ਇਹ ਹਨ ਸਰੀਰ ਵਿਚ ਪਾਣੀ ਦੀ ਕਮੀ ਹੋਣ ਦੇ ਲੱਛਣ

Tuesday, Sep 05, 2017 - 05:04 PM (IST)

ਨਵੀਂ ਦਿੱਲੀ— ਸਾਡਾ ਸਰੀਰ ਲੱਗਭਗ 70% ਪਾਣੀ ਨਾਲ ਬਣਿਆ ਹੋਇਆ ਹੈ। ਜੇ ਤੁਸੀਂ ਕਿਸੇ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਵੇ ਤਾਂ ਚਿਹਰੇ ਦੀ ਚਮਕ ਦੇ ਨਾਲ-ਨਾਲ ਸਰੀਰ ਦੇ ਬਾਕੀ ਸਾਰੇ ਹਿੱਸੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਲਈ ਬਹਿਤਰ ਹੈ ਕਿ ਦਿਨ ਵਿਚ ਭਰਪੂਰ ਮਾਤਰਾ ਵਿਚ ਪਾਣੀ ਪੀਓ। ਦਿਨਭਰ ਦੀ ਥਕਾਵਟ ਦਾ ਕਾਰਨ ਵੀ ਸਰੀਰ ਵਿਚ ਪਾਣੀ ਦੀ ਘੱਟ ਮਾਤਰਾ  ਹੋ ਸਕਦਾ ਹੈ। ਕਈ ਵਾਰ ਲੋਕ ਪੂਰਾ ਦਿਨ ਪਾਣੀ ਨਹੀਂ ਪੀਂਦੇ ਅਤੇ ਰੋਜ਼ਾਨਾ ਇਸ ਪ੍ਰਕਿਰਿਆ ਨੂੰ ਦੁਹਰਾਉਂਦੇ ਹਨ, ਜਿਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਪਰ ਜਦੋਂ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਸਾਡਾ ਸਰੀਰ ਕਈ ਤਰ੍ਹਾਂ ਦੇ ਸੰਕੇਤ ਦੇਣ ਲੱਗਦਾ ਹੈ। ਉਨ੍ਹਾਂ ਸੰਕੇਤਾਂ ਨੂੰ ਪਹਿਚਾਨ ਕੇ ਪਾÎਣੀ ਦੀ ਕਮੀ ਨੂੰ ਪੂਰਾ ਕਰਨਾ ਚਾਹੀਦਾ ਹੈ। 
1. ਯੂਰਿਨ ਘੱਟ ਆਉਣਾ
ਕਈ ਵਾਰ ਹੁੰਦਾ ਹੈ ਕਿ ਵਿਅਕਤੀ ਨੂੰ ਯੂਰਿਨ ਘੱਟ ਆਉਣ ਲੱਗਦਾ ਹੈ ਜੇ ਯੂਰਿਨ ਦੀ ਮਾਤਰਾ ਘੱਟ ਹੋ ਜਾਵੇ ਤਾਂ ਇਹ ਸਰੀਰ ਵਿਚ ਪਾਣੀ ਦੀ ਕਮੀ ਦੇ ਸੰਕੇਤ ਹੁੰਦੇ ਹਨ। ਅਜਿਹੇ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। 
2. ਰੁੱਖੀ ਚਮੜੀ
ਭਾਂਵੇ ਹੀ ਤੁਸੀਂ ਚਮੜੀ ਨੂੰ ਹਰ ਰੋਜ਼ ਮੋਈਸਚਰਾਈਜ਼ਰ ਕਰਨ ਨਾਲ ਹਜ਼ਾਰਾਂ ਤਰੀਕੇ ਅਪਣਾਉਂਦੇ ਹੋ ਪਰ ਫਿਰ ਵੀ ਚਮੜੀ ਰੁੱਖੀ ਰਹਿੰਦੀ ਹੈ ਤਾਂ ਇਹ ਵੀ ਸਰੀਰ ਵਿਚ ਪਾਣੀ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਬਹਿਤਰ ਹੋਵੇਗਾ ਕਿ ਦਿਨ ਵਿਚ ਥੋੜ੍ਹੇ-ਥੋੜ੍ਹੇ ਅੰਤਰਾਲ ਵਿਚ ਪਾਣੀ ਜ਼ਰੂਰ ਪੀਓ। 
3. ਜ਼ਿਆਦਾ ਸਿਰ ਦਰਦ
ਜ਼ਿਆਦਾਤਰ ਸਿਰ ਵਿਚ ਦਰਦ ਰਹਿਣ ਲੱਗੇ ਤਾਂ ਇਸ ਪ੍ਰੇਸ਼ਾਨੀ ਨੂੰ Îਇਗਨੋਰ ਨਾ ਕਰੋ। ਜਦੋਂ ਤੁਸੀਂ ਥੋੜ੍ਹਾ ਜਿਹਾ ਵੀ ਸਿਰ ਨੂੰ ਹਿਲਾਉਂਦੇ ਹੋ ਤਾਂ ਅਚਾਨਕ ਸਿਰ ਵਿਚ ਦਰਦ ਹੋਣ ਲੱਗਦਾ ਹੈ ਤਾਂ ਇਹ ਸਰੀਰ ਵਿਚ ਪਾਣੀ ਦੀ ਕਮੀ ਦੇ ਕਾਰਨ ਹੁੰਦਾ ਹੈ। 
4. ਭੁੱਖ ਲੱਗਣਾ
ਜਦੋਂ ਸਰੀਰ ਵਿਚ ਪਾਣੀ ਘੱਟ ਹੋ ਜਾਂਦਾ ਹੈ ਤਾਂ ਖਾਣਾ ਖਾਣ ਦੇ ਬਾਅਦ ਵੀ ਭੁੱਖ ਮਹਿਸੂਸ ਹੋਣ ਲੱਗਦੀ ਹੈ ਤਾਂ ਅਜਿਹੇ ਵਿਚ ਖਾਣਾ ਖਾਣ ਤੋਂ ਪਹਿਲਾਂ 1 ਗਲਾਸ ਪਾਣੀ ਪੀਓ। 
5. ਚੱਕਰ ਆਉਣਾ
ਅਜਿਹੀ ਸਥਿਤੀ ਵਿਚ ਵਾਰ-ਵਾਰ ਚੱਕਰ ਆਉਣ ਲੱਗਦੇ ਹਨ। ਇਸ ਲਈ ਬਹਿਤਰ ਹੋਵੇਗਾ ਕਿ ਤੁਸੀਂ ਇਨ੍ਹਾਂ ਸੰਕੇਤਾਂ ਨੂੰ ਪਹਿਚਾਨ ਕੇ ਸਰੀਰ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰੋ।


Related News