ਇਹ ਹਨ ਸੁੱਕੀ ਖਾਂਸੀ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਤਰੀਕੇ

09/16/2017 4:15:33 PM

ਜਲੰਧਰ— ਮੌਸਮ 'ਚ ਬਦਲਾਅ ਆਉਣ ਦੇ ਕਾਰਨ ਸਰਦੀ-ਖਾਂਸੀ ਵਰਗੀਆਂ ਬੀਮਾਰੀਆਂ ਸਾਨੂੰ ਜਕੜ ਲੈਦੀਆਂ ਹਨ। ਇਸ ਲਈ ਗਲੇ 'ਚ ਸੁੱਕਾਪਨ, ਅੱਖਾਂ ਅਤੇ ਛਾਤੀ 'ਚ ਦਰਦ ਵਰਗੇ ਲੱਛਣ ਸਾਹਮਣੇ ਆਉਦੇ ਹਨ। ਸੁੱਕੀ ਖਾਂਸੀ ਉਦੋਂ ਹੁੰਦੀ ਹੈ ਜਦੋਂ ਬਲਗਮ ਛਾਤੀ ਅਤੇ ਗਲੇ 'ਚ ਸੁੱਕ ਜਾਂਦੀ ਹੈ। ਇਸਦੇ ਲਈ ਕਈ ਲੋਕ ਅੰਗਰੇਜ਼ੀ ਦਵਾਈ ਦੀ ਵਰਤੋ ਕਰਦੇ ਹਨ, ਤੁਸੀਂ ਇਸ ਦੀ ਬਜਾਏ ਕੁਝ ਘਰੇਲੂ ਉਪਾਅ ਦੀ ਵਰਤੋ ਕਰਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।
1. ਸ਼ਹਿਦ
ਸ਼ਹਿਦ 'ਚ ਅਜਿਹੇ ਐਨਜ਼ਾਈਮ ਹੁੰਦੇ ਹਨ, ਜੋ ਖਾਂਸੀ ਤੋਂ ਰਾਹਤ ਦਿਵਾਉਣ 'ਚ ਬਹੁਤ ਮਦਦ ਕਰਦੇ ਹਨ, ਇਸ ਲਈ ਦਿਨ 'ਚ ਚਾਰ ਵਾਰ ਇਕ ਚਮਚ ਸ਼ਹਿਦ ਦੀ ਵਰਤੋਂ ਕਰਨੀ ਚਾਹੀਦੀ ਹੈ ।
2. ਗਰਮ ਪਾਣੀ
ਨਮਕ ਵਾਲੇ ਗਰਮ ਪਾਣੀ ਨਾਲ ਗਰਾਰੇ ਕਰਨ 'ਤੇ ਗਲੇ ਦਾ ਦਰਦ ਅਤੇ ਖਾਂਸੀ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਬਹੁਤ ਆਰਾਮ ਮਿਲਦਾ ਹੈ।
3. ਕਾਲੀ ਮਿਰਚ 
ਕਾਲੀ ਚਾਹ ਦੇ ਨਾਲ ਕਾਲੀ ਮਿਰਚ ਦੇ ਦਾਣਿਆਂ ਨੂੰ ਮੂੰਹ 'ਚ ਚਬਾਉਣ ਨਾਲ ਜਾਂ ਫਿਰ ਪੀਸ ਕੇ ਘਿਓ 'ਚ ਭੁੰਨ ਕੇ ਖਾਣ ਨਾਲ ਗਲੇ ਨੂੰ ਬਹੁਤ ਹੱਦ ਤੱਕ ਆਰਾਮ ਮਿਲਦਾ ਹੈ।
4. ਹਲਦੀ 
ਇਕ ਛੋਟਾਂ ਚਮੱਚ ਹਲਦੀ ਅਤੇ ਇੱਕ ਛੋਟਾਂ ਚਮਚ ਪਿੱਸੀ ਹੋਈ ਕਾਲੀ ਮਿਰਚ ਨੂੰ ਪੀਸ ਕੇ ਅੱਧਾ ਕੱਪ ਪਾਣੀ 'ਚ ਉਬਾਲ ਲਓ ਅਤੇ ਫਿਰ ਇਸ ਨੂੰ ਹੋਲੀ-ਹੋਲੀ ਕਰਕੇ ਚਾਹ ਦੀ ਤਰ੍ਹਾਂ ਪੀਓ।
5. ਲਸਣ
ਲਸਣ ਵੀ ਗਲੇ ਦੀ ਖਾਂਸੀ ਨੂੰ ਜਲਦ ਠੀਕ ਕਰਨ 'ਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ । ਦੋ-ਤਿੰਨ ਲਸਣ ਦੀਆਂ ਕਲੀਆਂ ਨੂੰ ਇਕ ਕੱਪ ਪਾਣੀ 'ਚ ਉਬਾਲ ਲਓ। ਜਦੋ ਪਾਣੀ ਹਲਕਾ ਠੰਡਾ ਹੋ ਜਾਵੇ ਤਾਂ ਇਸ 'ਚ ਸ਼ਹਿਦ ਨੂੰ ਮਿਲਾ ਕੇ ਪੀਓ। 
6. ਪਿਆਜ਼
ਅੱਧੇ ਚਮੱਚ ਪਿਆਜ਼ ਦੇ ਰਸ 'ਚ ਇੱਕ ਛੋਟਾ ਚਮਚ ਸ਼ਹਿਦ ਮਿਲਾਓ ਅਤੇ ਇਸ ਨੂੰ ਦਿਨ 'ਚ ਦੋ-ਤਿੰਨ ਵਾਰ ਚੱਟੋ।


Related News