਿਆਦਾ ਵਰਤੋਂ ਦੀ ਲੱਤ ਵੀ ਲੱਗ ਜਾਂਦੀ ਹੈ। ਜੇ ਤੁਸੀਂ ਵੀ ਅਕਸਰ ਸਰੀਰ ਦੇ ਵੱਖ-ਵੱਖ ਅੰਗਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜੋ ਹਰ ਦਰਦ ਤੋਂ ਰਾਹਤ ਦਿਵਾਉਣ 'ਚ ਕਾਰਗਾਰ ਸਾਬਤ ਹੁੰਦੇ ਹਨ।
1. ਕਮਰ ਦਰਦ
ਕਮਰ ਦਰਦ ਦੀ ਸ਼ਿਕਾਇਤ ਮਰਦਾਂ ਦੀ ਤੁਲਨਾ 'ਚ ਔਰਤਾਂ ਨੂੰ ਜ਼ਿਆਦਾ ਰਹਿੰਦੀ ਹੈ। ਸਵੇਰੇ ਸਰੋਂ ਜਾਂ ਨਾਰੀਅਲ ਦੇ ਤੇਲ 'ਚ ਲਸਣ ਦੀ 3-4 ਕਲੀਆਂ ਪਾ ਕੇ ਗਰਮ ਕਰ ਲਓ। ਠੰਡਾ ਹੋਣ 'ਤੇ ਇਸ ਤੇਲ ਨਾਲ ਕਮਰ ਦੀ ਮਾਲਿਸ਼ ਕਰੋ।
2. ਸਿਰ ਦਰਦ
ਸਿਰ ਦਰਦ ਕਿਸੇ ਵੀ ਵਜ੍ਹਾ ਨਾਲ ਹੋ ਸਕਦਾ ਹੈ। ਅਜਿਹੇ 'ਚ ਦਵਾਈਆਂ ਤੋਂ ਬਚਣ ਲਈ ਕੋਸ਼ਿਸ਼ ਕਰੋ ਅਤੇ ਘਰੇਲੂ ਨੁਸਖਾ ਟ੍ਰਾਈ ਕਰੋ। ਅਦਰਕ ਦੇ ਰਸ 'ਚ ਨਿੰਬੂ ਦਾ ਰਸ ਮਿਲਾ ਕੇ ਦਿਨ 'ਚ 1-2 ਵਾਰ ਪੀਓ। ਇਸ ਨਾਲ ਸਿਰ ਦਰਦ ਦੂਰ ਰਹੇਗਾ।
3. ਹੱਡੀਆਂ ਦਾ ਦਰਦ
ਲਗਾਤਾਰ ਗਰਦਨ ਨੂੰ ਇਕ ਹੀ ਪੋਜੀਸ਼ਨ 'ਚ ਰੱਖਣ ਨਾਲ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ 'ਚ ਗਰਦਨ ਨੂੰ ਘੁੰਮਾਉਣ 'ਚ ਮੁਸ਼ਕਲ ਹੋ ਜਾਂਦੀ ਹੈ। ਅਜਿਹੇ 'ਚ ਸਰੋਂ ਦੇ ਤੇਲ 'ਚ ਲੌਂਗ ਦਾ ਤੇਲ ਮਿਲਾ ਕੇ ਗਰਦਨ ਦੀ ਮਾਲਿਸ਼ ਕਰੋ।
4. ਅੱਡੀਆਂ ਦਾ ਦਰਦ
ਲੰਬੇ ਸਮੇਂ ਤਕ ਪੈਰਾਂ ਦੇ ਭਾਰ ਖੜ੍ਹੇ ਰਹਿਣ ਨਾਲ ਅੱਡੀਆਂ 'ਚ ਦਰਦ ਹੋਣ ਲੱਗਦਾ ਹੈ। ਅੱਡੀਆਂ ਦਾ ਦਰਦ ਦੂਰ ਕਰਨ ਲਈ ਗਰਮ ਪਾਣੀ 'ਚ ਸੇਂਧਾ ਨਮਕ ਮਿਲਾ ਕੇ ਉਸ 'ਚ ਪੈਰਾਂ ਨੂੰ 15-20 ਮਿੰਟ ਤਕ ਡੁਬਾਓ। ਫਿਰ ਆਪਣੀਆਂ ਅੱਡੀਆਂ ਦੀ ਤੇਲ ਨਾਲ ਮਸਾਜ਼ ਕਰੋ।
5. ਪੇਟ ਦਰਦ
ਪੇਟ ਦਰਦ ਦੀ ਸ਼ਿਕਾਇਤ ਅਕਸਰ ਲੋਕਾਂ ਨੂੰ ਰਹਿੰਦੀ ਹੈ। ਅਜਿਹੇ 'ਚ ਖਾਣ-ਪੀਣ ਤਕ ਮੁਸ਼ਕਿਲ ਹੋ ਜਾਂਦਾ ਹੈ। ਜੇ ਤੁਸੀਂ ਵੀ ਪੇਟ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਅਦਰਕ ਦੇ 1 ਛੋਟੇ ਜਿਹੇ ਟੁੱਕੜੇ ਨੂੰ ਮੂੰਹ 'ਚ ਰੱਖ ਕੇ ਉਸ ਦਾ ਰਸ ਚੂਸੋ। ਇਸ ਨਾਲ ਪੇਟ ਦਰਦ ਤੁਰੰਤ ਠੀਕ ਹੋ ਜਾਵੇਗਾ।


Related News