ਔਰਤਾਂ ਦੀ ਸਿਹਤ ਲਈ ਬੇਹੱਦ ਜ਼ਰੂਰੀ ਨੇ ਇਹ 7 ਪੋਸ਼ਕ ਤੱਤ, ਡਾਈਟ ’ਚ ਜ਼ਰੂਰ ਕਰੋ ਸ਼ਾਮਲ
Thursday, Jul 20, 2023 - 05:45 PM (IST)
ਜਲੰਧਰ (ਬਿਊਰੋ)– ਔਰਤਾਂ ਘਰ ਨੂੰ ਸੰਭਾਲਣ ਦੇ ਨਾਲ-ਨਾਲ ਕੰਮਕਾਜ ਦਾ ਵੀ ਖ਼ਾਸ ਧਿਆਨ ਰੱਖਦੀਆਂ ਹਨ। ਇਸ ਲਈ ਔਰਤਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਬੇਹੱਦ ਜ਼ਰੂਰ ਹੈ। ਅੱਜ ਅਸੀਂ ਇਸ ਆਰਟੀਕਲ ’ਚ ਉਨ੍ਹਾਂ 7 ਪੋਸ਼ਕ ਤੱਤਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਔਰਤਾਂ ਦੀ ਸਿਹਤ ਲਈ ਬੇਹੱਦ ਜ਼ਰੂਰੀ ਹਨ ਤੇ ਹਰ ਔਰਤ ਨੂੰ ਇਹ ਪੋਸ਼ਕ ਤੱਤ ਆਪਣੀ ਡਾਈਟ ’ਚ ਸ਼ਾਮਲ ਜ਼ਰੂਰ ਕਰਨੇ ਚਾਹੀਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਪੋਸ਼ਕ ਤੱਤਾਂ ਬਾਰੇ–
ਫੋਲੇਟ
ਫੋਲੇਟ ਦਿਲ ਲਈ ਚੰਗਾ ਹੁੰਦਾ ਹੈ। ਅੱਖਾਂ ਤੇ ਚਮੜੀ ਨੂੰ ਵੀ ਸਿਹਤਮੰਦ ਰੱਖਦਾ ਹੈ। ਫੋਲੇਟ ਦੀ ਮਾਤਰਾ ਪੂਰੀ ਕਰਨ ਲਈ ਛੋਲੇ ਤੇ ਹਰੀਆਂ ਸਬਜ਼ੀਆਂ ਜ਼ਰੂਰ ਖਾਓ।
ਆਇਰਨ
ਆਇਰਨ ਨਾਲ ਭਰਪੂਰ ਚੀਜ਼ਾਂ ਜਿਵੇਂ ਤਿਲ, ਦਾਲਾਂ, ਸੋਇਆਬੀਨ ਤੇ ਕਿਸ਼ਮਿਸ਼ ਆਪਣੀ ਡਾਈਟ ’ਚ ਸ਼ਾਮਲ ਕਰੋ। ਇਸ ਨਾਲ ਸਰੀਰ ’ਚ ਖ਼ੂਨ ਦੀ ਘਾਟ ਨਹੀਂ ਹੁੰਦੀ।
ਕੈਲਸ਼ੀਅਮ
ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਤਿਲ, ਦੁੱਧ ਤੇ ਇਸ ਨਾਲ ਤਿਆਰ ਚੀਜ਼ਾਂ ’ਚ ਕੈਲਸ਼ੀਅਮ ਭਰਪੂਰ ਮਾਤਰਾ ’ਚ ਹੁੰਦਾ ਹੈ।
ਵਿਟਾਮਿਨ ਡੀ
ਵਿਟਾਮਿਨ ਡੀ ਮਜ਼ਬੂਤ ਹੱਡੀਆਂ ਲਈ ਬੇਹੱਦ ਜ਼ਰੂਰੀ ਹੈ। ਇਸ ਨਾਲ ਤੁਸੀਂ ਐਨਰਜੀ ਭਰਪੂਰ ਰਹਿੰਦੇ ਹੋ। ਵਿਟਾਮਿਨ ਡੀ ਨਾਲ ਭਰਪੂਰ ਮਸ਼ਰੂਮ ਤੇ ਅੰਡੇ ਜ਼ਰੂਰ ਖਾਓ।
ਵਿਟਾਮਿਨ ਈ
ਵਿਟਾਮਿਨ ਈ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਤੁਹਾਡੇ ਹਾਰਮੋਨ ਬੈਲੰਸ ਰਹਿੰਦੇ ਹਨ। ਵਿਟਾਮਿਨ ਈ ਨਾਲ ਭਰਪੂਰ ਬਾਜਰਾ, ਅਲਸੀ, ਅਖਰੋਟ ਤੇ ਨਾਰੀਅਲ ਦਾ ਸੇਵਨ ਜ਼ਰੂਰ ਕਰੋ।
ਮੈਗਨੀਸ਼ੀਅਮ
ਮੈਗਨੀਸ਼ੀਅਮ ਤੁਹਾਨੂੰ ਬਲੱਡ ਪ੍ਰੈਸ਼ਰ ਲੈਵਲ ਨੂੰ ਕੰਟਰੋਲ ਕਰਦਾ ਹੈ। ਤੁਸੀਂ ਮੈਗਨੀਸ਼ੀਅਮ ਨਾਲ ਭਰਪੂਰ ਹਰੀਆਂ ਪੱਤੇਦਾਰ ਸਬਜ਼ੀਆਂ, ਅੰਜੀਰ ਤੇ ਅਵਾਕਾਡੋ ਡਾਈਟ ’ਚ ਸ਼ਾਮਲ ਕਰ ਸਕਦੇ ਹੋ।
ਓਮੇਗਾ 3 ਫੈਟੀ ਐਸਿਡ
ਓਮੇਗਾ 3 ਫੈਟੀ ਐਸਿਡ ਅੱਖਾਂ, ਦਿਮਾਗ ਤੇ ਫੇਫੜਿਆਂ ਲਈ ਬੇਹੱਦ ਵਧੀਆ ਹੈ। ਤੁਸੀਂ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਘਿਓ, ਚਿਆ ਸੀਡਸ ਤੇ ਅਖਰੋਟ ਖਾ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜ਼ਰੂਰੀ ਨਹੀਂ ਕਿ ਤੁਸੀਂ ਆਰਟੀਕਲ ’ਚ ਦੱਸੀਆਂ ਗਈਆਂ ਚੀਜ਼ਾਂ ਦਾ ਹੀ ਸੇਵਨ ਕਰਨਾ ਹੈ। ਆਰਟੀਕਲ ਦਾ ਮੁੱਖ ਮਕਸਦ ਫੋਲੇਟ, ਆਇਰਨ, ਕੈਲਸ਼ੀਅਮ, ਵਿਟਾਮਿਨ ਡੀ, ਵਿਟਾਮਿਨ ਏ, ਮੈਗਨੀਸ਼ੀਅਮ ਤੇ ਓਮੇਗਾ 3 ਫੈਟੀ ਐਸਿਡ ਦੀ ਘਾਟ ਨੂੰ ਪੂਰਾ ਕਰਨ ਬਾਰੇ ਦੱਸਣਾ ਹੈ। ਤੁਸੀਂ ਗੂਗਲ ’ਤੇ ਸਰਚ ਕਰਕੇ ਮੌਸਮ ਅਨੁਸਾਰ ਇਨ੍ਹਾਂ ਪੋਸ਼ਕ ਤੱਤਾਂ ਦੇ ਬਦਲ ਆਪਣੀ ਡਾਈਟ ’ਚ ਸ਼ਾਮਲ ਕਰ ਸਕਦੇ ਹੋ, ਜਿਸ ਨਾਲ ਸਿਹਤ ’ਤੇ ਵਧੀਆ ਅਸਰ ਪੈਂਦਾ ਹੈ।