ਲੋਹੜੀ ਦੇ ਤਿਉਹਾਰ ਦੇ ਸਵਾਦਿਸ਼ਟ ਤੇ ਰਵਾਇਤੀ ਮਿੱਠੇ ਪਕਵਾਨ ਨੇ ਪੌਸ਼ਟਿਕ ਗੁਣਾਂ ਨਾਲ ਭਰਪੂਰ, ਜ਼ਰੂਰ ਕਰੋ ਟ੍ਰਾਈ

Thursday, Jan 12, 2023 - 04:57 PM (IST)

ਲੋਹੜੀ ਦੇ ਤਿਉਹਾਰ ਦੇ ਸਵਾਦਿਸ਼ਟ ਤੇ ਰਵਾਇਤੀ ਮਿੱਠੇ ਪਕਵਾਨ ਨੇ ਪੌਸ਼ਟਿਕ ਗੁਣਾਂ ਨਾਲ ਭਰਪੂਰ, ਜ਼ਰੂਰ ਕਰੋ ਟ੍ਰਾਈ

ਜਲੰਧਰ (ਬਿਊਰੋ) : ਲੋਹੜੀ ਉੱਤਰੀ ਭਾਰਤ ਖ਼ਾਸ ਕਰਕੇ ਪੰਜਾਬ ਦਾ ਬਹੁਤ ਹੀ ਲੋਕਪ੍ਰਿਯ ਤਿਉਹਾਰ ਹਨ। ਨਵਵਿਆਹੇ ਜੋੜੇ ਦੀ ਤੇ ਸੰਤਾਨ ਦੇ ਪੈਦਾ ਹੋਣ ਦੀ ਪਹਿਲੀ ਲੋਹੜੀ ਬੜੇ ਹੀ ਚਾਵਾਂ ਨਾਲ ਮਨਾਈ ਜਾਂਦੀ ਹੈ। ਲੋਹੜੀ ਨੂੰ ਸਿੱਖ ਤੇ ਹਿੰਦੂ ਦੋਵੇਂ ਭਾਈਚਾਰਿਆਂ ਦੇ ਲੋਕ ਮਨਾਉਂਦੇ ਹਨ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਲੋਕ ਲੋਹੜੀ ਦੀਆ ਤਿਆਰੀਆਂ 'ਚ ਰੁੱਝ ਗਏ ਹਨ। ਜੇਕਰ ਕੋਈ ਤਿਉਹਾਰ ਹੋਵੇ ਅਤੇ ਖਾਣ-ਪੀਣ ਦੀ ਗੱਲ ਨਾ ਹੋਵੇ ਤਾਂ ਕੁਝ ਅਧੂਰਾ ਲੱਗਦਾ ਹੈ। ਅਜਿਹੇ 'ਚ ਅੱਜ ਅਸੀਂ ਕੁਝ ਅਜਿਹੇ ਹੀ ਪਕਵਾਨਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਤੁਸੀਂ ਇਸ ਲੋਹੜੀ 'ਤੇ ਆਪਣੇ ਘਰ ਟ੍ਰਾਈ ਕਰ ਸਕਦੇ ਹੋ। ਇਹ ਰਵਾਇਤੀ ਪਕਵਾਨ ਸੁਆਦ ਦੇ ਨਾਲ-ਨਾਲ ਸਿਹਤ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

ਰਿਓੜੀ

ਤਿਲ, ਗੁੜ ਜਾਂ ਖੰਡ ਨਾਲ ਬਣੀ ਰਿਓੜੀ ਲੋਹੜੀ ਲਈ ਇੱਕ ਸੰਪੂਰਣ ਅਤੇ ਤੇਜ਼ ਮਿੱਠਾ ਪਕਵਾਨ ਹੈ। ਇਸ ਨੂੰ ਤੁਸੀਂ ਘੱਟ ਸਮੇਂ 'ਚ ਲੋਹੜੀ 'ਤੇ ਆਸਾਨੀ ਨਾਲ ਬਣਾ ਸਕਦੇ ਹੋ। ਲੋਹੜੀ ਦੇ ਮੌਕੇ 'ਤੇ ਰਿਓੜੀ ਬਣਾਉਣ ਦਾ ਆਪਣਾ ਮਹੱਤਵ ਹੈ। ਇਹ ਖਾਣ 'ਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਤਿਲ ਤੇ ਗੁੜ ਗਰਮ ਤਾਸੀਰ ਦੇ ਖਾਧ ਪਦਾਰਥ ਹਨ। ਇਸ ਲਈ ਠੰਡ ਦੇ ਮੌਸਮ 'ਚ ਲੋਹੜੀ ਦੌਰਾਨ ਇਹ ਖਾਧ ਪਦਾਰਥ ਤੁਹਾਡੇ ਸਰੀਰ ਨੂੰ ਅੰਦਰੋਂ ਗਰਮ ਰੱਖਣ 'ਚ ਮਦਦ ਕਰਦੇ ਹਨ। 

ਗੁੜ ਦੀ ਗੱਚਕ

ਇਹ ਪੰਜਾਬ ਦੀ ਪਰੰਪਾਰਿਕ ਰੈਸਿਪੀ ਹੈ ਜਿਸ ਦੇ ਬਿਨ੍ਹਾਂ ਲੋਹੜੀ ਦਾ ਤਿਉਹਾਰ ਅਧੂਰਾ ਜਿਹਾ ਲੱਗਦਾ ਹੈ ਤੁਸੀਂ ਚਾਹੋ ਤਾਂ ਗੱਚਕ ਨੂੰ ਘਰ ’ਚ ਬਣਾਉਣ ਦੀ ਬਜਾਇ ਮਾਰਕਿਟ ਤੋਂ ਵੀ ਖਰੀਦ ਕੇ ਲਿਆ ਸਕਦੇ ਹੋ ਸਰਦੀ ਦੇ ਮੌਸਮ ’ਚ ਗੱਚਕ ਵੱਡੀ ਤਦਾਦ ’ਚ ਮਾਰਕਿਟ ’ਚ ਵਿਕਣ ਲਗਦੀ ਹੈ ਅਜਿਹੇ ’ਚ ਲੋਹੜੀ ਮੌਕੇ ਗੁੜ ਦੀ ਗੱਚਕ ਖਾਓ। ਲੋਹੜੀ ਦੇ ਮੌਕੇ ਖਾਧਾ ਜਾਣ ਵਾਲਾ ਇਹ ਪਕਵਾਨ ਗੁੜ ਤੇ ਮੂੰਗਫਲੀ ਨਾਲ ਬਣੇ ਹੋਣ ਕਰਕੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ।

ਗੰਨੇ ਦੇ ਰਸ ਦੀ ਖੀਰ

ਕੋਈ ਵੀ ਤਿਉਹਾਰ ਮਿੱਠੇ ਤੋਂ ਬਿਨਾਂ ਅਧੂਰਾ ਹੈ ਲੋਹੜੀ ਮੌਕੇ ’ਤੇ ਗੰਨੇ ਦੇ ਰਸ ਦੀ ਖੀਰ ਬਣਾਉਣ ਦਾ ਪ੍ਰਚਲਨ ਹੈ ਇਹ ਡਿਸ਼ ਬੇਹੱਦ ਸਵਾਦਿਸ਼ਟ ਹੁੰਦੀ ਹੈ ਅਤੇ ਘੱਟ ਸਮੇਂ ’ਚ ਬਣ ਵੀ ਜਾਂਦੀ ਹੈ ਇਸ ਖੀਰ ਨੂੰ ਤੁਸੀਂ ਚੌਲ ਦੀ ਖਿੱਚੜੀ ਨਾਲ ਟਰਾਈ ਕਰ ਸਕਦੇ ਹੋ

ਮਿੱਠੀ ਰੋਟੀ

ਗੁੜ ਦੀ ਰੋਟੀ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ। ਇਹ ਖ਼ਾਸ ਤੌਰ 'ਤੇ ਲੋਹੜੀ ਦੇ ਤਿਉਹਾਰ 'ਤੇ ਬਣਾਇਆ ਜਾਂਦਾ ਹੈ। ਇਸ ਨੂੰ ਬਣਾਉਣਾ ਜਿੰਨਾ ਸੌਖਾ ਹੈ, ਓਨਾ ਹੀ ਸਵਾਦ ਹੋਵੇਗਾ। ਮਿੱਠੀ ਰੋਟੀ ਬਣਾਉਣ ਲਈ ਦੁੱਧ ਅਤੇ ਗੁੜ ਨੂੰ ਕਣਕ ਦੇ ਆਟੇ ਵਿਚ ਮਿਲਾਇਆ ਜਾਂਦਾ ਹੈ, ਜਿਸ ਨੂੰ ਘਿਓ ਦੀ ਮਦਦ ਨਾਲ ਪਕਾਇਆ ਜਾਂਦਾ ਹੈ। ਮਿੱਠੀ ਰੋਟੀ 'ਚ ਪਾਏ ਜਾਣ ਵਾਲੇ ਉਪਰੋਕਤ ਖਾਧ ਸਮੱਗਰੀ ਸਿਹਤ ਲਈ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਸਾਡੇ ਸਰੀਰ ਲਈ ਵੀ ਲਾਹੇਵੰਦ ਹੈ।

ਚਿਰੋਂਜੀ ਮਖਾਨਾ ਖੀਰ

ਮਖਾਨਾ, ਚਿਰੋਂਜੀ ਦੇ ਫਲ ਅਤੇ ਦੁੱਧ ਨਾਲ ਤਿਆਰ ਕੀਤੀ ਚਿਰੋਂਜੀ ਮੱਖਣਾ ਖੀਰ ਵੀ ਇਸ ਤਿਉਹਾਰ ਦੀ ਰੌਣਕ ਵਧਾਏਗੀ। ਲਗਭਗ ਹਰ ਭਾਰਤੀ ਤਿਉਹਾਰ ਖੀਰ ਤੋਂ ਬਿਨਾਂ ਅਧੂਰਾ ਹੈ। ਅਜਿਹੇ 'ਚ ਲੋਹੜੀ 'ਤੇ ਬਣਾਉਣ ਲਈ ਮੱਖਣਾ ਖੀਰ ਤੁਹਾਡੇ ਲਈ ਇਕ ਪਰਫੈਕਟ ਡਿਸ਼ ਹੋਵੇਗੀ। ਮਖਾਣਾ ਤੇ ਚਿਰੌਂਜੀ ਨੂੰ ਸਦੀਆਂ ਤੋਂ ਇਸ ਦੇ ਸਿਹਤ ਭਰਪੂਰ ਗੁਣਾਂ ਕਾਰਨ ਖਾਧਾ ਜਾਂਦਾ ਹੈ ਜੋ ਸਿਹਤ ਲਈ ਵੀ ਲਾਭਕਾਰੀ ਹੈ।

ਤਿਲ ਬਰਫ਼ੀ

ਲੋਹੜੀ ਦੇ ਇਸ ਖ਼ਾਸ ਤਿਉਹਾਰ 'ਤੇ ਤਿਲ ਦੀ ਬਰਫ਼ੀ ਵੀ ਇਕ ਵਧੀਆ ਵਿਕਲਪ ਸਾਬਤ ਹੋਵੇਗੀ। ਸਰਦੀਆਂ ਦੇ ਮੌਸਮ ਵਿੱਚ ਤਿਲ ਬਹੁਤ ਫਾਇਦੇਮੰਦ ਹੁੰਦਾ ਹੈ। ਅਜਿਹੇ 'ਚ ਤਿਲ, ਗੁੜ ਅਤੇ ਦੇਸੀ ਘਿਓ ਨਾਲ ਬਣੀ ਤਿਲ ਦੀ ਬਰਫੀ ਤੁਹਾਡੇ ਤਿਉਹਾਰ ਦੀ ਖੂਬਸੂਰਤੀ ਨੂੰ ਵਧਾਉਣ ਦੇ ਨਾਲ-ਨਾਲ ਤੁਹਾਨੂੰ ਠੰਡ ਤੋਂ ਵੀ ਬਚਾਏਗੀ ਤੇ ਨਾਲ ਹੀ ਸਰੀਰ ਨੂੰ ਪੌਸ਼ਣ ਵੀ ਦੇਵੇਗੀ।

ਲੋਹੜੀ ਤਿਊਹਾਰ ਮਨਾਉਣ ਦਾ ਇਤਿਹਾਸ

ਦੁੱਲਾ ਭੱਟੀ ਦੀ ਕਹਾਣੀ ਲੋਹੜੀ ਵਾਲੇ ਦਿਨ ਵਿਸ਼ੇਸ਼ ਤੌਰ 'ਤੇ ਸੁਣਾਈ ਜਾਂਦੀ ਹੈ। ਪੰਜਾਬ ਵਿੱਚ ਦੁੱਲਾ ਭੱਟੀ ਨਾਲ ਸਬੰਧਤ ਇੱਕ ਬਹੁਤ ਮਸ਼ਹੂਰ ਲੋਕ ਕਥਾ ਹੈ। ਕਿਹਾ ਜਾਂਦਾ ਹੈ ਕਿ ਮੁਗ਼ਲ ਰਾਜ ਦੌਰਾਨ ਜਦੋਂ ਬਾਦਸ਼ਾਹ ਅਕਬਰ ਦੀ ਹਕੂਮਤ ਸੀ ਤਾਂ ਉਸ ਸਮੇਂ ਪੰਜਾਬ ਵਿਚ ਦੁੱਲਾ ਭੱਟੀ ਨਾਂ ਦਾ ਨੌਜਵਾਨ ਰਹਿੰਦਾ ਸੀ। ਇੱਕ ਵਾਰ ਦੁੱਲਾ ਭੱਟੀ ਨੇ ਦੇਖਿਆ ਕਿ ਕੁਝ ਧਨਾਢ ਵਪਾਰੀ ਇਲਾਕੇ ਦੀਆਂ ਕੁੜੀਆਂ ਨੂੰ ਮਾਲ ਦੇ ਬਦਲੇ ਵੇਚ ਰਹੇ ਸਨ।

ਉੱਥੇ ਪਹੁੰਚ ਕੇ ਦੁੱਲਾ ਭੱਟੀ ਨੇ ਨਾ ਸਿਰਫ਼ ਕੁੜੀਆਂ ਨੂੰ ਉਨ੍ਹਾਂ ਧਨਾਢ ਵਪਾਰੀਆਂ ਦੇ ਚੁੰਗਲ ਵਿੱਚੋਂ ਛੁਡਵਾਇਆ ਸਗੋਂ ਉਸ ਨੇ ਸਾਰੀਆਂ ਕੁੜੀਆਂ ਨੂੰ ਬਾਅਦ ਵਿੱਚ ਵਿਆਹ ਕਰਵਾਉਣ ਲਈ ਛੁਡਵਾਇਆ। ਇਸ ਘਟਨਾ ਤੋਂ ਬਾਅਦ ਦੁੱਲੇ ਨੂੰ ਭੱਟੀ ਦੇ ਹੀਰੋ ਦਾ ਖਿਤਾਬ ਦਿੱਤਾ ਗਿਆ। ਇਨ੍ਹਾਂ ਦੁੱਲਾ ਭੱਟੀ ਦੀ ਯਾਦ ਵਿੱਚ ਲੋਹੜੀ ਵਾਲੇ ਦਿਨ ਕਹਾਣੀਆਂ ਸੁਣਾਉਣ ਦੀ ਪਰੰਪਰਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News