ਇਮਿਊਨਿਟੀ ਵਧਾਉਣ ''ਚ ਮਦਦ ਕਰਦੇ ਹਨ ਇਹ ਫੂਡਜ਼, ਡਾਈਟ ''ਚ ਜ਼ਰੂਰ ਕਰੋ ਸ਼ਾਮਲ

Tuesday, Nov 17, 2020 - 11:38 AM (IST)

ਜਲੰਧਰ: ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਮਿਊਨ ਸਿਸਟਮ ਬਿਹਤਰ ਰਹੇ ਤਾਂ ਰੋਜ਼ ਤੁਹਾਡੀ ਪਲੇਟ ਰੰਗੀਨ ਫਲਾਂ ਅਤੇ ਸਬਜ਼ੀਆਂ ਨਾਲ ਭਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੀਏ ਤੇ ਕਿਨ੍ਹਾਂ ਨੂੰ ਆਊਟ ਇਸ ਬਾਰੇ ਵੀ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕੋਰੋਨਾ ਵਾਇਰਸ ਦਾ ਖਤਰਾ ਹਾਲੇ ਟਲਿਆ ਨਹੀਂ ਹੈ ਇਸ ਲਈ ਹਾਲੇ ਵੀ ਸਾਵਧਾਨੀ ਵਰਤਣੀ ਬਹੁਤ ਹੀ ਜ਼ਰੂਰੀ ਹੈ। ਬਾਹਰ ਨਿਕਲਣ 'ਤੇ ਮਾਸਕ ਲਗਾਉਣਾ, ਹੱਥ ਸੈਨੇਟਾਈਜ਼ਰ ਨਾਲ ਸਾਫ ਕਰਦੇ ਰਹਿਣ ਦੇ ਨਾਲ ਆਪਣੇ ਇਮਿਊਨ ਸਿਸਟਮ ਨੂੰ ਸਹੀ ਰੱਖਣਾ ਵੀ ਜ਼ਰੂਰੀ ਹੈ।

ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਕਲਾਕੰਦ
ਸ਼ਕਰਕੰਦ: ਤੁਹਾਡੀ ਚਮੜੀ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਵਿਟਾਮਿਨ ਏ ਦੀ 
ਜ਼ਰੂਰਤ ਹੁੰਦੀ ਹੈ। ਸ਼ਕਰਕੰਦ 'ਚ ਵਿਟਾਮਿਨ ਏ ਪੂਰੀ ਮਾਤਰਾ 'ਚ ਪਾਇਆ ਜਾਂਦਾ ਹੈ। ਸਰੀਰ 'ਚ ਵਿਟਾਮਿਨ ਏ ਪਾਉਣ ਦਾ ਸਭ ਤੋਂ ਬਿਹਤਰੀਨ ਉਪਾਅ ਇਹ ਹੈ ਕਿ ਆਪਣੇ ਆਹਾਰ 'ਚ ਬੀਟਾ ਕੈਰੋਟਿਨ ਯੁਕਤ ਚੀਜ਼ਾਂ ਨੂੰ ਸ਼ਾਮਲ ਕਰੋ ਜਿਵੇਂ ਕਿ ਸ਼ਕਰਕੰਦ। ਬੀਟਾ ਕੈਰੋਟਿਨ ਸਾਡੇ ਸਰੀਰ 'ਚ ਵਿਟਾਮਿਨ ਏ 'ਚ ਬਦਲ ਜਾਂਦਾ ਹੈ।

PunjabKesari
ਮਸ਼ਰੂਮ: ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਮਸ਼ਰੂਮ ਕੁਦਰਤ ਦਾ ਵਰਦਾਨ ਹੈ। ਮਸ਼ਰੂਮ ਵ੍ਹਾਈਟ ਬਲਜ਼ ਸੈਲਸਜ਼ ਨੂੰ ਵਧਾਉਂਦਾ ਹੈ ਅਤੇ ਸਰਗਰਮ ਕਰ ਦਿੰਦਾ ਹੈ। ਇਸ ਤਰ੍ਹਾਂ ਇੰਫੈਕਸ਼ਨ ਬਹੁਤ ਜ਼ਲਦੀ ਦੂਰ ਹੋ ਜਾਂਦੀ ਹੈ। ਮਸ਼ਰੂਮ 'ਚ ਗਲੂਕੋਜ਼ ਅਤੇ ਬੀਟਾ ਦੋਵੇਂ ਪਾਏ ਜਾਂਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣਾ ਹੈ। ਸ਼ਿਟਾਕੇ ਅਤੇ ਰੇਈਸ਼ੀ ਮਸ਼ਰੂਮ ਤੋਂ ਜ਼ਿਆਦਾ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਤੱਤ ਤੇ ਐਂਟੀਆਕਸੀਡੈਂਟਸ ਹੁੰਦੇ ਹਨ। ਹਫਤੇ 'ਚ ਦੋ-ਤਿੰਨ ਵਾਰ 100 ਗ੍ਰਾਮ ਮਸ਼ਰੂਮ ਥੋੜ੍ਹੇ ਤੇਲ 'ਚ ਭੁੰਨ ਕੇ ਖਾਣ ਨਾਲ ਜ਼ਿਆਦਾ ਲਾਭ ਮਿਲੇਗਾ।

ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਆਲੂ ਜੀਰਾ ਦੀ ਸਬਜ਼ੀ

PunjabKesari
ਇਨ੍ਹਾਂ 'ਚ ਸੇਲੇਨੀਅਮ ਹੁੰਦਾ ਹੈ। ਖ਼ਾਸ ਤੌਰ 'ਤੇ ਅੋਯਸਟਰ, ਲਾਬਸਟਰ ਤੇ ਕ੍ਰੈਬ 'ਚ ਸੇਲੇਨਿਅਮ ਪ੍ਰਚੁਰ ਮਾਤਰਾ 'ਚ ਹੁੰਦਾ ਹੈ। ਸੇਲੇਨੀਅਮ ਦੀ ਮਦਦ ਨਾਲ ਖ਼ੂਨ 'ਚ ਚਿੱਟੇ ਸੈੱਲ ਮਿਲ ਕੇ ਸਾਈਟੋਕਿੰਸ ਨਾਮਕ ਪ੍ਰੋਟੀਨ ਦਾ ਨਿਰਮਾਣ ਕਰਦੇ ਹਨ ਜੋ ਸਰੀਰ 'ਚ ਫਲੂ ਵਾਇਰਸ ਤੋਂ ਬਚਾਅ ਲਈ ਇਮਿਊਨ ਨੂੰ ਮਜ਼ਬੂਤ ਬਣਾਉਂਦੇ ਹਨ।
ਜ਼ਰੂਰਤ ਕਿੰਨੀ- ਹਫ਼ਤੇ 'ਚ ਦੋ ਵਾਰ

PunjabKesari
ਲਸਣ: ਇਸ 'ਚ ਐਲੀਸਿਨ ਪਾਇਆ ਜਾਂਦਾ ਹੈ ਜੋ ਇਨਫੈਕਸ਼ਨ ਅਤੇ ਬੈਕਟੀਰੀਆ ਦਾ ਮੁਕਾਬਲਾ ਕਰਦਾ ਹੈ। ਇਕ ਖੋਜ 'ਚ ਪਾਇਆ ਗਿਆ ਕਿ ਲਸਣ ਦੀ ਵਰਤੋਂ ਰੋਜ਼ਾਨਾ ਕਰਨ ਵਾਲਿਆਂ ਨੂੰ 
ਜ਼ੁਕਾਮ ਜਲਦੀ ਨਹੀਂ ਹੁੰਦਾ। ਖੋਜ 'ਚ ਇਹ ਵੀ ਪਤਾ ਚੱਲਿਆ ਹੈ ਕਿ ਹਫ਼ਤੇ 'ਚ 6 ਕਲੀਆਂ ਤੋਂ ਜ਼ਿਆਦਾ ਲਸਣ ਖਾਣ ਵਾਲਿਆਂ 'ਚ ਕੋਲੋਰੇਕਟਲ ਕੈਂਸਰ ਦਾ ਖਦਸ਼ਾ 30 ਫੀਸਦੀ ਅਤੇ ਸਟਮਕ ਕੈਂਸਰ 50 ਫੀਸਦੀ ਘੱਟ ਹੁੰਦਾ ਹੈ।


Aarti dhillon

Content Editor

Related News