ਛਾਤੀ ਦੇ ਢਿੱਲੇਪਣ ਲਈ ਇਹ ਆਦਤਾਂ ਹਨ ਜ਼ਿੰਮੇਵਾਰ
Sunday, Jun 04, 2017 - 05:40 PM (IST)

ਨਵੀਂ ਦਿੱਲੀ— ਛਾਤੀ 'ਚ ਢਿੱਲਾਪਣ ਉਮਰ ਵਧਣ ਦੇ ਨਾਲ, ਗਰਭ ਅਵਸਥਾ ਕਾਰਨ ਅਤੇ ਬੱਚੇ ਨੂੰ ਦੁੱਧ ਪਿਲਾਉਣ ਕਾਰਨ ਹੋ ਸਕਦਾ ਹੈ। ਜੇ ਤੁਸੀਂ ਇਕ ਵਾਰੀ ਤੋਂ ਜ਼ਿਆਦਾ ਗਰਭਵਤੀ ਹੁੰਦੇ ਹੋ ਤਾਂ ਇਹ ਢਿੱਲਾਪਣ ਹੋਰ ਜ਼ਿਆਦਾ ਹੋ ਸਕਦਾ ਹੈ। ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਆਪਣੀ ਛਾਤੀ ਨੂੰ ਸਹੀ ਦਿਖਾਉਣ ਲਈ ਪੁਸ਼-ਅੱਪ ਬ੍ਰਾ ਕਿਉਂ ਪਾਉਂਦੇ ਹੋ? ਇਸ ਦੇ ਇਲਾਵਾ ਕੁਝ ਹੋਰ ਦੈਨਿਕ ਆਦਤਾਂ ਹਨ ਜੋ ਅਨਜਾਣੇ 'ਚ ਤੁਹਾਡੀ ਛਾਤੀ ਦੇ ਢਿੱਲੇਪਣ ਲਈ ਜ਼ਿੰਮੇਵਾਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਆਦਤਾਂ ਬਾਰੇ ਦੱਸ ਰਹੇ ਹਾਂ।
1. ਗਲਤ ਬ੍ਰਾ ਪਾਉਣਾ(Wearing a wrong bra)
ਇਹ ਸਭ ਤੋਂ ਆਮ ਗਲਤੀ ਹੈ ਜੋ ਜ਼ਿਆਦਾਤਰ ਔਰਤਾਂ ਕਰਦੀਆਂ ਹਨ। ਗਲਤ ਬ੍ਰਾ ਛਾਤੀ ਦੇ ਢਿਲੇਪਣ ਦਾ ਕਾਰਨ ਬਣਦੀ ਹੈ। ਜਦਕਿ ਸਹੀ ਆਕਾਰ ਦੀ ਬ੍ਰਾ ਛਾਤੀ ਦੇ ਸਹੀ ਆਕਾਰ ਨੂੰ ਬਣਾਈ ਰੱਖਦੀ ਹੈ।
2. ਡਾਈਟਿੰਗ ਕਰਨਾ(Crash dieting)
ਭਾਰ ਘਟਾਉਣ ਲਈ ਜ਼ਿਆਦਾ ਡਾਈਟਿੰਗ ਕਰਨਾ ਸਿਹਤ ਲਈ ਹੀ ਨਹੀਂ ਬਲਿਕ ਤੁਹਾਡੀ ਛਾਤੀ ਲਈ ਵੀ ਚੰਗਾ ਨਹੀਂ ਹੈ। ਸਰੀਰ 'ਚ ਵਸਾ ਦੀ ਮਾਤਰਾ ਦਾ ਅਚਾਨਕ ਵਧਣਾ-ਘਟਣਾ ਤੁਹਾਡੀ ਸਕਿਨ ਦੇ ਨਾਲ-ਨਾਲ ਛਾਤੀ 'ਤੇ ਬੁਰਾ ਅਸਰ ਪਾਉਂਦਾ ਹੈ। ਇਸ ਲਈ ਇਕ ਉਚਿਤ ਖੁਰਾਕ ਯੋਜਨਾ ਦਾ ਪਾਲਨ ਕਰਨਾ ਚਾਹੀਦਾ ਹੈ।
3. ਬਿਨਾਂ ਸਪੋਰਟਸ ਬ੍ਰਾ ਦੇ ਕਸਰਤ ਕਰਨਾ(Exercising without sports bra)
ਕਈ ਔਰਤਾਂ ਨੂੰ ਲੱਗਦਾ ਹੈ ਕਿ ਕਸਰਤ ਕਰਨ ਵੇਲੇ ਬ੍ਰਾ ਪਾਉਣ ਦੀ ਲੋੜ ਨਹੀਂ ਹੁੰਦੀ ਪਰ ਉਨ੍ਹਾਂ ਦਾ ਇਸ ਤਰ੍ਹਾਂ ਸੋਚਣਾ ਗਲਤ ਹੈ। ਵੱਖ-ਵੱੱਖ ਤਰ੍ਹਾਂ ਦੀ ਕਸਰਤ ਕਰਨ ਲਈ ਵੱਖ-ਵੱਖ ਸਪੋਰਟਸ ਬ੍ਰਾ ਹੁੰਦੀਆਂ ਹਨ। ਇਸ ਲਈ ਕਸਰਤ ਦੌਰਾਨ ਸਹੀ ਬ੍ਰਾ ਦੀ ਚੋਣ ਕਰਨੀ ਚਾਹੀਦੀ ਹੈ।
4. ਝੁੱਕ ਕੇ ਬੈਠਣਾ(Wrong body posture)
ਜ਼ਿਆਦਾਤਰ ਔਰਤਾਂ ਕੰਪਿਊਟਰ ਸਾਹਮਣੇ ਝੁੱਕ ਕੇ ਕੰਮ ਕਰਦੀਆਂ ਹਨ। ਦੁੱਧ ਪਿਲਾਉਣ ਵਾਲੀਆਂ ਮਾਂਵਾਂ ਅਕਸਰ ਝੁੱਕ ਕੇ ਬੈਠਦੀਆਂ ਹਨ। ਝੁੱਕ ਕੇ ਬੈਠਣ ਨਾਲ ਪਿੱਠ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਨਾਲ ਹੀ ਛਾਤੀ ਵੀ ਢਿੱਲੀ ਪੈ ਜਾਂਦੀ ਹੈ। ਇਸ ਲਈ ਔਰਤਾਂ ਨੂੰ ਸਹੀ ਸਥਿਤੀ 'ਚ ਬੈਠ ਕੇ ਕੰਮ ਕਰਨਾ ਚਾਹੀਦਾ ਹੈ।
5. ਬ੍ਰਾ ਨਾ ਪਾਉਣਾ(Not wearing a bra)
ਇਹ ਸੁਣ ਕੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਅਕਸਰ ਔਰਤਾਂ ਘਰ 'ਚ ਬ੍ਰਾ ਨਹੀਂ ਪਾਉਂਦੀਆਂ। ਲੰਬੇ ਸਮੇਂ ਤੱਕ ਬ੍ਰਾ ਨਾ ਪਾਉਣ ਕਾਰਨ ਛਾਤੀ ਨੂੰ ਸਪੋਰਟ ਨਹੀਂ ਮਿਲਦਾ ਜਿਸ ਕਾਰਨ ਉਹ ਢਿੱਲੀ ਪੈ ਜਾਂਦੀ ਹੈ।
6. ਸਿਗਰਟ ਪੀਣਾ(Smoking)
ਸਿਗਰਟ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਇਸ ਦਾ ਧੂੰਆਂ ਸਰੀਰ ਦੇ ਨਾਲ-ਨਾਲ ਛਾਤੀ 'ਤੇ ਵੀ ਅਸਰ ਪਾਉਂਦਾ ਹੈ।
7. ਧੁੱਪ ਦੇ ਕਾਰਨ (Sun exposure)
ਸਮੁੰਦਰੀ ਕੰਢੇ 'ਤੇ ਜਾਣ ਜਾਂ ਤੈਰਾਕੀ ਕਰਨ ਤੋਂ ਪਹਿਲਾਂ ਅਸੀਂ ਆਪਣੇ ਹੱਥਾਂ ਅਤੇ ਚਿਹਰੇ 'ਚ ਸਨਸਕਰੀਮ ਲਗਾਉਂਦੇ ਹਾਂ। ਪਰ ਇਸ ਨੂੰ ਛਾਤੀ 'ਤੇ ਲਗਾਉਣਾ ਭੁੱਲ ਜਾਂਦੇ ਹਾਂ। ਛਾਤੀ ਦੀ ਸਕਿਨ ਨੂੰ ਸੂਰਜੀ ਦੀਆਂ ਹਾਨੀਕਾਰਕ ਯੂ. ਵੀ. ਕਿਰਨਾਂ ਤੋਂ ਨੁਕਸਾਨ ਪਹੁੰਚਦਾ ਹੈ। ਇਸ ਲਈ ਧੁੱਪ 'ਚ ਜਾਣ ਤੋਂ ਪਹਿਲਾਂ ਅਤੇ ਤੈਰਾਕੀ ਕਰਨ ਤੋਂ ਪਹਿਲਾਂ ਪੂਰੇ ਸਰੀਰ 'ਤੇ ਸਨਸਕਰੀਮ ਲਗਾਉਣੀ ਚਾਹੀਦੀ ਹੈ।
8. ਬਹੁਤ ਜ਼ਿਆਦਾ ਸ਼ਰਾਬ(Too much alcohol)
ਬਹੁਤ ਜ਼ਿਆਦਾ ਸ਼ਰਾਬ ਸਿਹਤ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਹੈ ਇਸ ਦੇ ਨਾਲ ਹੀ ਛਾਤੀ ਵੀ ਢਿੱਲੀ ਪੈ ਜਾਂਦੀ ਹੈ ਕਿਉਂਕਿ ਸਕਿਨ ਦਾ ਲਚੀਲਾਪਨ ਘੱਟ ਜਾਂਦਾ ਹੈ।
9. ਮੋਇਸਚਰਾਈਜ਼ਰ ਨਾ ਲਗਾਉਣਾ(Not applying a moisturiser)
ਛਾਤੀ ਦੀ ਸਕਿਨ ਦੀ ਦੇਖਭਾਲ ਲਈ ਇਸ ਜਗ੍ਹਾ 'ਤੇ ਮੋਇਸਚਰਾਈਜ਼ਰ ਲਗਾਉਣਾ ਚਾਹੀਦਾ ਹੈ।