ਇਹ ਹਨ ਨਵਜੰਮੇ ਬੱਚੇ ''ਚ ਪੀਲੀਆ ਹੋਣ ਦੇ ਲੱਛਣ ਅਤੇ ਉਪਾਅ

Monday, Mar 05, 2018 - 02:05 PM (IST)

ਇਹ ਹਨ ਨਵਜੰਮੇ ਬੱਚੇ ''ਚ ਪੀਲੀਆ ਹੋਣ ਦੇ ਲੱਛਣ ਅਤੇ ਉਪਾਅ

ਨਵੀਂ ਦਿੱਲੀ— ਨਵਜੰਮੇ ਬੱਚੇ ਨੂੰ ਪੀਲੀਆ ਹੋਣਾ ਆਮ ਗੱਲ ਹੈ ਪਰ ਇਸ ਦਾ ਸਮੇਂ 'ਤੇ ਇਲਾਜ ਨਾ ਹੋਣ 'ਤੇ ਬੱਚੇ ਨੂੰ ਕੋਨਿਰਕੇਟਰਸ ਨਾਂ ਦੀ ਬੀਮਾਰੀ ਹੋ ਸਕਦੀ ਹੈ। ਜਿਸ ਨਾਲ ਬੱਚੇ ਦੇ ਦਿਮਾਗ ਨੂੰ ਨੁਕਸਾਨ ਹੋਣ ਦੇ ਨਾਲ ਇਹ ਜਾਨਲੇਵਾ ਵੀ ਹੋ ਸਕਦੀ ਹੈ। ਪੀਲੀਏ ਦੀ ਸ਼ਿਕਾਇਤ ਹੋਣ 'ਤੇ ਬੱਚੇ ਦਾ ਸਰੀਰ, ਚਿਹਰਾ ਅਤੇ ਅੱਖਾਂ ਦਾ ਰੰਗ ਪੀਲਾ ਪੈਣ ਲੱਗਦਾ ਹੈ। ਪੀਲੀਆ ਹੋਣ ਦਾ ਕਾਰਣ ਸਰੀਰ 'ਚ ਬਿਲੀਰੂਬੀਨ ਦੀ ਮਾਤਰਾ ਦਾ ਵਧਣਾ ਹੈ। ਬੱਚੇ ਦਾ ਸਰੀਰ ਪੂਰੀ ਤਰ੍ਹਾਂ ਨਾਲ ਵਿਕਸਿਤ ਨਾ ਹੋਣ ਕਾਰਨ ਉਸ ਦਾ ਲੀਵਰ ਬਲੱਡ ਨਾਲ ਬਿਲੀਰੂਬੀਨ ਨੂੰ ਬਾਹਰ ਨਹੀਂ ਕੱਢ ਪਾਉਂਦਾ। ਜਿਸ ਨਾਲ ਪੀਲੀਆ ਅਤੇ ਜਾਨਿਡਸ ਦੀ ਸ਼ਿਕਾਅਤ ਹੋ ਜਾਂਦੀ ਹੈ ਇਸ ਲਈ ਬੱਚੇ ਨੂੰ ਬਲੱਡ ਬਿਲੀਰੂਬੀਨ ਦੀ ਸਮੇਂ-ਸਮੇਂ 'ਤੇ ਜਾਂਚ ਕਰਵਾਉਣੀ ਚਾਹੀਦੀ ਹੈ।
1. ਪੀਲੀਆ ਰੋਗ ਦੇ ਲੱਛਣ
-
ਬੱਚੇ ਦਾ ਸਰੀਰ, ਚਿਹਰਾ ਅਤੇ ਅੱਖਾਂ ਪੀਲੀਆਂ ਪੈਣ ਲੱਗਦੀਆਂ ਹਨ।
- ਬੱਚੇ ਦਾ ਸੁਭਾਅ ਚਿੜਚਿੜਾ ਹੋਣ ਲੱਗਦਾ ਹੈ।
- ਉਹ ਲਗਾਤਾਰ ਰੋਣ ਲੱਗਦਾ ਹੈ।
- ਬੱਚੇ ਦੇ ਨਹੁੰ ਪੀਲੇ ਪੈਣ ਲੱਗਦੇ ਹਨ।
2. ਬੱਚੇ ਨੂੰ ਇਸ ਤਰ੍ਹਾਂ ਬਚਾਓ ਪੀਲੀਏ ਦੇ ਰੋਗ ਤੋਂ
1. ਮਾਂ ਦਾ ਦੁੱਧ ਪਿਲਾਉਣਾ

ਬੱਚੇ ਦੇ ਸਰੀਰ ਵਿਚੋਂ ਬਿਲੀਰੂਬੀਨ ਦੀ ਮਾਤਰਾ ਨੂੰ ਘੱਟ ਕਰਨ ਦੇ ਲਈ ਉਸ ਨੂੰ ਵਾਰ-ਵਾਰ ਦੁੱਧ ਪਿਲਾਓ ਤਾਂ ਕਿ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਯੂਰਿਨ ਆਵੇ। ਪੀਲੀਏ ਦੀ ਸ਼ਿਕਾਅਤ ਹੋਣ 'ਤੇ ਬੱਚੇ ਨੂੰ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਇਸ ਲਈ ਬੱਚੇ ਨੂੰ 2-3 ਘੰਟੇ ਬਾਅਦ ਦੁੱਧ ਪਿਲਾਉਂਦੇ ਰਹੋ।
2. ਸੂਰਜ ਦੀ ਰੋਸ਼ਨੀ ਦਿਓ
ਪੀਲੀਆ ਹੋਣ 'ਤੇ ਸੂਰਜ ਦੀਆਂ ਕਿਰਣਾਂ ਕੁਦਰਤੀ ਉਪਚਾਰ ਹੈ। ਬੱਚੇ ਦੇ ਸਰੀਰ 'ਤੇ ਸੂਰਜ ਦੀਆਂ ਕਿਰਣਾਂ ਪੈਣ 'ਤੇ ਸਰੀਰ 'ਚ ਬਿਲੀਰੂਬੀਨ ਦੀ ਮਾਤਰਾ ਘੱਟ ਹੁੰਦੀ ਹੈ। ਬੱਚੇ ਨੂੰ ਧੁੱਪ 'ਚ 1-2 ਘੰਟੇ ਤਕ ਰੱਖੋ। ਇਸ ਲਈ ਬੱਚੇ ਨੂੰ ਸਿੱਧਾ ਧੁੱਪ 'ਚ ਨਾ ਲਿਟਾਓ।


Related News