ਲਾਲ ਮਿਰਚ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫਾਇਦੇ
Monday, Nov 06, 2017 - 03:29 PM (IST)
ਜਲੰਧਰ— ਲਾਲ ਮਿਰਚ ਅਸੀਂ ਆਪਣੇ ਘਰ 'ਚ ਇਸਤੇਮਾਲ ਕਰਦੇ ਹਾਂ। ਇਹ ਕਈ ਪ੍ਰਕਾਰ ਦੇ ਅਨੋਖੇ ਅਤੇ ਕੁਦਰਤੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਹ ਭਾਰ ਘਟਾਉਣ ਅਤੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਮੁਕਤ ਕਰਨ 'ਚ ਮਦਦ ਕਰਦੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਲਾਲ ਮਿਰਚ ਖਾਣ ਨਾਲ ਮੌਤ ਦੀ ਦਰ 13 ਫੀਸਦੀ ਘੱਟ ਹੁੰਦੀ ਹੈ। ਜੋ ਲੋਕ ਨਿਯਮਿਤ ਰੂਪ ਨਾਲ ਲਾਲ ਮਿਰਚ ਖਾਂਦੇ ਹਨ, ਉਨ੍ਹਾਂ ਦੇ ਸਰੀਰ 'ਚ ਕੌਲੇਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ। ਲਾਲ ਮਿਰਚ ਵਿਚ ਫੌਲਿਕ ਐਸਿਡ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਖਾਣ ਨਾਲ ਖੂਨ ਦੀ ਕਮੀ ਦੂਰ ਕੀਤੀ ਜਾ ਸਕਦੀ ਹੈ।
ਵਾਲਾਂ ਦੇ ਝੜਨ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਭੋਜਨ 'ਚ ਲਾਲ ਮਿਰਚ ਦਾ ਸੇਵਨ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ 'ਚ ਸੁਧਾਰ ਹੁੰਦਾ ਹੈ ਅਤੇ ਵਾਲਾਂ ਨੂੰ ਵਧਣ 'ਚ ਮਦਦ ਮਿਲਦੀ ਹੈ। ਲਾਲ ਮਿਰਚ ਖਾਣ ਨਾਲ ਪਾਚਨ ਕਿਰਿਆ ਵਧੀਆ ਹੁੰਦੀ ਹੈ ਅਤੇ ਪੇਟ ਦੀ ਗੈਸ ਤੋਂ ਵੀ ਰਾਹਤ ਮਿਲਦੀ ਹੈ।
