ਇਹ ਹਨ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਘੱਟ ਹੋਣ ਦੇ ਲੱਛਣ

09/20/2017 1:49:48 PM

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਵਿਚ ਮੋਬਾਈਲ ਫੋਨ, ਗੇਮਸ, ਟੈਲੀਵਿਜਨ ਆਦਿ ਦਾ ਕ੍ਰੇਜ ਜ਼ਿਆਦਾ ਵਧ ਗਿਆ ਹੈ। ਬੱਚੇ ਬਾਹਰ ਖੇਡਣ ਜਾਣ ਦੀ ਬਜਾਏ ਸਾਰਾ ਦਿਨ ਗੇਮਸ 'ਤੇ ਚਿਪਕੇ ਰਹਿੰਦੇ ਹਨ। ਘੰਟਿਆਂ ਤੱਕ ਕੰਪਿਊਟਰ ਜਾਂ ਟੀਵੀ ਦੇ ਸਾਹਮਣੇ ਬੈਠਕੇ ਬਿਤਾ ਦਿੰਦੇ ਹਨ। ਇਸੇ ਵਜ੍ਹਾ ਨਾਲ ਅੱਜ ਛੋਟੀ ਉਮਰ ਵਿਚ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਰਹੀ ਹੈ। ਉਨ੍ਹਾਂ ਨੂੰ ਚਸ਼ਮਾ ਤੱਕ ਲਗਾਉਣ ਦੀ ਨੌਬਤ ਆ ਜਾਂਦੀ ਹੈ, ਜੇ ਤੁਸੀਂ ਛੋਟੀ ਉਮਰ ਵਿਚ ਚਸ਼ਮਾ ਲੱਗ ਜਾਵੇ ਤਾਂ ਇਹ ਸਾਰੀ ਉਮਰ ਪਿੱਛਾ ਨਹੀਂ ਛੱਡਦਾ। ਅਕਸਰ ਪੇਰੇਂਟਸ ਬੱਚਿਆਂ ਦੀਆਂ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਘੱਟ ਹੁੰਦੀ ਜਾ ਰਹੀ ਹੈ। 
1. ਜੇ ਬੱਚਾ ਵਾਰ-ਵਾਰ ਅੱਖਾਂ ਨੂੰ ਮਲ ਰਿਹਾ ਹੈ ਤਾਂ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਸਕਦੀ ਹੈ। 
2. ਉਂਝ ਤਾਂ ਸਿਰ ਵਿਚ ਦਰਦ ਦੇ ਕਈ ਕਾਰਨ ਹੋ ਸਕਦੇ ਹੋ ਪਰ ਜੇ ਬੱਚੇ ਦੇ ਸਿਰ ਵਿਚ ਦਰਦ ਟੀਵੀ ਦੇਖਦੇ ਜਾਂ ਪੜਾਈ ਕਰਨ ਸਮੇਂ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ ਨਾ ਕਰੋ। 
3. ਜੇ ਬੱਚਾ ਇਕ ਅੱਖ ਬੰਦ ਕਰਕੇ ਟੀਵੀ ਜਾਂ ਮੋਬਾਈਲ ਫੋਨ ਦੇਖ ਰਿਹਾ ਹੈ ਤਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਹੋਣ ਦੇ ਚਾਂਸ ਹਨ।
4. ਜੇ ਬੱਚਾ ਤੇਜ਼ ਰੋਸ਼ਨੀ ਵਿਚ ਵਾਰ-ਵਾਰ ਪਲਕਾ ਝਪਕ ਰਿਹਾ ਹੈ ਤਾਂ ਇਹ ਉਨ੍ਹਾਂ ਘੱਟ ਰੋਸ਼ਨੀ ਦਾ ਸੰਕੇਤ ਹੋ ਸਕਦਾ ਹੈ ਅਜਿਹੇ ਵਿਚ ਬੱਚਿਆਂ ਦੇ ਆਹਾਰ ਵਿਚ ਵਿਟਾਮਿਨ ਏ ਦੀ ਮਾਤਰਾ ਵਧਾ ਦਿਓ।
5. ਜੇ ਬੱਚਾ ਟੀਵੀ ਦੇਖਦੇ ਸਮੇਂ ਵਿਚ-ਵਿਚ ਅੱਖਾਂ ਨੂੰ ਬੰਦ ਕਰਕੇ ਸਿਰ ਨੂੰ ਹਿਲਾਉਂਦਾ ਰਹਿੰਦਾ ਹੈ ਤਾਂ ਇਸ ਨੂੰ ਅਨਦੇਖਿਆ ਨਾ ਕਰੋ। 
6. ਬੱਚੇ ਨੂੰ ਦੂਰ ਤੋਂ ਕੋਈ ਚੀਜ਼ ਸਾਫ ਨਜ਼ਰ ਨਹੀਂ ਆਉਂਦੀ ਤਾਂ ਜ਼ਰੂਰ ਬੱਚੇ ਦੀਆਂ ਅੱਖਾਂ ਦਾ ਚੈਕਅੱਪ ਕਰਵਾਓ।
 


Related News